Anandpur Sahib News: ਰੂਪਨਗਰ ਇਲਾਕੇ 'ਚ 3 ਰੇਲਵੇ ਸਟੇਸ਼ਨ ਕੀਤੇ ਜਾ ਰਹੇ ਅਪਗ੍ਰੇਡ, ਆਧੁਨਿਕ ਸਹੂਲਤਾਂ ਨਾਲ ਹੋਣਗੇ ਲੈਸ
Advertisement
Article Detail0/zeephh/zeephh2555261

Anandpur Sahib News: ਰੂਪਨਗਰ ਇਲਾਕੇ 'ਚ 3 ਰੇਲਵੇ ਸਟੇਸ਼ਨ ਕੀਤੇ ਜਾ ਰਹੇ ਅਪਗ੍ਰੇਡ, ਆਧੁਨਿਕ ਸਹੂਲਤਾਂ ਨਾਲ ਹੋਣਗੇ ਲੈਸ

Anandpur Sahib News: ਜਿੱਥੇ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉੱਥੇ ਰੂਪਨਗਰ ਜ਼ਿਲੇ ਦੇ ਤਿੰਨ ਰੇਲਵੇ ਸਟੇਸ਼ਨਾਂ ਦੀ ਵੀ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਸ਼੍ਰੀ ਅਨੰਦਪੁਰ ਸਾਹਿਬ, ਨੰਗਲ ਤੇ ਰੋਪੜ ਦੇ ਰੇਲਵੇ ਸਟੇਸ਼ਨ ਇਸ ਸਕੀਮ ਦੇ ਦਾਇਰੇ ਵਿੱਚ ਲਏ ਗਏ ਹਨ।

Anandpur Sahib News: ਰੂਪਨਗਰ ਇਲਾਕੇ 'ਚ 3 ਰੇਲਵੇ ਸਟੇਸ਼ਨ ਕੀਤੇ ਜਾ ਰਹੇ ਅਪਗ੍ਰੇਡ, ਆਧੁਨਿਕ ਸਹੂਲਤਾਂ ਨਾਲ ਹੋਣਗੇ ਲੈਸ

Anandpur Sahib News: ਭਾਰਤ ਸਰਕਾਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅੰਮ੍ਰਿਤ ਭਾਰਤ ਸਕੀਮ ਦੇ ਤਹਿਤ ਪੂਰੇ ਭਾਰਤ ਦੇ 1275 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ। ਜਿਸ ਵਿਚ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ 22 ਰੇਲਵੇ ਸਟੇਸ਼ਨ ਵੀ ਇਸ ਸਕੀਮ ਤਹਿਤ ਚੁਣੇ ਗਏ।

ਰੂਪਨਗਰ ਜ਼ਿਲ੍ਹੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਰੂਪਨਗਰ ਜ਼ਿਲ੍ਹੇ ਦੇ ਤਿੰਨ ਰੇਲਵੇ ਸਟੇਸ਼ਨ ਰੂਪਨਗਰ , ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਰੇਲਵੇ ਸਟੇਸ਼ਨ ਹਨ। ਜਿਹੜੇ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਤੇ ਨਾਲ ਹੀ ਇੱਕ ਬਹੁਤ ਹੀ ਖੂਬਸੂਰਤ ਤੇ ਆਕਰਸ਼ਕ ਇਮਾਰਤ ਵੀ ਇਹਨਾਂ ਸਟੇਸ਼ਨਾਂ ਦੀ ਬਣਾਈ ਜਾ ਰਹੀ ਹੈ। ਬੀਤੇ 6 ਅਗਸਤ ਨੂੰ ਡਿਜੀਟਲ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹਨਾਂ ਦਾ ਉਦਘਾਟਨ ਕੀਤਾ ਗਿਆ ਸੀ ਤੇ ਉਦਘਾਟਨ ਤੋਂ ਬਾਅਦ ਹੀ ਇਹਨਾਂ ਸਟੇਸ਼ਨਾਂ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਤੇ ਕਾਫੀ ਕੰਮ ਮੁਕੰਮਲ ਵੀ ਹੋ ਚੁੱਕਾ ਹੈ।

ਜਿੱਥੇ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉੱਥੇ ਰੂਪਨਗਰ ਜ਼ਿਲੇ ਦੇ ਤਿੰਨ ਰੇਲਵੇ ਸਟੇਸ਼ਨਾਂ ਦੀ ਵੀ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਸ਼੍ਰੀ ਅਨੰਦਪੁਰ ਸਾਹਿਬ, ਨੰਗਲ ਤੇ ਰੋਪੜ ਦੇ ਰੇਲਵੇ ਸਟੇਸ਼ਨ ਇਸ ਸਕੀਮ ਦੇ ਦਾਇਰੇ ਵਿੱਚ ਲਏ ਗਏ ਹਨ। ਇਹਨਾਂ ਰੇਲਵੇ ਸਟੇਸ਼ਨਾਂ ਵਿੱਚ ਜਿੱਥੇ ਸੁੰਦਰ ਤੇ ਆਕਰਸ਼ਕ ਇਮਾਰਤ ਬਣਾਈ ਜਾ ਰਹੀ ਹੈ ਉਥੇ ਹੀ ਯਾਤਰੀਆਂ ਦੇ ਲਈ ਏ ਸੀ ਅਤੇ ਖੁੱਲ੍ਹੇ ਵਿਸ਼ਰਾਮ ਘਰ, ਵਧੀਆ ਬਾਥਰੂਮ ਤੇ ਆਧੁਨਿਕ ਸਹੂਲਤਾਂ ਤੋਂ ਇਲਾਵਾ ਮੁਫ਼ਤ ਵਾਈ ਫਾਈ ਦੀ ਸੁਵਿਧਾ ਵੀ ਹੋਵੇਗੀ।

ਜੇਕਰ ਸ਼੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸਿਕ ਧਰਤੀ ਹੋਣ ਕਰਕੇ ਇਥੇ ਕਾਫੀ ਤਾਦਾਤ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ , ਵਿਰਾਸਤ ਏ ਖਾਲਸਾ ਦੇਖਣ ਤੇ ਮਾਤਾ ਨੈਣਾ ਦੇਵੀ ਨਤਮਸਤਕ ਹੋਣ ਪਹੁੰਚਦੇ ਹਨ। ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਫਾਇਦਾ ਇਹਨਾਂ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਹੋਵੇਗਾ।

ਦੱਸ ਦਈਏ ਕਿ ਪਹਿਲਾਂ ਇਥੇ ਇੱਕ ਟਰੈਕ ਸੀ ਹੁਣ ਇੱਕ ਹੋਰ ਟਰੈਕ ਵੀ ਵਿਛਾਇਆ ਗਿਆ ਹੈ। ਇੱਕ ਦੀ ਜਗ੍ਹਾ ਹੁਣ ਇਥੇ ਦੋ ਪਲੇਟਫਾਰਮ ਹੋਣਗੇ। ਜਿਸ ਤਰੀਕੇ ਨਾਲ ਇਹਨਾਂ ਰੇਲਵੇ ਸਟੇਸ਼ਨਾਂ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ ਅਤੇ ਬਹੁਤ ਜਲਦ ਇਸ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋ ਜਾਵੇਗਾ ਅਤੇ ਜਿਸਦਾ ਸਿੱਧਾ ਫਾਇਦਾ ਜਨਤਾ ਨੂੰ ਹੋਵੇਗਾ।

Trending news