Canada Study Visa: ਕੈਨੇਡਾ ਜਾਣ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀ ਨੂੰ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਕੈਨਡਾ ਦੀ ਸਰਕਾਰ ਨੇ ਬਾਹਰ ਦੇ ਦੇਸ਼ ਤੋਂ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀ ਉਤੇ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।
Trending Photos
Canada Study Visa (ਰੋਹਿਤ ਬਾਂਸਲ): ਕੈਨੇਡਾ ਜਾਣ ਦਾ ਸੁਪਨਾ ਦੇਖਣ ਵਾਲੇ ਵਿਦਿਆਰਥੀ ਨੂੰ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਕੈਨਡਾ ਦੀ ਸਰਕਾਰ ਨੇ ਬਾਹਰ ਦੇ ਦੇਸ਼ ਤੋਂ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀ ਉਤੇ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਵੀਜ਼ਾ ਦੀ ਗਿਣਤੀ ਨੂੰ ਘੱਟ ਕਰਨ ਦਾ ਫੈਸਲਾ ਕੀਤਾ ਹੈ ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਵਿਦਿਆਰਥੀਆਂ ਉਤੇ ਦੇਖਣ ਨੂੰ ਮਿਲੇਗਾ ਤੇ ਖਾਸ ਤੌਰ ਉਤੇ ਇਸਦਾ ਅਸਰ ਪੰਜਾਬ ਦੇ ਵਿਦਿਆਰਥੀਆਂ ਉਤੇ ਪਵੇਗਾ।
ਕੈਨੇਡਾ ਦੇ ਮੰਤਰੀ Marc Miller, (Minister of Immigration, Refugees and Citizenship) ਵੱਲੋਂ ਜਨਵਰੀ ਮਹੀਨੇ ਵਿੱਚ ਇਸ ਦੇ ਬਾਬਤ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੇ ਹੁਣ ਅੰਕੜੇ ਵੀ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਅੰਕੜਿਆਂ ਉਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਕੈਨੇਡਾ ਵਿੱਚ ਕਿਹਾ ਗਿਆ ਕਿ ਜਿੰਨੇ ਵਿਦਿਆਰਥੀਆਂ ਦਾ ਸਟੱਡੀ ਪਰਮਿਟ ਖਤਮ ਹੋਏਗਾ ਉਨੇ ਹੀ ਵਿਦਿਆਰਥੀਆਂ ਨੂੰ ਅੱਗੇ ਸਟੱਡੀ ਪਰਮਿਟ ਜਾਰੀ ਕੀਤੇ ਜਾਣਗੇ।
