Bharat Jodo Yatra news: ਭਾਰਤ ਜੋੜੋ ਯਾਤਰਾ ਅੱਜ ਸਵੇਰੇ 6 ਵਜੇ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋ ਗਈ ਹੈ। ਸਤਲੁਜ ਦਰਿਆ ਦੇ ਪੁਲ ਨੂੰ ਪਾਰ ਕਰਕੇ ਯਾਤਰਾ ਜਲੰਧਰ ਜ਼ਿਲ੍ਹੇ ਵਿੱਚ ਦਾਖ਼ਲ ਹੋਵੇਗੀ।
Trending Photos
Bharat Jodo Yatra news: ਭਾਰਤ ਜੋੜੋ ਯਾਤਰਾ ਅੱਜ ਲਾਡੋਵਾਲ ਟੋਲ ਪਲਾਜ਼ਾ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ ਅੱਜ ਸਤਲੁਜ ਦਰਿਆ ਦੇ ਪੁਲ ਨੂੰ ਪਾਰ ਕਰਕੇ ਯਾਤਰਾ ਜਲੰਧਰ ਜ਼ਿਲ੍ਹੇ ਵਿੱਚ ਦਾਖ਼ਲ ਹੋਵੇਗੀ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ (Rahul Gandhi in Punjab Bharat Jodo Yatra) ਸ਼ਨੀਵਾਰ ਨੂੰ ਜਲੰਧਰ 'ਚ ਦਾਖਲ ਹੋਵੇਗੀ। ਸੂਤਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਰਾਤ ਦਾ ਠਹਿਰਾਅ ਫਗਵਾੜਾ ਵਿਖੇ ਹੋਵੇਗਾ। ਸੁਰੱਖਿਆ ਦੀ ਜ਼ਿੰਮੇਵਾਰੀ ਕਪੂਰਥਲਾ ਅਤੇ ਜਲੰਧਰ ਪੁਲੀਸ ਦੇ ਕਰੀਬ ਇੱਕ ਹਜ਼ਾਰ ਜਵਾਨਾਂ ਦੇ ਮੋਢਿਆਂ ’ਤੇ ਹੋਵੇਗੀ।
ਐਸਐਸਪੀ ਸਵਰਨਦੀਪ ਸਿੰਘ ਅਤੇ ਐਸਐਸਪੀ ਕਪੂਰਥਲਾ ਨਵਨੀਤ ਬੈਂਸ ਖੁਦ ਮੈਦਾਨ (Rahul Gandhi in Punjab Bharat Jodo Yatra) ਵਿੱਚ ਉਤਰੇ ਹਨ ਅਤੇ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਲੋਹੜੀ ਦਾ ਤਿਉਹਾਰ ਸੀ ਪਰ ਫਿਰ ਵੀ ਇਸ ਦੌਰਾਨ ਪੁਲਿਸ ਨੇ ਰਿਹਰਸਲ ਕੀਤੀ।
ਇਹ ਵੀ ਪੜ੍ਹੋ: ਵਾਲਾਂ ਨੂੰ ਸਿਹਤਮੰਦ ਰੱਖਣ ਲਈ ਭੋਜਨ 'ਚ ਸ਼ਾਮਿਲ ਕਰੋ ਇਹ ਵਿਟਾਮਿਨ, ਕਟਰੀਨਾ ਵਰਗੀ ਹੋਵੇਗੀ ਲੁੱਕ
