Sultanpur Lodhi News: ਭੂਆ ਬਣੀ ਹੈਵਾਨ; 8 ਮਹੀਨੇ ਦੀ ਬੱਚੀ 'ਤੇ ਸੁੱਟੀ ਉਬਲਦੀ ਹੋਈ ਦਾਲ, ਫੋਨ 'ਤੇ ਪ੍ਰੇਮੀ ਨਾਲ ਕਰ ਸੀ ਗੱਲ
Advertisement
Article Detail0/zeephh/zeephh1979818

Sultanpur Lodhi News: ਭੂਆ ਬਣੀ ਹੈਵਾਨ; 8 ਮਹੀਨੇ ਦੀ ਬੱਚੀ 'ਤੇ ਸੁੱਟੀ ਉਬਲਦੀ ਹੋਈ ਦਾਲ, ਫੋਨ 'ਤੇ ਪ੍ਰੇਮੀ ਨਾਲ ਕਰ ਸੀ ਗੱਲ

Sultanpur Lodhi News: ਸੁਲਾਨਤਾਪੁਰ ਲੋਧੀ ਤੋਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਸੁਣ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। 

Sultanpur Lodhi News: ਭੂਆ ਬਣੀ ਹੈਵਾਨ; 8 ਮਹੀਨੇ ਦੀ ਬੱਚੀ 'ਤੇ ਸੁੱਟੀ ਉਬਲਦੀ ਹੋਈ ਦਾਲ, ਫੋਨ 'ਤੇ  ਪ੍ਰੇਮੀ ਨਾਲ ਕਰ ਸੀ ਗੱਲ

Sultanpur Lodhi News: ਸੁਲਾਨਤਾਪੁਰ ਲੋਧੀ ਤੋਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਸੁਣ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਦਰਅਸਲ ਇੱਕ 8 ਮਹੀਨਿਆਂ ਦੀ ਬੱਚੀ ਉਤੇ ਉਸਦੀ ਹੀ ਭੂਆ ਵੱਲੋਂ ਉਬਲਦੀ ਹੋਈ ਦਾਲ ਸੁੱਟ ਦਿੱਤੀ ਗਈ। ਬੱਚੀ ਦਾ ਮਾਸੂਮ ਚਿਹਰਾ ਅਤੇ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।

ਸੁਲਤਾਨਪੁਰ ਲੋਧੀ ਤੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਮਹਿਲਾ ਫੋਨ ਉਤੇ ਆਪਣੇ ਪ੍ਰੇਮੀ ਨਾਲ ਗੱਲ ਕਰ ਰਹੀ ਸੀ। ਉਸਦਾ ਤਿੰਨ ਸਾਲ ਦਾ ਭਤੀਜਾ ਕੋਲ ਖੜ੍ਹਾ ਰੌਲਾ ਪਾ ਰਿਹਾ ਸੀ ਜਿਸ ਤੋਂ ਬਾਅਦ ਉਕਤ ਔਰਤ ਗੱਲਬਾਤ ਵਿੱਚ ਵਿਘਨ ਪਾਉਣ ਉਤੇ ਭੜਕ ਗਈ ਹੈ।

