HMPV Virus: ਚੀਨ ਵਿੱਚ ਐਚਐਮਪੀਵੀ ਵਾਇਰਸ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਕਾਰਨ ਚੀਨ ਹੀ ਨਹੀਂ ਬਲਕਿ ਦੁਨੀਆ ਭਰ ਦੇ ਲੋਕ ਘਬਰਾਏ ਹੋਏ ਹਨ।
Trending Photos
HMPV Virus: ਚੀਨ ਵਿੱਚ ਐਚਐਮਪੀਵੀ ਵਾਇਰਸ ਦਾ ਕਹਿਰ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਕਾਰਨ ਚੀਨ ਹੀ ਨਹੀਂ ਬਲਕਿ ਦੁਨੀਆ ਭਰ ਦੇ ਲੋਕ ਘਬਰਾਏ ਹੋਏ ਹਨ। ਇਸ ਵਿਚਾਲੇ ਬੈਂਗਲੁਰੂ ਵਿੱਚ 8 ਮਹੀਨੇ ਦਾ ਬੱਚਾ ਐਚਐਮਪੀਵੀ ਦੀ ਲਪੇਟ ਵਿੱਚ ਆਇਆ ਹੈ। ਅਜਿਹੇ ਵਿੱਚ ਇਹ ਭਾਰਤ ਲਈ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦੱਸਿਆ ਗਿਆ ਕਿ 8 ਮਹੀਨੇ ਦੇ ਬੱਚੇ ਨੂੰ ਬੁਖਾਰ ਕਾਰਨ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਨਿਯਮਿਤ ਖੂਨ ਟੈਸਟ ਰਾਹੀਂ ਵਾਇਰਸ ਦੀ ਪੁਸ਼ਟੀ ਹੋਈ ਹੈ।
ਫਿਲਹਾਲ ਕਰਨਾਟਕ ਸਿਹਤ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਵਿਭਾਗ ਦੇ ਸੂਤਰਾਂ ਨੇ ਜ਼ੀ ਨਿਊਜ ਨੂੰ ਦੱਸਿਆ ਕਿ ਹਸਪਤਾਲ ਵੱਲੋਂ ਵਾਇਰਸ ਦੇ ਪ੍ਰਕਾਰ ਦਾ ਪਤਾ ਲਗਾਉਣ ਲਈ ਨਮੂਨੇ ਪੁਣੇ ਭੇਜ ਦਿੱਤੇ ਗਏ ਹਨ। ਕਾਬਿਲੇਗੌਰ ਹੈ ਕਿ ਵਾਇਰਸ ਦੀ ਲਪੇਟ ਵਿੱਚ ਆਏ 8 ਮਹੀਨੇ ਦੇ ਬੱਚਾ ਦੀ ਚੀਨ ਦੀ ਯਾਤਰਾ ਦਾਕੋਈ ਇਤਿਹਾਸ ਨਹੀਂ ਹੈ। ਇਸ ਕਾਰਨ ਲੋਕ ਕਾਫੀ ਜ਼ਿਆਦਾ ਹੈਰਾਨ ਹਨ।
ਭਾਰਤ ਸਰਕਾਰ ਵੀ ਇਸ ਬਾਰੇ ਅਲਰਟ ਤੇ ਐਡਵਾਈਜ਼ਰੀ ਜਾਰੀ ਕਰ ਚੁੱਕੀ ਹੈ। ਰਾਜ ਸਰਕਾਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਉਨ੍ਹਾਂ ਆਪਣੀ ਲੈਬ 'ਚ ਅਜੇ ਸੈਂਪਲ ਟੈਸਟ ਨਹੀਂ ਕਰਵਾਏ ਹਨ। ਹਾਲਾਂਕਿ ਸਿਹਤ ਵਿਭਾਗ ਦੇ ਇੱਕ ਸੂਤਰ ਨੇ ਕਿਹਾ ਕਿ ਰਿਪੋਰਟਾਂ ਨਿੱਜੀ ਹਸਪਤਾਲ ਤੋਂ ਆਈਆਂ ਹਨ ਤੇ ਸਾਡੇ ਕੋਲ ਪ੍ਰਾਈਵੇਟ ਹਸਪਤਾਲ ਦੇ ਟੈਸਟਾਂ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ।
ਵਰਤਮਾਨ ਵਿੱਚ ਕੋਈ ਟੀਕਾ ਜਾਂ ਦਵਾਈ ਨਹੀਂ
2021 ਵਿੱਚ ਲੈਂਸੇਟ ਗਲੋਬਲ ਹੈਲਥ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੇ ਅੰਕੜਿਆਂ ਦੇ ਅਨੁਸਾਰ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਗੰਭੀਰ ਸਾਹ ਦੀ ਲਾਗ ਨਾਲ ਸਬੰਧਤ 1 ਪ੍ਰਤੀਸ਼ਤ ਮੌਤਾਂ ਐਚਐਮਪੀਵੀ ਕਾਰਨ ਹੋ ਸਕਦੀਆਂ ਹਨ। ਇਸ ਸਮੇਂ HMPV ਦੇ ਵਿਰੁੱਧ ਕੋਈ ਟੀਕਾ ਜਾਂ ਪ੍ਰਭਾਵੀ ਦਵਾਈ ਨਹੀਂ ਹੈ। ਇਸਦਾ ਇਲਾਜ ਜ਼ਿਆਦਾਤਰ ਲੱਛਣਾਂ ਨੂੰ ਘਟਾਉਣ 'ਤੇ ਕੇਂਦ੍ਰਿਤ ਹੈ।
ਕੀ ਚੀਨ ਬਿਮਾਰੀ ਨੂੰ ਘੱਟ ਕਰ ਰਿਹਾ ਹੈ?
ਬੀਜਿੰਗ ਨੇ ਵਾਇਰਸ ਬਾਰੇ ਵਧਦੀਆਂ ਚਿੰਤਾਵਾਂ ਦੇ ਵਿਚਕਾਰ ਪਿਛਲੇ ਹਫਤੇ ਇੱਕ ਬਿਆਨ ਜਾਰੀ ਕੀਤਾ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ, ਸਾਹ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਸਰਦੀਆਂ ਦਾ ਕਾਰਨ ਦੱਸਿਆ ਸੀ। ਉਨ੍ਹਾਂ ਕਿਹਾ, ਸਰਦੀਆਂ ਦੇ ਮੌਸਮ ਵਿੱਚ ਸਾਹ ਦੀ ਲਾਗ ਆਪਣੇ ਸਿਖਰ 'ਤੇ ਹੁੰਦੀ ਹੈ। ਇਸ ਦੌਰਾਨ ਚੀਨੀ ਬੁਲਾਰੇ ਨੇ ਵੀ ਚੀਨ ਨੂੰ ਸੈਲਾਨੀਆਂ ਲਈ ਸੁਰੱਖਿਅਤ ਕਰਾਰ ਦਿੱਤਾ ਸੀ। ਮਾਓ ਨਿੰਗ ਨੇ ਕਿਹਾ, 'ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਚੀਨੀ ਸਰਕਾਰ ਚੀਨੀ ਨਾਗਰਿਕਾਂ ਅਤੇ ਚੀਨ ਆਉਣ ਵਾਲੇ ਵਿਦੇਸ਼ੀਆਂ ਦੀ ਸਿਹਤ ਦਾ ਧਿਆਨ ਰੱਖਦੀ ਹੈ। ਚੀਨ ਵਿੱਚ ਯਾਤਰਾ ਕਰਨਾ ਸੁਰੱਖਿਅਤ ਹੈ।