Arshdeep Singh News: ਅਰਸ਼ਦੀਪ ਸਿੰਘ ਦੇ ਚੰਡੀਗੜ੍ਹ ਹਵਾਈ ਅੱਡੇ ਉਪਰ ਪੁੱਜਣ 'ਤੇ ਜਸ਼ਨ ਦਾ ਮਾਹੌਲ; ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਕ੍ਰਿਕਟ ਪ੍ਰੇਮੀ
Advertisement
Article Detail0/zeephh/zeephh2324690

Arshdeep Singh News: ਅਰਸ਼ਦੀਪ ਸਿੰਘ ਦੇ ਚੰਡੀਗੜ੍ਹ ਹਵਾਈ ਅੱਡੇ ਉਪਰ ਪੁੱਜਣ 'ਤੇ ਜਸ਼ਨ ਦਾ ਮਾਹੌਲ; ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਕ੍ਰਿਕਟ ਪ੍ਰੇਮੀ

Arshdeep Singh News: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਕ੍ਰਿਕਟ ਪ੍ਰੇਮੀਆਂ ਨੇ ਚੰਡੀਗੜ੍ਹ ਹਵਾਈ ਅੱਡੇ ਉਪਰ ਭਰਵਾਂ ਸਵਾਗਤ ਕੀਤਾ।

Arshdeep Singh News: ਅਰਸ਼ਦੀਪ ਸਿੰਘ ਦੇ ਚੰਡੀਗੜ੍ਹ ਹਵਾਈ ਅੱਡੇ ਉਪਰ ਪੁੱਜਣ 'ਤੇ ਜਸ਼ਨ ਦਾ ਮਾਹੌਲ; ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਕ੍ਰਿਕਟ ਪ੍ਰੇਮੀ

Arshdeep Singh News:  ਟਵੰਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਅਰਸ਼ਦੀਪ ਸਿੰਘ ਦਾ ਚੰਡੀਗੜ੍ਹ ਪੁੱਜਣ ਉਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕ੍ਰਿਕਟ ਪ੍ਰੇਮੀ ਅਰਸ਼ਦੀਪ ਸਿੰਘ ਦਾ ਸਵਾਗਤ ਕਰਨ ਲਈ ਚੰਡੀਗੜ੍ਹ ਦੇ ਹਵਾਈ ਅੱਡੇ ਉਤੇ ਪੁੱਜੇ ਹੋਏ ਸਨ।

ਚੰਡੀਗੜ੍ਹ ਹਵਾਈ ਅੱਡੇ ਤੋਂ ਲੈ ਕੇ ਖਰੜ ਤੱਕ ਵਿਕਟਰੀ ਪਰੇਡ ਕੱਢੀ ਜਾਵੇਗੀ। ਇਸ ਮੌਕੇ ਲੋਕ ਜਸ਼ਨ ਦੇ ਮਾਹੌਲ ਵਿੱਚ ਢੋਲ ਦੇ ਡਗੇ ਉਪਰ ਭੰਗੜਾ ਪਾ ਰਹੇ ਸਨ। ਇਸ ਮੌਕੇ ਅਰਸ਼ਦੀਪ ਸਿੰਘ ਦੇ ਕੋਚ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਨਾਲ ਸਨ। ਹਰ ਕੋਈ ਅਰਸ਼ਦੀਪ ਸਿੰਘ ਉਪਰ ਮਾਣ ਮਹਿਸੂਸ ਕਰ ਰਿਹਾ ਹੈ। ਕਾਬਿਲੇਗੌਰ ਹੈ ਕਿ ਅਰਸ਼ਦੀਪ ਸਿੰਘ ਨੇ ਵਿਸ਼ਵ ਕੱਪ ਟੂਰਨਾਮੈਂਟ ਦੌਰਾਨ 17 ਵਿਕਟਾਂ ਹਾਸਲ ਕੀਤੀਆਂ ਹਨ।

