ਲੁਧਿਆਣਾ 'ਚ ਨਾਬਾਲਿਗ ਦੀ ਬੇਰਹਿਮੀ ਨਾਲ ਕਤਲ, ਸਿਰ 'ਤੇ ਪੱਥਰ ਮਾਰ ਕੇ ਉਤਾਰਿਆ ਮੌਤ ਦੇ ਘਾਟ
Advertisement

ਲੁਧਿਆਣਾ 'ਚ ਨਾਬਾਲਿਗ ਦੀ ਬੇਰਹਿਮੀ ਨਾਲ ਕਤਲ, ਸਿਰ 'ਤੇ ਪੱਥਰ ਮਾਰ ਕੇ ਉਤਾਰਿਆ ਮੌਤ ਦੇ ਘਾਟ

ਮ੍ਰਿਤਕ ਦੇ ਮੂੰਹ ਚੋਂ ਖੂਨ ਨਿਕਲ ਰਿਹਾ ਸੀ ਅਤੇ ਮੌਕੇ ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਪਹਿਚਾਣ ਐਂਥਨੀ ਉਮਰ 17 ਦੇ ਰੂਪ ਵਿਚ ਕੀਤੀ ਜਿਸ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਉਸ ਨੂੰ ਕਤਲ ਕੀਤਾ ਉਹ ਉਸ ਦੇ ਜਾਣਕਾਰ ਸਨ। 

ਲੁਧਿਆਣਾ 'ਚ ਨਾਬਾਲਿਗ ਦੀ ਬੇਰਹਿਮੀ ਨਾਲ ਕਤਲ, ਸਿਰ 'ਤੇ ਪੱਥਰ ਮਾਰ ਕੇ  ਉਤਾਰਿਆ ਮੌਤ ਦੇ ਘਾਟ

ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਵਿਚ ਇਕ ਨਾਬਾਲਿਗ ਦੀ ਅੱਜ ਲਾਸ਼ ਇਕ ਖਾਲੀ ਪਲਾਟ ਵਿਚੋਂ ਬਰਾਮਦ ਹੋਈ ਮ੍ਰਿਤਕ ਇਲਾਕੇ ਦੇ ਵਿਚ ਹੀ ਇਕ ਫੈਕਟਰੀ ਅੰਦਰ ਪੈਕਿੰਗ ਦਾ ਕੰਮ ਕਰਦਾ ਸੀ ਅਤੇ ਦੇਰ ਰਾਤ ਸ਼ਾਮ ਤੋਂ ਲਾਪਤਾ ਸੀ ਜਿਸ ਤੋਂ ਬਾਅਦ ਉਸਦੇ ਭਰਾ ਨੇ ਪੁਲੀਸ ਕੋਲ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਮ੍ਰਿਤਕ ਦੇ ਗੁਆਂਢੀ ਨੇ ਹੀ ਪਲਾਟ ਦੇ ਵਿਚ ਉਸਦੀ ਲਾਸ਼ ਨੂੰ ਵੇਖਿਆ ਜਿਸ ਨੂੰ ਵੇਖ ਕੇ ਉਹ ਹੈਰਾਨ ਰਹਿ ਗਿਆ ਜਿਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ।

 

ਮ੍ਰਿਤਕ ਦੇ ਮੂੰਹ ਚੋਂ ਖੂਨ ਨਿਕਲ ਰਿਹਾ ਸੀ ਅਤੇ ਮੌਕੇ ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਪਹਿਚਾਣ ਐਂਥਨੀ ਉਮਰ 17 ਦੇ ਰੂਪ ਵਿਚ ਕੀਤੀ ਜਿਸ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਉਸ ਨੂੰ ਕਤਲ ਕੀਤਾ ਉਹ ਉਸ ਦੇ ਜਾਣਕਾਰ ਸਨ। ਇਸ ਸਬੰਧੀ ਪੁਲੀਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਤਿੰਨ ਮੁਲਜ਼ਮ ਅਤੇ ਐਂਥਨੀ ਇਕੱਠੇ ਬੈਠ ਕੇ ਪਾਰਟੀ ਕਰ ਰਹੇ ਸਨ। ਜਿਸ ਤੋਂ ਬਾਅਦ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਐਂਥਨੀ ਦੀ ਲਾਸ਼ ਸਵੇਰੇ ਬਰਾਮਦ ਹੋਈ ਪਲਾਟ ਵਿੱਚ ਸੀ. ਸੀ. ਟੀ. ਵੀ. ਨਾਲ ਲੱਗਿਆ ਹੋਣ ਕਰਕੇ ਪੁਲੀਸ ਨੇ ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਕਿ ਤਿੰਨਾਂ ਵਿਚੋਂ ਮੁੱਖ ਮੁਲਜ਼ਮ ਕੌਣ ਹੈ ਪੁਲੀਸ ਨੇ ਤਿੰਨਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

 

ਪੁਲੀਸ ਨੂੰ ਪਲਾਟ ਵਿਚ ਉਹ ਕੁਝ ਖਾਲੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਪੀ. ਜੋਤੀ ਯਾਦਵ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਹੋ ਗਈ ਹੈ ਕਿਉਂਕਿ ਉਸ ਦੇ ਭਰਾ ਨੇ ਬੀਤੇ ਦਿਨ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਚਿਹਰੇ ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਬਾਕੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

 

 

 

Trending news