Bathinda News: ਭੋਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 90 ਦੇ ਦਹਾਕੇ 'ਚ ਕੁਸ਼ਤੀ ਨਾਲ ਕੀਤੀ ਸੀ। ਹੌਲੀ-ਹੌਲੀ ਉਸ ਨੇ ਕੁਸ਼ਤੀ ਦੇ ਖੇਤਰ ਵਿੱਚ ਵੱਖਰੀ ਪਛਾਣ ਬਣਾਈ। ਉਹ ਰਾਸ਼ਟਰੀ ਪੱਧਰ ਦਾ ਪਹਿਲਵਾਨ ਬਣ ਗਿਆ। ਉਸਨੇ ਭਾਰਤ ਕੇਸਰੀ, ਭਾਰਤ ਮਲ ਸਮਰਾਟ, ਰੁਸਤਮੇ ਹਿੰਦ, ਹਿੰਦ ਕੇਸਰੀ ਅਤੇ ਵਿਸ਼ਵ ਖਾਲਸਾ ਕੇਸਰੀ ਵਰਗੇ ਕਈ ਖਿਤਾਬ ਹਾਸਿਲ ਕੀਤੇ।
Trending Photos
Bathinda News(ਕੁਲਬੀਰ ਬੀਰਾ): ਡਰੱਗ ਤਸਰੀ ਮਾਮਲੇ ਦੇ ਵਿੱਚ ਜੇਲ ਵਿੱਚ ਬੰਦ ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੇ ਪਿਤਾ ਦਾ ਬੀਤੇ ਦਿਨ ਹੋਈ ਮੌਤ ਹੋ ਗਈ। ਇਸ ਦੇ ਚੱਲਦੇ ਅੱਜ ਜ਼ਮਾਨਤ ਤੇ ਜਗਦੀਸ਼ ਭੋਲਾ ਆਪਣੇ ਜੱਦੀ ਪਿੰਡ ਰਾਏਕੇ ਕਲਾ ਸੰਸਕਾਰ ਚ ਮੌਕੇ ਪੁੱਜੇ, ਜਿੱਥੇ ਭਾਰੀ ਪੁਲਿਸ ਬਲ ਤਾਇਨਾਤ ਸੀ।
ਮੀਡੀਆ ਨਾਲ ਗੱਲਬਾਤ ਕਰਦੇ ਜਗਦੀਸ਼ ਭੋਲਾ ਨੇ ਕਿਹਾ ਮੈਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਾਰੀ ਰਾਜਨੀਤਿਕ ਪਾਰਟੀਆਂ ਨੇ ਮਿਲੇ ਮੈਨੂੰ ਫਸਾਇਆ ਹੋਇਆ ਹੈ। ਕੁਝ ਲੋਕਾਂ ਨੂੰ ਨਸ਼ਾ ਤਸਕਰੀ 'ਚ 15-15 ਸਾਲ ਦੀ ਸਜ਼ਾ ਹੋਈ ਜਦੋਂਕਿ ਜਗਦੀਸ਼ ਭੋਲਾ ਨੂੰ 12 ਸਾਲ ਦੀ ਸਜ਼ਾ ਹੋਈ ਹੈ। ਉਸ ਨੇ ਕਿਹਾ ਕਿ ਨਾਲ ਦੇ ਸਾਰੇ ਸਾਥੀਆਂ ਦੀ ਜ਼ਮਾਨਤ ਹੋ ਚੁੱਕੀ ਹੈ ਜਦੋਂਕਿ ਉਸ ਨੂੰ ਅਜੇ ਤਕ ਜ਼ਮਾਨਤ ਨਹੀਂ ਮਿਲ ਰਹੀ। ਉਸਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ। ਜੇਕਰ ਉਸਦੇ ਦੋਸ਼ ਸਿੱਧ ਹੁੰਦੇ ਹਨ ਤਾਂ ਫਾਂਸੀ ਦੇ ਦਿੱਤੀ ਜਾਵੇ। ਇਹ ਵੀ ਕਿਹਾ ਕਿ ਉਹ ਪਿਛਲੇ 11 ਸਾਲ ਤੋਂ ਜੇਲ੍ਹ 'ਚ ਬੰਦ ਹੈ ਤੇ ਉਸ ਉੱਪਰ ਇਕ ਵੀ ਦੋਸ਼ ਨਹੀਂ ਲੱਗਾ।
ਦੱਸ ਦਈਏ ਕਿ ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਦੇ ਪਿਤਾ ਬਲਸ਼ਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਸੀ। ਜਿਨਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਰਾਏ ਕੇ ਕਲਾਂ ਵਿਖੇ ਕੀਤਾ ਗਿਆ। ਬਰਖ਼ਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ ਅੰਤਿਮ ਦਰਸ਼ਨਾਂ ਲਈ ਬਠਿੰਡਾ ਦੀ ਕੇਂਦਰੀ ਜੇਲ ਤੋਂ ਪਿੰਡ ਰਾਏਕੀ ਕਲਾਂ ਕੁਝ ਘੰਟਿਆਂ ਦੀ ਮੋਹਲਤ ਦੌਰਾਨ ਲਿਆਂਦਾ ਗਿਆ।
ਇਹ ਵੀ ਪੜ੍ਹੋ: Amritpal Singh NSA Case: ਹਾਈਕੋਰਟ ਨੇ MP ਅੰਮ੍ਰਿਤਪਾਲ ਦੀ ਪਟੀਸ਼ਨ 'ਤੇ ਸੁਣਵਾਈ ਟਾਲੀ
ਪੁਲਿਸ ਸੁਰੱਖਿਆ ਹੇਠ ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਵੱਲੋਂ ਪਿੰਡ ਰਾਏ ਕੇ ਕਲਾਂ ਵਿਖੇ ਲਿਆਂਦਾ ਗਿਆ ਅਤੇ ਇਸ ਮੌਕੇ ਭੋਲਾ ਵੱਲੋਂ ਆਪਣੇ ਪਿਤਾ ਜੀ ਮੇਰੇ ਤੇ ਇੱਕ ਦੇਹ ਨੂੰ ਅਗਨੀ ਭੇਂਟ ਕੀਤੀ। ਇਸ ਦੁੱਖ ਦੀ ਘੜੀ ਵਿੱਚ ਜਿੱਥੇ ਉਹਨਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸੁੱਖ ਕੀਤਾ ਗਿਆ ਉੱਥੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲੇ।
ਇਹ ਵੀ ਪੜ੍ਹੋ: Kargil Vijay Diwas 2024: ਕਿਵੇਂ ਕਾਰਗਿਲ ਦੀ ਲੜਾਈ 'ਚ ਦੁਸ਼ਮਣਾਂ ਨੂੰ ਚਟਾਈ ਸੀ ਧੂਲ, ਆਖਿਰ ਕੌਣ ਹਨ ਸ਼ਹੀਦ ਨਾਇਕ ਬਲਦੇਵ ਸਿੰਘ?