ਮਨੀਸ਼ ਸਿਸੋਦੀਆ ਵਲੋਂ CBI ਦੀ ਰੇਡ ਦਾ ਦਾਅਵਾ, ਕੇਂਦਰੀ ਜਾਂਚ ਏਜੰਸੀ ਨੇ ਕੀਤਾ ਇਨਕਾਰ
Advertisement
Article Detail0/zeephh/zeephh1528606

ਮਨੀਸ਼ ਸਿਸੋਦੀਆ ਵਲੋਂ CBI ਦੀ ਰੇਡ ਦਾ ਦਾਅਵਾ, ਕੇਂਦਰੀ ਜਾਂਚ ਏਜੰਸੀ ਨੇ ਕੀਤਾ ਇਨਕਾਰ

ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੀਬੀਆਈ (CBI Raid) ਵਲੋਂ ਉਨ੍ਹਾਂ ਦੇ ਦਫ਼ਤਰ 'ਤੇ ਛਾਪਾ ਮਾਰੇ ਜਾਣ ਦੀ ਜਾਣਕਾਰੀ ਟਵਿੱਟਰ ’ਤੇ ਸਾਂਝੀ ਕੀਤੀ। ਸ਼ਨੀਵਾਰ ਨੂੰ ਕੀਤੇ ਟਵੀਟ ’ਚ ਉਨ੍ਹਾਂ ਲਿਖਿਆ ਕਿ, "ਮੇਰੇ ਲਾਕਰ ਦੀ ਤਲਾਸ਼ੀ ਲਈ, ਮੇਰੇ ਪਿੰਡ ’ਚ ਜਾਂਚ ਕੀਤੀ, ਮੇਰੇ ਖਿਲਾਫ ਕੁਝ ਨਹੀਂ ਮਿਲਿਆ ਅਤੇ ਨਾ ਹੀ ਮਿਲੇਗਾ, ਕਿਉਂਕਿ ਮ

ਮਨੀਸ਼ ਸਿਸੋਦੀਆ ਵਲੋਂ CBI ਦੀ ਰੇਡ ਦਾ ਦਾਅਵਾ, ਕੇਂਦਰੀ ਜਾਂਚ ਏਜੰਸੀ ਨੇ ਕੀਤਾ ਇਨਕਾਰ

Delhi Excise Policy Case: ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੀਬੀਆਈ (CBI Raid) ਵਲੋਂ ਉਨ੍ਹਾਂ ਦੇ ਦਫ਼ਤਰ 'ਤੇ ਛਾਪਾ ਮਾਰੇ ਜਾਣ ਦੀ ਜਾਣਕਾਰੀ ਟਵਿੱਟਰ ’ਤੇ ਸਾਂਝੀ ਕੀਤੀ। ਸ਼ਨੀਵਾਰ ਨੂੰ ਕੀਤੇ ਟਵੀਟ ’ਚ ਉਨ੍ਹਾਂ ਲਿਖਿਆ ਕਿ, "ਮੇਰੇ ਲਾਕਰ ਦੀ ਤਲਾਸ਼ੀ ਲਈ, ਮੇਰੇ ਪਿੰਡ ’ਚ ਜਾਂਚ ਕੀਤੀ, ਮੇਰੇ ਖਿਲਾਫ ਕੁਝ ਨਹੀਂ ਮਿਲਿਆ ਅਤੇ ਨਾ ਹੀ ਮਿਲੇਗਾ, ਕਿਉਂਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਹੈ।"

ਦੂਜੇ ਪਾਸੇ CBI ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਲੋਂ ਸਿਸੋਦੀਆ ਦੇ ਦਫ਼ਤਰ ’ਚ ਕੋਈ ਛਾਪਾ ਨਹੀਂ ਮਾਰਿਆ ਗਿਆ ਹੈ, ਬਲਕਿ ਕੁਝ ਅਧਿਕਾਰੀ ਦਸਤਾਵੇਜ਼ ਲੈਣ ਲਈ ਪੁੱਜੇ ਸਨ। 

 

ਦੱਸ ਦੇਈਏ ਕਿ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੁਆਰਾ ਦਿੱਲੀ ਦੀ 'ਸ਼ਰਾਬ ਨੀਤੀ' (Liquor Policy) ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਿੱਲੀ ਦਾ ਆਬਕਾਰੀ ਵਿਭਾਗ ਮਨੀਸ਼ ਸਿਸੋਦੀਆ ਹੀ ਦੇਖਦੇ ਹਨ। ਇਸ ਮਾਮਲੇ ਵਿੱਚ ਸੀਬੀਆਈ ਨੇ ਮਨੀਸ਼ ਸਿਸੋਦੀਆ ਸਮੇਤ 15  ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। 

ਜਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ’ਚ ਸੀਬੀਆਈ ਨੇ ਦਿੱਲੀ ਦੀ ਆਬਕਾਰੀ ਨੀਤੀ 2021-22 ਦੇ ਸਬੰਧ ’ਚ ਮਨੀਸ਼ ਸਿਸੋਦੀਆ ਦੇ ਪੰਜਾਬ ਨੈਸ਼ਨਲ ਬੈਂਕ ਦੇ ਲਾਕਰ ਦੀ ਤਲਾਸ਼ੀ ਕੀਤੀ ਸੀ, ਸਿਸੋਦੀਆ ਦੇ ਦੱਸਣ ਮੁਤਾਬਕ ਉਸ ਸਮੇਂ ਵੀ ਸੀਬੀਆਈ ਅਧਿਕਾਰੀਆਂ ਨੂੰ ਕੁਝ ਹਾਸਲ ਨਹੀਂ ਹੋਇਆ ਸੀ। ਨਵੀਂ ਸ਼ਰਾਬ ਨੀਤੀ ਦੇ ਮਾਮਲੇ ’ਚ ਚੱਲ ਰਹੀ ਜਾਂਚ ਦੇ ਮੁੱਦੇ ’ਤੇ ਭਾਜਪਾ ਅਤੇ ਆਮ ਆਦਮੀ ਪਾਰਟੀ (Aam Aadmi Party) ਵਿਚਾਲੇ ਤਿੱਖੀ ਜ਼ੁਬਾਨੀ ਜੰਗ ਚੱਲ ਰਹੀ ਹੈ। 

ਦਿੱਲੀ ਦੇ ਉਪ-ਰਾਜਪਾਲ ਵੀ. ਕੇ. ਸਕਸੈਨਾ ਨੇ ਕਥਿਤ ਸ਼ਰਾਬ ਘੁਟਾਲੇ ਦੀ CBI ਜਾਂਚ ਦੀ ਸਿਫਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਇਸ ਮਾਮਲੇ ’ਚ ਸਿਸੋਦੀਆ ਤੋਂ ਕਈ ਘੰਟੇ ਪੁਛਗਿੱਛ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਰਿਹਾਇਸ਼ ਅਤੇ ਹੋਰਨਾਂ ਠਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ। 

ਦਿੱਲੀ ਦੀ ਨਵੀਂ ਸ਼ਰਾਬ ਨੀਤੀ ’ਚ ਗੜਬੜੀ ਦਾ ਦੋਸ਼ ਹੈ, ਕਿਹਾ ਜਾ ਰਿਹਾ ਹੈ ਇਸ ਨਵੀਂ ਨੀਤੀ ਰਾਹੀਂ ਸ਼ਰਾਬ ਦੇ ਲਾਇਸੈਂਸ ਧਾਰਕਾਂ ਨੂੰ ਗਲਤ ਢੰਗ ਨਾਲ ਫ਼ਾਇਦਾ ਪਹੁੰਚਾਇਆ ਗਿਆ। ਟੈਂਡਰਾਂ ’ਚ ਸ਼ਰਾਬ ਠੇਕੇਦਾਰਾਂ ਦੇ 144 ਕਰੋੜ ਰੁਪਏ ਮੁਆਫ਼ ਕੀਤੇ ਗਏ ਹਨ। 

ਰਿਸ਼ਵਤ ਬਦਲੇ ਸ਼ਰਾਬ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਅਤੇ ਕੋਰੋਨਾ ਮਹਾਂਮਾਰੀ ਦੀ ਆੜ ’ਚ ਲਾਇਸੰਸ ਫ਼ੀਸ ਛੱਡੇ ਜਾਣ ਵਰਗੇ ਦੋਸ਼ ਮਨੀਸ਼ ਸਿਸੋਦੀਆ ’ਤੇ ਲੱਗੇ ਸਨ। 

ਇਹ ਵੀ ਪੜ੍ਹੋ: Whatsapp ਦਾ ਨਵਾਂ ਫੀਚਰ: ਬਿਨਾ ਚੈੱਟ ’ਚ ਗਿਆ ਬਾਹਰੋਂ ਹੀ ਕਰ ਸਕੋਗੇ Block!

 

Trending news