ਇਸ ਤੋਂ ਬਾਅਦ ਉਹ ਰਸੋਈ ਵਿੱਚ ਖੜ੍ਹੀ ਉਸਦੀ ਮਾਤਾ ਨੂੰ ਕਹਿਣ ਲੱਗੀ ਕਿ ਉਹ ਆਪਣੇ ਮੁੰਡੇ ਨੂੰ ਚੁੱਪ ਕਰਵਾ ਲਵੇ ਉਹ ਉਸ ਨੂੰ ਫੋਨ ਉਤੇ ਗੱਲ ਕਰਨ ਨਹੀਂ ਦਿੰਦਾ ਜਿਸ ਤੋਂ ਬਾਅਦ ਇਸੇ ਗੱਲ ਨੂੰ ਲੈ ਕੇ ਨਨਾਣ ਤੇ ਭਰਜਾਈ ਵਿਚਕਾਰ ਬਹਿਸ ਸ਼ੁਰੂ ਹੋ ਗਈ। ਉਕਤ ਮਹਿਲਾ ਉਤੇ ਇਲਜਾਮ ਲਗਾਏ ਗਏ ਹਨ ਕਿ ਉਸ ਵੱਲੋਂ ਆਪਣੀ ਭਰਜਾਈ ਨਾਲ ਕੁੱਟਮਾਰ ਕੀਤੀ ਗਈ ਤੇ ਰਸੋਈ ਵਿੱਚ ਗੈਸ ਉਤੇ ਪੱਕ ਰਹੀ ਉਬਲਦੀ ਹੋਈ ਦਾਲ ਆਪਣੀ ਹੀ 8 ਮਹੀਨਿਆਂ ਦੀ ਭਤੀਜੀ ਉਤੇ ਪਾ ਦਿੱਤੀ ਅਤੇ ਬੱਚੀ ਪੂਰੀ ਤਰ੍ਹਾਂ ਝੁਲਸ ਚੁੱਕੀ ਹੈ ਤੇ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੀ ਦੇ ਪਿਤਾ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ।

ਬੱਚੀ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਕਪੂਰਥਲਾ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਬੱਚੀ ਦੀ ਮਾਤਾ ਨੇ ਗੱਲ ਕਰਦਿਆਂ ਦੱਸਿਆ ਹੈ ਕਿ ਉਹ ਰਸੋਈ ਵਿੱਚ ਕੰਮ ਕਰ ਰਹੀ ਸੀ ਜਦੋਂ ਉਸਦੀ ਨਨਾਣ ਰਸੋਈ ਵਿੱਚ ਆਕੇ ਉਸ ਨਾਲ ਬਹਿਸ ਕਰਨ ਲੱਗੀ ਤੇ ਕਹਿਣ ਲੱਗੀ ਕਿ ਉਹ ਮੁੰਡੇ ਨੂੰ ਚੁੱਪ ਕਰਵਾਏ ਕਿਉਂਕਿ ਉਹ ਫੋਨ ਉਤੇ ਗੱਲ ਕਰ ਰਹੀ ਹੈ ਤੇ ਬੱਚੀ ਦੇ ਮਾਤਾ ਨੇ ਇਨਕਾਰ ਕਰ ਦਿੱਤਾ।

ਬੱਚੀ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਘਰੇ ਜਾ ਕੇ ਗੱਲ ਕਰੇ। ਇਸ ਤੋਂ ਬਾਅਦ ਦੋਵਾਂ ਵਿੱਚ ਬਹਿਸ ਹੋਣ ਲੱਗੀ। ਫਿਰ ਨਨਾਣ ਵੱਲੋਂ ਆਪਣੀ ਭਰਜਾਈ ਦੀ ਕੁੱਟਮਾਰ ਵੀ ਕੀਤੀ ਗਈ ਤੇ ਨਾਲ ਹੀ ਆਪਣੀ 8 ਮਹੀਨਿਆਂ ਦੀ ਮਾਸੂਮ ਬੱਚੀ ਉਤੇ ਗੈਸ ਉਪਰ ਪੱਕ ਰਹੀ ਉਬਲਦੀ ਹੋਈ ਦਾਲ ਡੋਲ ਦਿੱਤੀ ਜਿਸ ਕਾਰਨ ਬੱਚੀ ਬੁਰੀ ਤਰ੍ਹਾਂ ਝੁਲਸ ਗਈ ਹੈ।

ਇਹ ਵੀ ਪੜ੍ਹੋ : Hoshiarpur News: ਦੋ ਬੱਚੀਆਂ ਸਮੇਤ ਔਰਤ ਨਹਿਰ 'ਚ ਡਿੱਗੀ; ਦੋਵੇਂ ਬੱਚੀਆਂ ਦੀ ਹੋਈ ਮੌਤ

ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ

Trending news