Amritpal Singh News: ਅੰਮ੍ਰਿਤਪਾਲ ਸਿੰਘ ਦਾ ਏਜੰਟ ਬਣੇ ਸਰਕਾਰੀ ਮੁਲਾਜ਼ਮ ਉਪਰ ਮਾਮਲਾ ਦਰਜ
Advertisement
Article Detail0/zeephh/zeephh2276078

Amritpal Singh News: ਅੰਮ੍ਰਿਤਪਾਲ ਸਿੰਘ ਦਾ ਏਜੰਟ ਬਣੇ ਸਰਕਾਰੀ ਮੁਲਾਜ਼ਮ ਉਪਰ ਮਾਮਲਾ ਦਰਜ

 Amritpal Singh News: ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਪੋਲਿੰਗ ਏਜੰਟ ਉਤੇ ਐਫਆਈਆਰ ਦਰਜ ਕੀਤੀ ਹੈ। 

 Amritpal Singh News: ਅੰਮ੍ਰਿਤਪਾਲ ਸਿੰਘ ਦਾ ਏਜੰਟ ਬਣੇ ਸਰਕਾਰੀ ਮੁਲਾਜ਼ਮ ਉਪਰ ਮਾਮਲਾ ਦਰਜ

Amritpal Singh News:  ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਪੋਲਿੰਗ ਏਜੰਟ ਉਤੇ ਐਫਆਈਆਰ ਦਰਜ ਕੀਤੀ ਹੈ। ਮਲਟੀਪਰਪਜ਼ ਹੈਲਥ ਸਰਕਾਰੀ ਵਰਕਰ ਨੂੰ ਅੰਮ੍ਰਿਤਪਾਲ ਸਿੰਘ ਦਾ ਖਡੂਰ ਸਾਹਿਬ ਤੋਂ ਪੋਲਿੰਗ ਏਜੰਟ ਬਣਨਾ ਮਹਿੰਗਾ ਪੈ ਗਿਆ ਹੈ।

ਪੁਲਿਸ ਨੇ ਬਲਬੀਰ ਸਿੰਘ ਉੱਪਰ ਧਾਰਾ 134 ਏ ਤਹਿਤ ਉਲੰਘਣਾ ਕਰਨ ਉਤੇ ਐਫਆਈਆਰ ਦਰਜ ਕੀਤੀ ਹੈ। ਸਰਕਾਰੀ ਹੈਲਥ ਵਰਕਰ ਦੀ ਪਛਾਣ ਬਲਬੀਰ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਜੰਡ ਜੰਡਿਆਲਾ ਗੁਰੂ ਦੇ ਵਜੋਂ ਹੋਈ ਹੈ। ਪੁਲਿਸ ਮੁਤਾਬਕ ਹਾਲੇ ਬਲਬੀਰ ਸਿੰਘ ਦੀ ਗ੍ਰਿਫਤਾਰੀ ਹੋਣਾ ਬਾਕੀ ਹੈ। ਪੁਲਿਸ ਨੇ ਦੱਸਿਆ ਕਿ ਕੋਈ ਵੀ ਸਰਕਾਰੀ ਦਰਜੇ ਦਾ ਮੁਲਾਜ਼ਮ ਪੋਲਿੰਗ ਏਜੰਟ ਨਹੀਂ ਬਣ ਸਕਦਾ ਇਸ ਲਈ ਇਨ੍ਹਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀਆਂ ਫਲਾਈਂਗ ਟੀਮਾਂ ਨੂੰ ਮੁਲਜ਼ਮਾਂ ਬਾਰੇ ਸੂਚਨਾ ਮਿਲੀ ਸੀ। ਪੁਲਿਸ ਨੇ ਚੋਣ ਕਮਿਸ਼ਨ ਦੀ ਸ਼ਿਕਾਇਤ ਉਤੇ ਰਜਿੰਦਰ ਪਾਲ ਪੁੱਤਰ ਅਮਨਦੀਪ ਕੁਮਾਰ ਵਾਸੀ ਜੈਂਤੀਪੁਰ, ਅੰਮ੍ਰਿਤਸਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਐਸਡੀਐਮ ਮਜੀਠਾ ਕਮ ਸਹਾਇਕ ਰਿਟਰਨਿੰਗ ਅਫ਼ਸਰ ਨੇ ਪੁਲਿਸ ਨੂੰ ਦੱਸਿਆ ਕਿ ਜੈਂਤੀਪੁਰ ਵਾਸੀ ਰਜਿੰਦਰ ਪਾਲ ਤੇ ਉਸ ਦੇ ਪੁੱਤਰ ਅਮਨਦੀਪ ਕੁਮਾਰ ਦੇ ਘਰੋਂ 226 ਵੋਟਰ ਕਾਰਡ ਜ਼ਬਤ ਕੀਤੇ ਗਏ ਹਨ। ਦਰਅਸਲ ਚੋਣ ਕਮਿਸ਼ਨ ਦੀ ਫਲਾਈਂਗ ਟੀਮ ਨੂੰ ਇਸ ਦੀ ਸੂਚਨਾ ਮਿਲੀ ਸੀ।

