Ludhiana News: ਲੁਧਿਆਣਾ ਵਿੱਚ ਇੱਕ ਕਾਰੋਬਾਰੀ ਦੀ ਗ੍ਰਿਫਤਾਰੀ ਮਗਰੋਂ ਸਨਅਤੀ ਸ਼ਹਿਰ ਦੇ ਵਪਾਰੀਆਂ ਨੇ ਪੁਲਿਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਦੂਜੇ ਪਾਸੇ ਕਿਸਾਨਾਂ ਨੇ ਵੀ ਧਰਨਾ ਸ਼ੁਰੂ ਕਰ ਦਿੱਤਾ ਹੈ।
Trending Photos
Ludhiana News: ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕਾਰੋਬਾਰੀਆਂ ਨੇ ਜਮ ਕੇ ਹੰਗਾਮਾ ਕੀਤਾ। ਪ੍ਰਾਪਰਟੀ ਦੇ ਵਿਵਾਦ ਤੋਂ ਬਾਅਦ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਕਾਰੋਬਾਰੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਇਸ ਰੋਸ ਵਜੋਂ ਲੁਧਿਆਣਾ ਸ਼ਹਿਰ ਦੇ ਵਪਾਰੀਆਂ ਨੇ ਪੁਲਿਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜਦਕਿ ਦੂਜੇ ਪਾਸੇ ਕਿਸਾਨਾਂ ਨੇ ਕਿਸਾਨ ਵੱਲੋਂ ਖ਼ੁਦਕੁਸ਼ੀ ਨੂੰ ਲੈ ਕੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਰੋਡ ਉਪਰ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੁਧਿਆਣਾ ਦੇ ਪਿੰਡ ਜੈਨਪੁਰ ਵਿੱਚ ਇੱਕ ਕਾਰੋਬਾਰੀ ਨੇ ਕਿਸਾਨ ਤੋਂ ਪ੍ਰਾਪਰਟੀ ਖ਼ਰੀਦੀ ਸੀ ਤੇ ਉਸ ਤੋਂ ਬਾਅਦ ਸਮੇਂ ਉਪਰ ਰਜਿਸਟਰੀ ਨਾ ਹੋਣ ਕਾਰਨ ਕਿਸਾਨ ਵੱਲੋਂ ਕਾਰੋਬਾਰੀ ਨੂੰ ਕਿਸਾਨ ਵੱਲੋਂ ਰਜਿਸਟਰੀ ਨਹੀਂ ਕਰਵਾਈ ਗਈ।
ਕਾਰੋਬਾਰੀ ਨੇ ਅਦਾਲਤ ਜ਼ਰੀਏ ਪੈਸੇ ਜਮ੍ਹਾਂ ਕਰਵਾ ਕੇ ਰਜਿਸਟਰੀ ਕਰਵਾ ਲਈ, ਜਿਸ ਨੂੰ ਲੈ ਕੇ ਕਿਸਾਨ ਨੇ ਵਿਰੋਧ ਜ਼ਾਹਿਰ ਕੀਤੀ ਤੇ ਕੋਈ ਵੀ ਕਾਰਵਾਈ ਨਾ ਹੋਣ ਦੇ ਚੱਲਦੇ ਉਸ ਨੇ ਖ਼ੁਦਕੁਸ਼ੀ ਕਰ ਲਈ। ਖੁਦਕੁਸ਼ੀ ਨੋਟ ਵਿੱਚ ਉਹ ਤਿੰਨ ਕਾਰੋਬਾਰੀਆਂ ਦਾ ਨਾਮ ਲਿਖ ਕੇ ਗਿਆ ਸੀ, ਜਿਸ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : Bhakra Dam Alert: ਪੰਜਾਬ 'ਚ ਫਿਰ ਹੜ੍ਹ ਦੇ ਹਾਲਾਤ! ਭਾਖੜਾ 'ਚ ਵਧਿਆ ਪਾਣੀ ਦਾ ਪੱਧਰ, ਖੁੱਲ੍ਹੇ ਗਏ ਫਲੱਡ ਗੇਟ
ਇਸ ਮਗਰੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਰੋਬਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਨੂੰ ਲੈ ਕੇ ਕਾਰੋਬਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਕਾਰੋਬਾਰੀਆਂ ਵੱਲੋਂ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਹੰਗਾਮਾ ਕੀਤਾ ਗਿਆ ਤਾਂ ਉਥੇ ਬਾਹਰ ਹਾਈਵੇ ਉਤੇ ਮੌਜੂਦ ਕਿਸਾਨਾਂ ਨੇ ਵੀ ਕਾਰੋਬਾਰੀਆਂ ਉਤੇ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਹੈ।
ਇਹ ਵੀ ਪੜ੍ਹੋ : American Gursikh Youth News: ਵਿਦੇਸ਼ੀ ਗੁਰਸਿੱਖ ਨੌਜਵਾਨ ਹੜ੍ਹ ਪੀੜਤਾਂ ਲਈ ਬਣਿਆ ਮਸੀਹਾ! ਇੰਝ ਕੀਤੀ ਲੋਕਾਂ ਦੀ ਮਦਦ