Elections In Punjab: ਅੱਧੀ ਰਾਤ ਨੂੰ ਐਸਐਸਪੀ ਨੇ ਪੁਲਿਸ ਨੂੰ ਚੈੱਕ ਕੀਤਾ ਹੈ। ਚੋਣਾਂ ਨੂੰ ਲੈ ਕੇ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
Trending Photos
Bathinda News: ਬਠਿੰਡਾ ਜ਼ਿਲ੍ਹੇ ਵਿੱਚ ਰਾਮਪੁਰਾ ਫੂਲ ਤਲਵੰਡੀ ਸਾਬੋ ਅਤੇ ਬਠਿੰਡਾ ਸ਼ਹਿਰ ਦੇ ਸ਼ਹਿਰ ਦੇ 48 ਨੰਬਰ ਵਾਰਡ ਦੀਆਂ ਉਪ ਚੋਣਾਂ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਸਖ਼ਤ ਹੋਈ ਹੈ। ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਨਾਕਾਬੰਦੀ ਕੀਤੀ ਹੋਈ ਹੈ। ਰਾਤ ਨੂੰ ਹਰ ਇੱਕ ਨੂੰ ਚੈੱਕ ਕੀਤਾ ਜਾ ਰਿਹਾ ਹੈ। ਐਸਐਸਪੀ ਬਠਿੰਡਾ ਨੇ ਅੱਧੀ ਰਾਤ ਨੂੰ ਪੁਲਿਸ ਨੂੰ ਚੈੱਕ ਕੀਤਾ ਕਿ ਕਿਸ ਤਰ੍ਹਾਂ ਦੀ ਡਿਊਟੀ ਕਰ ਰਹੀ ਹੈ ਪੁਲਿਸ ਫੋਰਸ ਮੌਕੇ ਉੱਤੇ ਪੁਲਿਸ ਨੂੰ ਗਰਮ ਦੁੱਧ ਪਿਲਾਇਆ ਹੈ।
ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਡਲ ਨੇ ਦੱਸਿਆ ਕਿ ਜਿੱਥੇ ਜ਼ਿਲ੍ਹੇ ਵਿੱਚ ਚੋਣਾਂ ਹੋ ਰਹੀਆਂ ਹਨ ਉੱਥੇ ਹੀ ਕ੍ਰਿਸਮਸ ਅਤੇ ਨਵਾਂ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ ਜਿਸ ਨੂੰ ਲੈ ਕੇ ਉੱਪਰੋਂ ਸਖਤ ਹਦਾਇਤਾਂ ਹਨ ਕਿ ਜ਼ਿਲ੍ਹੇ ਵਿੱਚ ਪੂਰੀ ਤਰ੍ਹਾਂ ਕਾਰਵਾਈ ਕਰਨ ਲਈ ਸਖ਼ਤਾਈ ਕੀਤੀ ਜਾਵੇ ਜਿਸ ਲਈ ਮੈਂ ਰਾਤ ਸਮੇਂ ਪੁਲਿਸ ਨੂੰ ਜਿੱਥੇ ਚੈੱਕ ਕਰ ਰਹੇ ਹਾਂ ਉੱਥੇ ਹੀ ਉਹਨਾਂ ਦਾ ਹੌਸਲਾ ਵੀ ਵਧਾ ਰਹੀਆਂ ਕਿਉਂਕਿ ਕੜਾਕੇ ਦੀ ਠੰਡ ਹੋਣ ਕਾਰਨ ਰਾਤ ਨੂੰ ਪੁਲਿਸ ਨੂੰ ਕਾਫੀ ਪਰੇਸ਼ਾਨੀਆਂ ਆਉਂਦੀਆਂ ਹਨ।
ਇਹ ਵੀ ਪੜ੍ਹੋ: Faridkot News: ਫਰੀਦਕੋਟ ਪੁਲਿਸ ਦਾ ਵੱਡਾ ਐਕਸ਼ਨ- ਅੱਧੀ ਰਾਤ ਨੂੰ ਥਾਣਿਆਂ ਸਮੇਤ ਕਈ ਇਲਾਕਿਆਂ ਦੀ ਕੀਤੀ ਅਚਨਚੇਤ ਚੈਕਿੰਗ
ਨਾਕਾਬੰਦੀ ਕਰਨ ਦਾ ਮਤਲਬ ਕਿ ਲੋਕ ਚੈਨ ਨਾਲ ਸੌ ਸਕਣ ਭਾਵੇਂ ਪਿਛਲੇ ਦਿਨੀ ਕੁਝ ਘਟਨਾਵਾਂ ਹੋਈਆਂ ਸਨ ਪਰ ਨਾਲ ਦੀ ਨਾਲ ਹੀ ਉਹਨਾਂ ਲੋਕਾਂ ਨੂੰ ਅਸੀਂ ਫੜ ਵੀ ਲਿਆ ਅਤੇ ਸਖਤ ਕਾਰਵਾਈ ਵੀ ਕੀਤੀ ਰਾਤ ਸਮੇਂ ਸੜਕਾਂ ਤੇ ਆਣ ਜਾਣ ਵਾਲੇ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਕਿਸਮ ਦਾ ਕ੍ਰਾਈਮ ਨਾ ਹੋ ਸਕੇ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਫਰੀਦਕੋਟ ਪੁਲਿਸ ਵੱਲੋਂ ਅੱਧੀ ਰਾਤ ਨੂੰ ਅਚਨਚੇਤ ਚੈਕਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਥਾਣਿਆ ਦੀ ਵੀ ਚੈਕਿੰਗ ਕੀਤੀ ਗਈ ਹੈ।ਕਰੀਬ 10 ਪੁਲਿਸ ਅਧਿਕਾਰੀਆਂ ਅਤੇ 250 ਪੁਲਿਸਕਰਮੀਆਂ ਨਾਲ ਮਿਲ ਕੇ ਅੱਜ ਫਰੀਦਕੋਟ ਪੁਲਿਸ ਵੱਲੋਂ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਤਹਿਤ ਸ਼ਹਿਰ ਦੇ ਸਾਰੇ ਹਿੱਸਿਆਂ ਵਿੱਚ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਗਈ।
(ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋੋਰਟ)