BSP candidate from Sangrur: ਸੰਗਰੂਰ ਤੋਂ ਰਿਟਾਇਰਡ ਡਿਪਟੀ ਡਾਇਰੈਕਟਰ ਡਾ. ਮੱਖਣ ਸਿੰਘ ਹੋਣਗੇ ਬਸਪਾ ਉਮੀਦਵਾਰ
Advertisement
Article Detail0/zeephh/zeephh2199514

BSP candidate from Sangrur: ਸੰਗਰੂਰ ਤੋਂ ਰਿਟਾਇਰਡ ਡਿਪਟੀ ਡਾਇਰੈਕਟਰ ਡਾ. ਮੱਖਣ ਸਿੰਘ ਹੋਣਗੇ ਬਸਪਾ ਉਮੀਦਵਾਰ

BSP candidate from Sangrur: ਕੇਂਦਰੀ ਕੋਆਰਡੀਨੇਟਰ ਬੈਣੀਵਾਲ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਜਾਣਗੇ, ਸਾਰੇ ਉਮੀਦਵਾਰਾਂ ਦੇ ਪੈਨਲ ਤੇ ਅੰਤਿਮ ਫੈਂਸਲਾ ਕੁਮਾਰੀ ਮਾਇਆਵਤੀ ਵਲੋਂ ਲਿਆ ਜਾ ਰਿਹਾ ਹੈ।

 BSP candidate from Sangrur: ਸੰਗਰੂਰ ਤੋਂ ਰਿਟਾਇਰਡ ਡਿਪਟੀ ਡਾਇਰੈਕਟਰ ਡਾ. ਮੱਖਣ ਸਿੰਘ ਹੋਣਗੇ ਬਸਪਾ ਉਮੀਦਵਾਰ

 BSP candidate from Sangrur: ਬਸਪਾ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਰਿਟਾਇਰਡ ਡਿਪਟੀ ਡਾਇਰੈਕਟਰ ਡਾ. ਮੱਖਣ ਸਿੰਘ ਨੂੰ ਉਮੀਦਵਾਰ ਦੇ ਵਜੋ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਿਸ ਦਾ ਐਲਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵੱਲੋਂ ਕੀਤਾ ਗਿਆ ਹੈ।

ਕੇਂਦਰੀ ਕੋਆਰਡੀਨੇਟਰ ਬੈਣੀਵਾਲ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਜਾਣਗੇ, ਸਾਰੇ ਉਮੀਦਵਾਰਾਂ ਦੇ ਪੈਨਲ ਤੇ ਅੰਤਿਮ ਫੈਂਸਲਾ ਕੁਮਾਰੀ ਮਾਇਆਵਤੀ ਵਲੋਂ ਲਿਆ ਜਾ ਰਿਹਾ ਹੈ।

ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਡਾ. ਮੱਖਣ ਸਿੰਘ ਬਾਮਸੇਫ਼ ਦੇ ਵਰਕਰ ਦੇ ਤੌਰ ਤੇ ਪਾਰਟੀ ਸਫਾਂ ਨਾਲ ਜੁੜੇ ਰਹੇ ਅਤੇ ਬਸਪਾ ਦੇ ਮੌਜੂਦਾ ਜਨਰਲ ਸਕੱਤਰ ਪੰਜਾਬ ਹਨ। ਡਾ ਮੱਖਣ ਸਿੰਘ ਸਿਹਤ ਵਿਭਾਗ ਵਿਚੋਂ ਬਤੌਰ ਡਿਪਟੀ ਡਾਇਰੈਕਟਰ ਸੇਵਾ ਮੁਕਤ ਹੋਏ ਹਨ।

ਗੜ੍ਹੀ ਨੇ ਕਿਹਾ ਆਪ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਦਲਿਤ ਉੱਪ ਮੁੱਖ ਮੰਤਰੀ ਨਾ ਲਗਾਉਣ ਦਾ ਬਦਲਾ ਬਸਪਾ ਦਾ ਦਲਿਤ ਚੇਹਰਾ ਉਮੀਦਵਾਰ ਲਵੇਗਾ। ਸੰਗਰੂਰ ਲੋਕ ਸਭਾ ਵਿਚ ਬਹੁਗਿਣਤੀ ਕਿਰਤੀ, ਗਰੀਬ, ਦਲਿਤ ਤੇ ਮਜ਼ਲੂਮ ਵਰਗਾ ਦੀ ਵੱਡੀ ਆਬਾਦੀ ਹੈ ਜੋਕਿ ਸਰਮਾਏਦਾਰੀ ਤੇ ਜਾਤੀਵਾਦ ਤਹਿਤ ਜੁਲਮ ਅੱਤਿਆਚਾਰਾਂ ਦੀ ਸ਼ਿਕਾਰ ਹੈ। ਇਸ ਵਰਗ ਦੀ ਲੜਾਈ ਬਹੁਜਨ ਸਮਾਜ ਪਾਰਟੀ ਮਜਬੂਤੀ ਨਾਲ ਲੋਕ ਸਭਾ ਉਮੀਦਵਾਰ ਡਾ ਮੱਖਣ ਸਿੰਘ ਰਾਹੀਂ ਸੰਗਰੂਰ ਲੋਕ ਸਭਾ ਚ ਲੜੇਗੀ।

ਇਹ ਵੀ ਪੜ੍ਹੋ: Parampal Kaur Joins BJP: ਸਿਕੰਦਰ ਸਿੰਘ ਮਲੂਕਾ ਦੇ ਪੁੱਤ-ਨੂੰਹ ਸਾਬਕਾ IAS ਪਰਮਪਾਲ ਕੌਰ ਬੀਜੇਪੀ ਵਿੱਚ ਸ਼ਾਮਿਲ

ਇਸ ਮੌਕੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਦਲਿਤ ਵਰਗ ਦੇ ਚੇਹਰੇ ਡਾ. ਮੱਖਣ ਸਿੰਘ ਨੂੰ ਉਮੀਦਵਾਰ ਦੇਣਾ ਬਸਪਾ ਹਾਈਕਮਾਂਡ ਦਾ ਦੂਰਅੰਦੇਸ਼ੀ ਫੈਂਸਲਾ ਹੈ, ਸਾਰੇ ਵਰਕਰ ਇੱਕਜੁੱਟਤਾ ਨਾਲ ਕੰਮ ਕਰਨਗੇ। ਇਸ ਮੌਕੇ ਪੰਜਾਬ ਇੰਚਾਰਜ ਬਸਪਾ ਵਿਧਾਇਕ ਡਾ. ਨਛੱਤਰ ਪਾਲ, ਪੰਜਾਬ ਇੰਚਾਰਜ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ, ਮਾਸਟਰ ਅਮਰਜੀਤ ਝਲੂਰ, ਸ਼੍ਰੀ ਗੁਰਲਾਲ ਸੈਲਾ, ਆਦਿ ਹਾਜ਼ਿਰ ਸਨ।

ਇਹ ਵੀ ਪੜ੍ਹੋ: Lok Sabha Elections: ਪੰਜਾਬ ਦੇ CEO ਸਿਬਿਨ ਸੀ ਨੇ ਲੋਕ ਸਭਾ ਚੋਣਾਂ 2024 ਲਈ PAMS ਦੀ ਕੀਤੀ ਸ਼ੁਰੂਆਤ

Trending news