ਕਿਹਾ ਜਾ ਰਿਹਾ ਹੈ ਕਿ 14 ਜਨਵਰੀ ਨੂੰ ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੇ ਵਾਹਨ ਬਾਈਪਾਸ ਬੰਗਾ, ਨਵਾਂਸ਼ਹਿਰ ਰਾਹੀਂ ਜਾਣਗੇ। ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ ਆਉਣ ਵਾਲੇ ਵਾਹਨ ਸਿੱਧਵਾਂ ਬੇਟ, ਮਹਿਤਪੁਰ, ਨਕੋਦਰ ਹੁੰਦੇ ਹੋਏ ਜਲੰਧਰ (Rahul Gandhi in Punjab Bharat Jodo Yatra) ਪਹੁੰਚਣਗੇ। ਇਸੇ ਤਰ੍ਹਾਂ ਜਲੰਧਰ-ਫਗਵਾੜਾ ਤੋਂ ਲੁਧਿਆਣਾ ਜਾਣ ਵਾਲੇ ਛੋਟੇ ਵਾਹਨ (ਵਨ-ਵੇ) ਕੋਨਿਕਾ ਰਿਜ਼ੋਰਟ ਤੋਂ ਗੁਰਾਇਆ, ਫਿਲੌਰ ਅਤੇ ਲੁਧਿਆਣਾ ਨੂੰ ਜਾਣਗੇ।
15 ਜਨਵਰੀ ਨੂੰ ਲੁਧਿਆਣਾ-ਫਗਵਾੜਾ ਤੋਂ ਹੁਸ਼ਿਆਰਪੁਰ ਜਾਣ ਵਾਲੇ ਵਾਹਨ (Bharat Jodo Yatra) ਫਗਵਾੜਾ ਤੋਂ ਮੇਹਟੀਆਣਾ ਹੁੰਦੇ ਹੋਏ ਹੁਸ਼ਿਆਰਪੁਰ ਪਹੁੰਚਣਗੇ। ਲੁਧਿਆਣਾ-ਫਗਵਾੜਾ ਤੋਂ ਅੰਮ੍ਰਿਤਸਰ ਜਾਣ ਵਾਲੇ ਵਾਹਨ ਫਗਵਾੜਾ ਤੋਂ ਮੇਹਟੀਆਣਾ, ਆਦਮਪੁਰ, ਭੋਗਪੁਰ ਤੋਂ ਟਾਂਡਾ, ਸ਼੍ਰੀ ਹਰਗੋਬਿੰਦਪੁਰ ਹੁੰਦੇ ਹੋਏ ਅੰਮ੍ਰਿਤਸਰ ਪਹੁੰਚਣਗੇ। ਲੁਧਿਆਣਾ ਤੋਂ ਜਲੰਧਰ, ਕਪੂਰਥਲਾ ਆਉਣ ਵਾਲੇ ਭਾਰੀ ਵਾਹਨ ਨਕੋਦਰ, ਜਲੰਧਰ ਤੋਂ ਹੁੰਦੇ ਹੋਏ ਫਿਲੌਰ ਹੁੰਦੇ ਹੋਏ ਕਪੂਰਥਲਾ ਪਹੁੰਚਣਗੇ। ਲੁਧਿਆਣਾ-ਫਗਵਾੜਾ ਤੋਂ ਜਲੰਧਰ ਅਤੇ ਕਪੂਰਥਲਾ ਆਉਣ ਵਾਲੇ ਲੋਕ ਜੰਡਿਆਲਾ ਤੋਂ ਜਮਸ਼ੇਰ ਤੋਂ ਫਗਵਾੜਾ ਚਿੰਨੀ ਮਿੱਲ ਚੌਕ ਤੋਂ ਸਤਨਾਮਪੁਰਾ ਹੁੰਦੇ ਹੋਏ 66 ਫੁੱਟ ਰੋਡ ਰਾਹੀਂ ਜਲੰਧਰ (Bharat Jodo Yatra) ਪਹੁੰਚਣਗੇ।
ਭਾਰਤ ਜੋੜੋ ਯਾਤਰਾ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ (Bharat Jodo Yatra) ਹੋਰ ਵਧਾ ਦਿੱਤੀ ਗਈ ਹੈ। ਹੁਣ ਉਸ ਦੀ ਆਪਣੀ ਸੁਰੱਖਿਆ ਤੋਂ ਇਲਾਵਾ ਪੰਜਾਬ ਪੁਲਿਸ ਦੇ 250 ਜਵਾਨਾਂ ਦੀ ਘੇਰਾਬੰਦੀ ਹੋਵੇਗੀ। ਬਿਨਾਂ ਇਜਾਜ਼ਤ ਕਿਸੇ ਨੂੰ ਵੀ ਉਨ੍ਹਾਂ ਦੇ ਨੇੜੇ ਨਹੀਂ ਜਾਣ ਦਿੱਤਾ ਜਾਵੇਗਾ।