ਗੌਰਤਲਬ ਹੈ ਕਿ ਅਰਸ਼ਦੀਪ ਦੇ ਪੁੱਜਣ ਤੋਂ ਪਹਿਲਾਂ ਹੀ ਕ੍ਰਿਕਟ ਪ੍ਰੇਮੀ ਹਵਾਈ ਅੱਡੇ ਉਪਰ ਪੁੱਜ ਗਏ ਸਨ ਅਤੇ ਬੇਤਾਬੀ ਨਾਲ ਉਸ ਦੀ ਉਡੀਕ ਕਰ ਰਹੇ ਸਨ। ਹਰ ਕਈ ਅਰਸ਼ਦੀਪ ਸਿੰਘ ਦੀ ਝਲਕ ਦੇਖਣ ਲਈ ਬੇਤਾਬ ਸੀ। ਅਰਸ਼ਦੀਪ ਦੇ ਹਵਾਈ ਅੱਡੇ ਉਤੇ ਪੁੱਜਣ ਮਗਰੋਂ ਲੋਕ ਜਸ਼ਨ ਵਿੱਚ ਝੂਮਣ ਲੱਗ ਪਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਨੂੰ ਜੂਨ ਮਹੀਨੇ 'ਚ ਰਜਿਸਟਰੀਆਂ ਤੋਂ ਆਮਦਨ 'ਚ ਰਿਕਾਰਡ 42 ਫ਼ੀਸਦੀ ਵਾਧਾ-ਜਿੰਪਾ
ਅਰਸ਼ਦੀਪ ਦੇ ਕੋਚ ਨੇ ਕਿਹਾ ਕਿ ਇੱਕ ਕੋਚ ਦੇ ਤੌਰ 'ਤੇ ਮੇਰੇ ਲਈ ਇਹ ਬਹੁਤ ਮਾਣ ਵਾਲਾ ਪਲ ਹੈ। ਮੈਂ ਹਮੇਸ਼ਾ ਚਾਹੁੰਦਾ ਸੀ ਕਿ ਉਹ ਵਿਸ਼ਵ ਕੱਪ ਟੀਮ ਦਾ ਹਿੱਸਾ ਬਣੇ ਅਤੇ ਉਸਨੇ ਇਹ ਬਹੁਤ ਵਧੀਆ ਕੀਤਾ ਹੈ। ਮੈਂ ਆਮ ਤੌਰ 'ਤੇ ਮੈਚ ਦੌਰਾਨ ਉਸਨੂੰ ਪਰੇਸ਼ਾਨ ਨਹੀਂ ਕਰਦਾ, ਪਰ ਇੱਕ ਵਾਰ ਆਇਰਲੈਂਡ ਦੇ ਖਿਲਾਫ ਮੈਚ ਦੌਰਾਨ, ਮੈਂ ਉਸਨੂੰ ਉਸਦੀ ਕਮੀਆਂ ਬਾਰੇ ਇੱਕ ਲੰਮਾ ਪੈਰਾਗ੍ਰਾਫ ਲਿਖਿਆ ਸੀ ਅਤੇ ਮੈਂ ਚਾਹੁੰਦਾ ਸੀ ਕਿ ਉਹ ਆਉਣ ਵਾਲੇ ਸਾਲਾਂ ਵਿੱਚ ਇਸ ਨੂੰ ਬਿਹਤਰ ਕਰੇ। ਅਰਸ਼ਦੀਪ ਬਹੁਤ ਛੋਟਾ ਹੈ ਅਤੇ ਮੈਂ ਉਸ ਨੂੰ 2-3 ਹੋਰ ਵਿਸ਼ਵ ਕੱਪਾਂ 'ਚ ਦੇਖਣਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ : NHAI wrote letter to Chief Secretary: ਪੰਜਾਬ ਦੇ ਅਧਿਕਾਰੀਆਂ ਦੀ ਬੇਰੁਖੀ ਤੋਂ ਨਰਾਜ਼ NHAI, ਸਾਰੇ ਪ੍ਰਾਜੈਕਟ ਨੇ ਬੰਦ ਕਰਨ ਲਈ ਲਿਖੀ ਚਿੱਠੀ!

Trending news