ਜੇ ਅੰਕੜਿਆਂ ਉਤੇ ਨਜ਼ਰ ਮਾਰੀ ਜਾਵੇ ਤਾਂ ਕੈਨੇਡਾ ਵਿੱਚ 2024 ਲਈ 485000 ਦਾ ਟੀਚਾ ਰੱਖਿਆ ਗਿਆ ਤੇ ਹਰ ਸਾਲ 20% ਦੇ ਕਰੀਬ ਵਿਦਿਆਰਥੀ ਆਪਣਾ ਸਟੱਡੀ ਪਰਮਿਟ ਦੇ ਵਿੱਚ ਵਾਧਾ ਕਰਦੇ ਹਨ। ਅਜਿਹੇ ਵਿੱਚ ਇਹ ਗਿਣਤੀ 97000 ਬਣ ਜਾਂਦੀ ਹੈ ਤੇ ਪਿੱਛੇ ਸਟੱਡੀ ਪਰਮਿਟ ਦੀ ਗਿਣਤੀ 3 ਲੱਖ 64 ਹਜ਼ਾਰ ਦੇ ਕਰੀਬ ਰਹਿ ਜਾਂਦੀ ਹੈ। ਕੈਨੇਡਾ ਵਿੱਚ ਸਟੱਡੀ ਪਰਮਿਟ ਲਗਭਗ 60 ਫੀਸਦੀ ਸਕਸੈਸ ਰੇਟ ਦੇ ਹਿਸਾਬ ਨਾਲ ਜਾਰੀ ਕੀਤੇ ਜਾਂਦੇ ਹਨ।
ਇਸੇ ਹਿਸਾਬ ਨਾਲ ਇਸ ਸਾਲ 6 ਲੱਖ 6 ਹਜ਼ਾਰ ਦੇ ਕਰੀਬ ਸਟੱਡੀ ਪਰਮਿਟ ਪ੍ਰਾਪਤ ਹੋਣਗੇ ਜਿਨ੍ਹਾਂ ਵਿੱਚੋਂ ਮਨਜ਼ੂਰੀ ਦਿੱਤੀ ਜਾਏਗੀ। ਇਹ ਰੂਲ ਸਿਰਫ਼ ਬੈਚਲਰ ਡਿਗਰੀ ਦੇ ਉੱਪਰ ਲਾਗੂ ਹੋਣਗੇ। ਪ੍ਰਾਇਮਰੀ ਤੇ ਸੈਕੰਡਰੀ ਸਕੂਲ ਇਸੇ ਦੇ ਨਾਲ ਮਾਸਟਰ ਡਿਗਰੀ ਤੇ ਡਾਕਟਰੇਟ ਦੇ ਉੱਪਰ ਇਸ ਕਾਬੂ ਨੂੰ ਲਾਗੂ ਨਹੀਂ ਕੀਤਾ ਜਾਏਗਾ। ਇਸ ਵਾਰ ਇੱਕ ਚੀਜ਼ ਹੋਰ ਕੀਤੀ ਗਈ ਹੈ ਕਿ ਕੈਨੇਡਾ ਦੇ ਪ੍ਰੋਵਿੰਸ ਦੀ ਜਨਸੰਖਿਆ ਦੇ ਆਧਾਰ ਉਤੇ ਹੀ ਉਥੋਂ ਦੇ ਵਿਦਿਆਰਥੀਆਂ ਦੀ ਗਿਣਤੀ ਤੈਅ ਕੀਤੀ ਜਾਵੇਗੀ। ਅਜਿਹੇ ਵਿੱਚ ਜਿਨ੍ਹਾਂ ਖੇਤਰਾਂ ਵਿੱਚ 20 ਵਿੱਚ ਵੱਧ ਵਿਦਿਆਰਥੀ ਸਨ ਉੱਥੇ ਗਿਣਤੀ ਘੱਟ ਕੀਤੀ ਜਾ ਸਕਦੀ ਹੈ ਤੇ 2023 ਵਿੱਚ ਜਿੱਥੇ ਘੱਟ ਵਿਦਿਆਰਥੀ ਸਨ ਉਥੋਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਏਗਾ।
ਓਥੇ ਹੀ ਜੇਕਰ ਕੈਨੇਡਾ ਦਾ ਪੱਛਮੀ ਸੂਬੇ ਨੋਵਾ ਸਕੋਸ਼ੀਆ ਦੀ ਗੱਲ ਕੀਤੀ ਜਾਵੇ ਤਾਂ ਇਸ ਅਕਾਦਮਿਕ ਸਾਲ 2024-25 ਲਈ ਨੋਵਾ ਸਕੋਸ਼ੀਆ ਸਿਰਫ਼ 12,906 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰੇਗਾ। ਦੱਸ ਦੇਈਏ ਕਿ ਭਾਰਤ ਤੋਂ ਕੈਨੇਡਾ ਦੇ ਵਿਦਿਆਰਥੀ ਵੀਜ਼ੇ ਦੇ ਸੁਪਨਿਆਂ ਨੂੰ ਝਟਕਾ ਲੱਗਾ ਹੈ ਕਿਉਂਕਿ ਇਸ ਸਾਲ ਸਟੱਡੀ ਪਰਮਿਟ ਦੀ ਪ੍ਰਕਿਰਿਆ ਪਿਛਲੇ ਸਾਲ ਦੇ ਮੁਕਾਬਲੇ ਲਗਭਗ 36 ਫ਼ੀਸਦੀ ਘੱਟ ਹੈ। ਜਦੋਂ ਕਿ 2023 ਵਿੱਚ ਜਾਰੀ ਕੀਤੇ ਗਏ ਸਟੱਡੀ ਪਰਮਿਟਾਂ ਦੀ ਗਿਣਤੀ 19,900 ਸੀ।
ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਾ ਅਰਜ਼ੀ ਪ੍ਰਕਿਰਿਆ ਤੇ ਨੀਤੀ ਵਿੱਚ ਬਦਲਾਅ ਕੀਤਾ ਹੈ, ਜਿਸ ਤਹਿਤ ਦੇਸ਼ ਸਿਰਫ਼ 3,60,000 ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਪੜ੍ਹਾਈ ਕਰਨ ਲਈ ਕੈਨੇਡਾ ਆਉਣ ਦੀ ਇਜਾਜ਼ਤ ਦੇਵੇਗਾ। ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੋਵਾ ਸਕੋਸ਼ੀਆ ਵਿੱਚ 12,900 ਸਟੱਡੀ ਪਰਮਿਟਾਂ ਨੂੰ ਪਬਲਿਕ, ਪ੍ਰਾਈਵੇਟ ਤੇ ਕਮਿਊਨਿਟੀ ਕਾਲਜਾਂ ਵਿੱਚ ਵੰਡਿਆ ਜਾਵੇਗਾ।
ਉੱਨਤ ਸਿੱਖਿਆ ਮੰਤਰੀ ਬ੍ਰਾਇਨ ਵੋਂਗ ਨੇ ਪ੍ਰੋਵਿੰਸ ਹਾਊਸ ਵਿੱਚ ਆਪਣੇ ਵਿਭਾਗ ਦੇ ਬਜਟ ਉਤੇ ਬਹਿਸ ਦੌਰਾਨ ਨੋਵਾ ਸਕੋਸ਼ੀਆ ਦੇ ਅਧਿਐਨ ਪਰਮਿਟਾਂ ਦੇ ਰੋਲਆਊਟ ਦਾ ਐਲਾਨ ਕੀਤਾ ਹੈ। ਵੋਂਗ ਨੇ ਕਿਹਾ ਕਿ ਇਸ ਸਾਲ ਤੋਂ ਪਹਿਲਾਂ ਸਕੂਲ ਅਸਲ ਵਿੱਚ ਸੰਘੀ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਅਰਜ਼ੀਆਂ ਦੀ ਇੱਕ ਅਸੀਮਿਤ ਗਿਣਤੀ ਵਿੱਚ ਜਮ੍ਹਾਂ ਕਰ ਸਕਦੇ ਸਨ ਪਰ ਹੁਣ ਨਿਰਧਾਰਤ ਕੀਤੀ ਗਈ ਗਿਣਤੀ 360,000 ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਦੀ ਨੀਤੀ ਦਾ ਹਿੱਸਾ ਹੈ।
ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਕਦਮ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀਜ਼ਾ ਅਰਜ਼ੀਆਂ ਆਉਣ ਕਾਰਨ ਪੈਦਾ ਹੋਏ ਹਾਊਸਿੰਗ ਸੰਕਟ ਨੂੰ ਘੱਟ ਕਰਨ ਲਈ ਚੁੱਕਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੋਵਾ ਸਕੋਸ਼ੀਆ ਦੀਆਂ 10 ਪ੍ਰਮੁੱਖ ਯੂਨੀਵਰਸਿਟੀਆਂ ਵਿੱਚੋਂ ਕੇਪ ਬ੍ਰੈਟਨ ਯੂਨੀਵਰਸਿਟੀ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ ਕਿਉਂਕਿ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਵੱਡੀ ਕਮੀ ਦੇਖਣ ਨੂੰ ਮਿਲੇਗੀ।
ਯੂਨੀਵਰਸਿਟੀ ਨੂੰ 5,086 ਅਰਜ਼ੀਆਂ ਅਲਾਟ ਕੀਤੀਆਂ ਗਈਆਂ ਹਨ, ਜੋ ਪਿਛਲੇ ਸਾਲ ਨਾਲੋਂ 52 ਫ਼ੀਸਦੀ ਘੱਟ ਹਨ। ਯੂਨੀਵਰਸਿਟੀ ਨੇ ਪਹਿਲਾਂ ਹੀ ਘੋਸ਼ਣਾ ਕੀਤੀ ਸੀ ਕਿ ਉਹ ਮਈ ਵਿੱਚ ਆਪਣੇ 2-ਸਾਲ ਦੇ ਪੋਸਟ ਗ੍ਰੈਜੂਏਟ ਡਿਪਲੋਮਾ ਬਿਜ਼ਨਸ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਸੀਮਤ ਕਰ ਰਹੀ ਹੈ।