Batala News:ਕਿਹਾ ਜਾ ਰਿਹਾ ਹੈ ਕਿ ਲਾਸ਼ ਨੂੰ ਹਸਪਤਾਲ ਪ੍ਰਸ਼ਾਸਨ ਨੇ ਉਠਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਮ੍ਰਿਤਕਾ ਦੀ ਲਾਸ਼ ਨੂੰ ਉਦੋਂ ਚੁੱਕ ਕੇ ਡੈਡ ਹਾਊਸ ਵਿੱਚ ਰੱਖਿਆ ਗਿਆ ਜਦੋਂ ਮੀਡੀਆ ਹਸਪਤਾਲ ਪਹੁੰਚੀ।
Trending Photos
Batala News: ਪੰਜਾਬ ਵਿੱਚ ਨਸ਼ਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਅੱਜ ਤਾਜਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਸਰਕਾਰੀ ਹਸਪਤਾਲ ਵਿੱਚ ਔਰਤ ਦੀ ਲਾਸ਼ ਮਿਲੀ ਅਤੇ ਉਸਦੇ ਕੋਲ ਟੀਕਾ ਲਗਾਉਣ ਵਾਲੀ ਸਰਿੰਜ ਵੀ ਪਈ ਹੋਈ ਸੀ।
ਦੱਸ ਦਈਏ ਕਿ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਔਰਤ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਔਰਤ ਨਸ਼ੇ ਦੀ ਆਦਿ ਸੀ ਅਤੇ ਇਸਦੀ ਲਾਸ਼ ਦੇ ਨੇੜੇ ਟੀਕਾ ਲਗਾਉਣ ਵਾਲੀ ਸਰਿੰਜ ਵੀ ਪਈ ਹੋਈ ਸੀ। ਹਸਪਤਾਲ ਦੀ ਓ ਪੀ ਡੀ ਦੇ ਸਾਹਮਣੇ ਔਰਤ ਦੀ ਮੌਤ ਹੋ ਗਈ ਸੀ। ਕਿਹਾ ਜਾ ਰਿਹਾ ਹੈ ਕਿ ਲਾਸ਼ ਨੂੰ ਹਸਪਤਾਲ ਪ੍ਰਸ਼ਾਸਨ ਨੇ ਉਠਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਮ੍ਰਿਤਕਾ ਦੀ ਲਾਸ਼ ਨੂੰ ਉਦੋਂ ਚੁੱਕ ਕੇ ਡੈਡ ਹਾਊਸ ਵਿੱਚ ਰੱਖਿਆ ਗਿਆ ਜਦੋਂ ਮੀਡੀਆ ਹਸਪਤਾਲ ਪਹੁੰਚੀ।
ਮੌਕੇ ਉੱਤੇ ਡਿਊਟੀ ਕਰ ਰਹੀ ਨਰਸ ਦਾ ਕਹਿਣਾ ਸੀ ਕਿ ਉਸਦੀ ਡਿਊਟੀ 8 ਵਜੇ ਸ਼ੁਰੂ ਹੋਈ ਉਸਤੋਂ ਪਹਿਲਾ ਡੈਡ ਬਾਡੀ ਪਈ ਹੋਈ ਸੀ ਉਸਨੇ ਚਕਵਾ ਦਿਤੀ ਲਗਦਾ ਹੈ ਕੀ ਨਸ਼ੇ ਦੀ ਆਦੀ ਸੀ ਇਸਦੀ ਬਾਡੀ ਕੋਲੋ ਸਰਿੰਜ ਵੀ ਮਿਲੀ ਹੈ
ਇਹ ਵੀ ਪੜ੍ਹੋ: Bathinda News: ਬਿਨ੍ਹਾਂ ਡਾਕਟਰ ਦੀ ਪਰਚੀ 'ਤੇ ਦਵਾਈ ਵੇਚਣ 'ਤੇ ਕਾਰਵਾਈ ਦੇ ਹੁਕਮ
ਐਮਰਜੈਂਸੀ ਵਿੱਚ ਡਿਊਟੀ ਕਰ ਰਹੇ ਡਾਕਟਰ ਨੇ ਕਿਹਾ ਕਿ ਮੈਨੂੰ ਵੀ ਜਦੋਂ ਪਤਾ ਲਗਾ ਕਿ ਕਿਸੇ ਦੀ ਮੌਤ ਹੋਈ ਹੈ ਤੇ ਮੈਂ ਆਪਣੀ ਡਿਊਟੀ ਕਰਦੇ ਹੋਏ ਬਾਡੀ ਚਕਵਾ ਦਿੱਤੀ ਹੈ ਅਤੇ ਕਿਹਾ ਕਿ ਪਹਿਲਾ ਵੀ ਇਹ ਔਰਤ ਹਸਪਤਾਲ ਵਿੱਚ ਇਲਾਜ ਕਰਵਾਉਣ ਆਉਂਦੀ ਸੀ।
ਬਟਾਲਾ ਸਿਵਿਲ ਹਸਪਤਾਲ ਦੇ SMO ਨੇ ਕਿਹਾ ਕਿ ਇਹ ਔਰਤ ਹਸਪਤਾਲ ਦੇ ਨੇੜੇ ਪਹਿਲਾਂ ਵੀ ਨਸ਼ਾ ਕਰਦੀ ਦੇਖੀ ਗਈ ਹੈ। ਸਾਡੇ ਹਸਪਤਾਲ ਵੀ ਇਲਾਜ ਲਈ ਆਉਂਦੀ ਸੀ ਜੋ ਅੱਜ ਜਾਣਕਾਰੀ ਮਿਲੀ ਕਿ ਇਸਦੀ ਮੌਤ ਹੋ ਗਈ ਹੈ।
ਗੌਰਤਲਬ ਹੈ ਕਿ ਬੀਤੇ ਦਿਨੀ ਪੰਜਾਬ ਦੇ ਬਠਿੰਡਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਉਹ ਗ੍ਰੀਨ ਸਿਟੀ ਰੋਡ 'ਤੇ ਇੱਕ ਪਾਰਕ ਵਿੱਚ ਮਿਲਿਆ ਸੀ। ਜਿਸ ਨੂੰ ਸਮਾਜ ਸੇਵੀ ਸੰਸਥਾ ਦੇ ਵਲੰਟੀਅਰਾਂ ਨੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦਾ 8 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਪਰਿਵਾਰ ਦੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਦੋਵਾਂ ਪਰਿਵਾਰਾਂ 'ਚ ਸੋਗ ਦੀ ਲਹਿਰ ਹੈ।
(ਭੋਪਾਲ ਸਿੰਘ ਦੀ ਰਿਪੋਰਟ)