Ayodhya Security Alert: ਅਯੁੱਧਿਆ 'ਚ ਰਹਿਣ ਵਾਲੇ ਇਕ ਵਿਅਕਤੀ ਨੂੰ ਵੀਰਵਾਰ ਸਵੇਰੇ ਰਾਮ ਜਨਮ ਭੂਮੀ ਮੰਦਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਅਯੁੱਧਿਆ 'ਚ ਹਲਚਲ ਮਚ ਗਈ।
Trending Photos
Ayodhya Ram Temple News: ਰਾਮ ਜਨਮ ਭੂਮੀ ਨੂੰ ਉਡਾਉਣ ਦੀ ਕਥਿਤ ਧਮਕੀ ਤੋਂ ਬਾਅਦ ਵੀਰਵਾਰ ਨੂੰ (Ayodhya Ram Temple) ਅਯੁੱਧਿਆ 'ਚ ਹੜਕੰਪ ਮਚ ਗਿਆ। ਰਾਮ ਜਨਮ ਭੂਮੀ ਥਾਣਾ ਮੁਖੀ ਸੰਜੀਵ ਕੁਮਾਰ ਸਿੰਘ ਨੇ ਦੱਸਿਆ ਕਿ ਰਾਮਕੋਟ ਇਲਾਕੇ 'ਚ ਸਥਿਤ ਰਾਮਲਲਾ ਸਦਨ ਮੰਦਰ 'ਚ ਰਹਿਣ ਵਾਲੇ ਮਨੋਜ ਨਾਂ ਦੇ ਵਿਅਕਤੀ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਅੱਜ ਤੜਕੇ ਉਸ ਦੇ ਮੋਬਾਇਲ 'ਤੇ ਇਕ ਕਾਲ ਆਈ।
ਇਸ ਤੋਂ ਬਾਅਦ ਮਨੋਜ ਨੇ ਦੱਸਿਆ ਕਿ ਕਾਲਰ (Ayodhya Ram Temple) ਨੇ ਸਵੇਰੇ 10 ਵਜੇ ਰਾਮ ਜਨਮ ਭੂਮੀ ਨੂੰ ਉਡਾਉਣ ਦੀ ਧਮਕੀ ਦਿੱਤੀ ਅਤੇ ਇਸ ਤੋਂ ਬਾਅਦ ਕਾਲ ਕਰਨ ਵਾਲੇ ਨੇ ਕਾਲ ਕੱਟ ਦਿੱਤੀ। ਸਿੰਘ ਨੇ ਦੱਸਿਆ ਕਿ ਇਸ ਸੂਚਨਾ 'ਤੇ ਸਾਰੇ ਥਾਣਿਆਂ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਕਈ ਥਾਣਿਆਂ ਦੀ ਪੁਲਿਸ ਨੂੰ ਰਾਮ ਜਨਮ ਭੂਮੀ ਕੰਪਲੈਕਸ 'ਚ (Ayodhya Ram Temple) ਤਾਇਨਾਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੇ ਵਕੀਲ ਦਾ ਵੱਡਾ ਬਿਆਨ; ਦੱਸਿਆ- ਕਿਉਂ ਨਹੀਂ ਰਿਹਾਅ ਹੋ ਰਹੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘ?
ਇਸ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਜਨਮ ਭੂਮੀ (Ayodhya Ram Temple)ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨੂੰ ਲੈ ਕੇ ਹਲਚਲ ਮਚ ਗਈ ਹੈ। ਇਸ ਦੀ ਸੂਚਨਾ ਮਿਲਣ 'ਤੇ ਸੁਰੱਖਿਆ ਏਜੰਸੀਆਂ ਅਲਰਟ ਮੋਡ 'ਤੇ ਆ ਗਈਆਂ ਹਨ। ਨੇਪਾਲ ਤੋਂ ਸ਼ਾਲੀਗ੍ਰਾਮ ਪੱਥਰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਪਹੁੰਚਿਆ ਜਿੱਥੇ ਪੂਰਾ ਦੇਸ਼ ਉਤਸ਼ਾਹਿਤ ਅਤੇ ਖੁਸ਼ ਹੈ। ਇਸ ਦੇ ਨਾਲ ਹੀ (Ayodhya Ram Temple) ਰਾਮ ਜਨਮ ਭੂਮੀ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ।
ਰਾਮ ਜਨਮ ਭੂਮੀ ਨੂੰ ਉਡਾਉਣ ਦੀ ਸੂਚਨਾ ਮਿਲਦੇ ਹੀ (Ayodhya Ram Temple) ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ। ਜਿਸ ਨੰਬਰ ਤੋਂ ਕਾਲ ਆਈ ਸੀ, ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ 9 ਨਵੰਬਰ 2019 ਨੂੰ ਦਿੱਤੇ ਇਤਿਹਾਸਕ ਫੈਸਲੇ ਤੋਂ ਬਾਅਦ ਅਯੁੱਧਿਆ 'ਚ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ (Ram Temple)ਕੀਤਾ ਜਾ ਰਿਹਾ ਹੈ। ਇਸ ਦੇ ਇਸ ਸਾਲ ਦਸੰਬਰ ਤੱਕ ਮੁਕੰਮਲ ਹੋਣ ਦੀ ਉਮੀਦ ਹੈ।