Punjab News: ਮਾਝੇ ਦੇ ਪੁੱਤਰ ਨੇ ਆਲਮੀ ਪੱਧਰ ਉਤੇ ਵੱਡੀ ਮੱਲ ਮਾਰ ਕੇ ਨਾਮ ਰੁਸ਼ਨਾਇਆ ਹੈ। ਮਾਝੇ ਦੇ ਨੌਜਵਾਨ ਨੇ Bruce Lee ਦਾ ਵਰਲਡ ਰਿਕਾਰਡ ਤੋੜ ਦਿੱਤਾ ਹੈ।
Trending Photos
Punjab News (ਭਰਤ ਸ਼ਰਮਾ): ਮਾਝੇ ਦੇ ਪੁੱਤਰ ਨੇ ਆਲਮੀ ਪੱਧਰ ਉਤੇ ਵੱਡੀ ਮੱਲ ਮਾਰ ਕੇ ਨਾਮ ਰੁਸ਼ਨਾਇਆ ਹੈ। ਮਾਝੇ ਦੇ ਨੌਜਵਾਨ ਨੇ Bruce Lee ਦਾ ਵਰਲਡ ਰਿਕਾਰਡ ਤੋੜ ਦਿੱਤਾ ਹੈ। ਕੁੰਵਰ ਅੰਮ੍ਰਿਤ ਬੀਰ ਸਿੰਘ (22) ਨੇ ਡੰਡ ਬੈਠਕਾਂ ( push ups)ਮਾਰ ਕੇ ਗਿੰਨੀਜ ਬੁੱਕ ਆਫ ਵਰਲਡ ਰਿਕਾਰਡ ਵਿੱਚ ਤਿੰਨ ਵਾਰ ਨਾਮ ਦਰਜ ਕਰਵਾਇਆ ਹੈ। 20 ਵਰਲਡ ਰਿਕਾਰਡ ਬਣਾ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।
ਨੌਜਵਾਨ ਨੇ 2019 ਤੋਂ ਡੰਡ ਬੈਠਕਾਂ ਦੀ ਸ਼ੁਰੂਆਤ ਕੀਤੀ ਸੀ। ਘਰ ਵਿੱਚ ਹੀ ਰਹਿ ਕੇ ਸਖਤ ਮਿਹਨਤ ਕੀਤੀ ਤੇ ਉਹ ਨਾ ਕਦੇ ਜਿਮ ਗਿਆ ਅਤੇ ਨਾ ਹੀ ਕਿਸੇ ਪ੍ਰੋਟੀਨ ਦਾ ਇਸਤੇਮਾਲ ਕੀਤਾ ਹੈ। ਘਰ ਦਾ ਸਾਦਾ ਖਾਣਾ ਤੇ ਰੋਜ਼ ਤਿੰਨ ਚਾਰ ਘੰਟੇ ਕਸਰਤ ਕਰਕੇ ਉੱਚ ਮੁਕਾਮ ਹਾਸਿਲ ਕੀਤਾ ਹੈ। ਨੌਜਵਾਨ ਨੇ ਪਰਿਵਾਰ ਦੇ ਸਹਿਯੋਗ ਸਦਕਾ ਵੱਡੀਆਂ ਮੱਲਾਂ ਮਾਰੀਆਂ ਹਨ। ਅੰਮ੍ਰਿਤ ਬੀਰ ਸਿੰਘ ਦੇਹ ਸ਼ਿਵਾ ਬਰ ਮੋਹਿ ਇਹ ਸ਼ਬਦ ਨੂੰ ਆਪਣੀ ਸਫਲਤਾ ਦਾ ਮੰਤਰ ਦੱਸਦਾ ਹੈ।
ਇਹ ਵੀ ਪੜ੍ਹੋ : Punjab Breaking Live Updates: ਭਾਜਪਾ ਕਰੇਗੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦਾ ਘਿਰਾਓ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਆਪਣੀ ਕਿਰਤ ਕਮਾਈ ਵਿਚੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਖੇਡਾਂ ਦਾ ਸਮਾਨ ਵੰਡਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਅਤੇ ਮਹਾਰਾਸ਼ਟਰ ਦੀ ਸਰਕਾਰ ਨੇ ਉਸ ਦਾ ਮਾਣ ਸਤਿਕਾਰ ਕੀਤਾ ਹੈ ਪਰ ਹੋਣਹਾਰ ਨੌਜਵਾਨ ਆਪਣੀ ਸੂਬੇ ਦੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। 20 ਵਰਲਡ ਰਿਕਾਰਡ ਬਣਾਉਣ ਵਾਲੇ ਕੁੰਵਰ ਦੀ ਅੱਜ ਤੱਕ ਸੂਬਾ ਸਰਕਾਰ ਨੇ ਨਹੀਂ ਕੋਈ ਵੀ ਹੌਸਲਾ ਅਫਜ਼ਾਈ ਨਹੀਂ ਕੀਤੀ।
ਇਹ ਵੀ ਪੜ੍ਹੋ : CBSE Datesheets: ਸੀਬੀਐਸਈ ਵੱਲੋਂ 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ; ਜਾਣੋ ਕਦੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