Bathinda News: ਬਠਿੰਡਾ ਦੇ ਤੇਲ ਡੀਪੂ ਦੇ ਟੈਂਕਰ ਚਾਲਕ ਡਰਾਈਵਰਾਂ ਵੱਲੋਂ ਕੀਤੀ ਹੜਤਾਲ
Advertisement
Article Detail0/zeephh/zeephh2347757

Bathinda News: ਬਠਿੰਡਾ ਦੇ ਤੇਲ ਡੀਪੂ ਦੇ ਟੈਂਕਰ ਚਾਲਕ ਡਰਾਈਵਰਾਂ ਵੱਲੋਂ ਕੀਤੀ ਹੜਤਾਲ

Bathinda News: ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਨਾ ਕੀਤਾ ਤਾਂ ਮ੍ਰਿਤਕ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਨਾਂ ਸਮਾਂ ਕੋਈ ਵੀ ਗੱਡੀ ਨਹੀਂ ਚਲਾਈ ਜਾਵੇਗੀ।

Bathinda News: ਬਠਿੰਡਾ ਦੇ ਤੇਲ ਡੀਪੂ ਦੇ ਟੈਂਕਰ ਚਾਲਕ ਡਰਾਈਵਰਾਂ ਵੱਲੋਂ ਕੀਤੀ ਹੜਤਾਲ

Bathinda News(ਕੁਲਬੀਰ ਬੀਰਾ): ਬਠਿੰਡਾ ਦੇ ਜੱਸੀ ਪੋਹ ਵਾਲੀ ਤੇਲ ਡੀਪੂਆਂ ਦੇ ਡਰਾਈਵਰਾਂ ਵੱਲੋਂ ਆਪਣੇ ਸਾਥੀ ਡਰਾਈਵਰ ਦੀ ਐਕਸੀਡੈਂਟ ਦੌਰਾਨ ਮੌਤ ਹੋਣ 'ਤੇ ਭੜਕੇ ਡਰਾਈਵਰਾਂ ਨੇ ਆਪਣੇ ਤੇਲ ਟੈਂਕਰ ਡੀਪੂ ਦੇ ਗੇਟ 'ਤੇ ਰੋਕ ਕੇ ਪੁਲਿਸ ਖਿਲਾਫ ਪ੍ਰਦਰਸ਼ਨ ਕੀਤਾ। ਬਠਿੰਡਾ ਵਿਖੇ ਤੇਲ ਟੈਂਕਰ ਡਰਾਈਵਰ ਦੀ ਕਾਰ ਨਾਲ ਟੱਕਰ ਹੋ ਗਈ ਸੀ, ਇਸ ਦੌਰਾਨ ਕਾਰਨ ਚਾਲਕਾਂ ਟੈਂਕਰ ਚਾਲਕ ਦੀ ਕੁੱਟਮਾਰ ਕਰ ਦਿੱਤੀ ਅਤੇ ਉਸਦੀ ਇਸ ਘਟਨਾ ਦੌਰਾਨ ਮੌਤ ਹੋ ਗਈ ਸੀ। ਜਿਸ ਦੇ ਰੋਸ ਵਜੋਂ ਟੈਂਕਰ ਆਪਰੇਟਰ ਯੂਨੀਅਨ ਨੇ ਅੱਜ ਆਪਣੇ ਸਮੂਹ ਟੈਂਕਰ ਸੜਕ 'ਤੇ ਖੜੇ ਕਰਕੇ ਇਨਸਾਫ ਦੀ ਮੰਗ ਕੀਤੀ।

ਪ੍ਰਦਰਸ਼ਨਕਾਰੀ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨ ਬਠਿੰਡਾ ਦੇ ਡੱਬਵਾਲੀ ਰੋਡ 'ਤੇ ਇੱਕ ਤੇਲ ਟੈਂਕਰ ਦੀ ਕਾਰ ਨਾਲ ਟੱਕਰ ਹੋ ਗਈ ਸੀ। ਜਿਸ ਦੌਰਾਨ ਕਾਰ ਚਾਲਕਾਂ ਨੇ ਟੈਂਕਰ ਡਰਾਈਵਰ ਦੀ ਕੁੱਟਮਾਰ ਕਰਕੇ ਫਰਾਰ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਟੈਂਕਰ ਨੂੰ ਸਾਈਡ ਕਰਕੇ ਟਰੈਫਿਕ ਜ਼ਰੂਰ ਬਹਾਲ ਕਰਨ ਨੂੰ ਤਰਜੀਹ ਦਿੱਤੀ ਅਤੇ ਡਰਾਈਵਰ ਕਾਫੀ ਸਮੇਂ ਤੱਕ ਉੱਥੇ ਤੜਫਦਾ ਰਿਹਾ। ਲੰਬੇ ਸਮੇਂ ਬਾਅਦ ਡਰਾਈਵਰ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਾਇਆ ਗਿਆ। ਜਿੱਥੇ ਉਸਦੀ ਮੌਤ ਹੋ ਗਈ।

ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਸ ਦੀ ਮੌਤ ਕੁੱਟਮਾਰ ਕਰਕੇ ਹੋਈ ਹੈ। ਜਿਸ ਕਰਕੇ ਕਾਰ ਚਾਲਕਾਂ ਖਿਲਾਫ ਪੁਲਿਸ ਵੱਲੋਂ ਬਣਦੀ ਕਾਰਵਾਈ ਕਰ ਕੀਤੀ ਜਾ ਰਹੀ। ਜਿਸ ਕਰਕੇ ਉਨ੍ਹਾਂ ਨੇ ਅੱਜ ਆਪਣੇ ਸਮੂਹ ਟੈਂਕਰ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਉਨਾਂ ਦੱਸਿਆ ਕਿ ਅੱਜ ਬਠਿੰਡਾ ਦੇ ਤਿੰਨੇ ਡੀਪੂਆਂ ਵਿੱਚੋਂ ਪੰਜਾਬ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ ਕਸ਼ਮੀਰ ਅਤੇ ਸਰਕਾਰੀ ਅਦਾਰਿਆਂ ਤੱਕ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਨਹੀਂ ਕੀਤੀ ਗਈ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਨਾ ਕੀਤਾ ਤਾਂ ਮ੍ਰਿਤਕ ਦੀ ਲਾਸ਼ ਨੂੰ ਸੜਕ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਨਾਂ ਸਮਾਂ ਕੋਈ ਵੀ ਗੱਡੀ ਨਹੀਂ ਚਲਾਈ ਜਾਵੇਗੀ। ਦੱਸਣਯੋਗ ਹੈ ਕਿ ਬਠਿੰਡਾ ਦੇ ਤਿੰਨ ਡੀਪੂਆਂ ਵਿੱਚੋਂ ਰੋਜ਼ਾਨਾ ਤੋਂ ਵੱਧ ਗੱਡੀਆਂ ਡੀਜ਼ਲ ਅਤੇ ਪੈਟਰੋਲ ਦੀਆਂ ਪੰਜਾਬ ਦੇ ਨਾਲ ਨਾਲ ਕਈ ਸੂਬਿਆਂ ਵਿੱਚ ਜਾਂਦੀਆਂ ਹਨ। ਜਿਸ ਕਰਕੇ ਆਉਣ ਵਾਲੇ ਦਿਨਾਂ ਵਿੱਚ ਸਪਲਾਈ ਪ੍ਰਭਾਵ ਹੋਣ ਦਾ ਖਾਦਸ਼ਾ ਬਣਿਆ ਹੋਇਆ ਹੈ।

Trending news