ਇਸ ਤੋਂ ਬਾਅਦ ਟੀਮ ਨੇ ਉਸ ਦੇ ਘਰ ਛਾਪਾ ਮਾਰਿਆ। ਤਲਾਸ਼ੀ ਦੌਰਾਨ ਘਰੋਂ ਇਹ ਵੋਟਰ ਕਾਰਡ ਜ਼ਬਤ ਕੀਤੇ ਗਏ। ਫਿਲਹਾਲ ਦੋਵੇਂ ਫ਼ਰਾਰ ਹਨ ਤੇ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੇ ਲੋਕ ਪ੍ਰਤੀਨਿਧਤਾ ਐਕਟ 1951 ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : Sheetal Angural Resigned: ਸਪੀਕਰ ਕੁਲਤਾਰ ਸੰਧਵਾ ਨੇ ਸ਼ੀਤਲ ਅੰਗੂਰਾਲ ਨੇ ਅਸਤੀਫਾ ਕੀਤਾ ਮਨਜ਼ੂਰ!

ਇਸ ਦੇ ਨਾਲ ਹੀ ਖਡੂਰ ਸਾਹਿਬ ਲੋਕ ਸਭਾ ਅਧੀਨ ਪੈਂਦੇ ਜੰਡਿਆਲਾਗੁਰੂ ਵਿੱਚ ਮਲਟੀ ਹੈਲਥ ਵਰਕਰ ਬਲਬੀਰ ਸਿੰਘ ਨੂੰ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਦਾ ਸਾਥ ਦੇਣਾ ਔਖਾ ਹੋ ਗਿਆ। ਦਰਅਸਲ ਬਲਬੀਰ ਸਿੰਘ ਪਿੰਡ ਝੰਡ ਵਿੱਚ ਅੰਮ੍ਰਿਤਪਾਲ ਦਾ ਪੋਲਿੰਗ ਏਜੰਟ ਬਣ ਗਿਆ ਸੀ। ਇਸ ਸਬੰਧੀ ਜਦੋਂ ਚੋਣ ਕਮਿਸ਼ਨ ਨੂੰ ਸੂਚਨਾ ਮਿਲੀ ਤਾਂ ਬਲਬੀਰ ਸਿੰਘ ਖ਼ਿਲਾਫ਼ ਥਾਣਾ ਜੰਡਿਆਲਾਗੁਰੂ ਵਿੱਚ ਕੇਸ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ : Amul Price Hike: ਵੇਰਕਾ ਤੋਂ ਬਾਅਦ ਅਮੂਲ ਦੁੱਧ ਵੀ ਹੋਇਆ ਮਹਿੰਗਾ, ਆਮ ਆਦਮੀ ਤੇ ਮਹਿੰਗਾਈ ਦੀ ਮਾਰ

 

 

Trending news