ਚੌਧਰ ਦੀ ਲੜਾਈ ਪੰਥ 'ਤੇ ਪੈ ਰਹੀ ਹੈ ਭਾਰੀ!, ਫਰੀਦਕੋਟ 'ਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਲੱਥੀਆ ਪੱਗਾਂ, ਚੱਲੀਆਂ ਤਲਵਾਰਾਂ
Advertisement
Article Detail0/zeephh/zeephh1356281

ਚੌਧਰ ਦੀ ਲੜਾਈ ਪੰਥ 'ਤੇ ਪੈ ਰਹੀ ਹੈ ਭਾਰੀ!, ਫਰੀਦਕੋਟ 'ਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਲੱਥੀਆ ਪੱਗਾਂ, ਚੱਲੀਆਂ ਤਲਵਾਰਾਂ

ਫਰੀਦਕੋਟ ਦੀ ਜਰਮਨ ਕਲੋਨੀ ਦੇ ਗੁਰਦੁਆਰਾ ਸਾਹਿਬ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਏ, ਜਿਥੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਪਸ ਵਿੱਚ ਲੜ ਪਈਆਂ। ਲੜਾਈ ਇੰਨੀ ਜਬਰਦਸਤ ਸੀ ਕਿ ਇੱਕ ਦੂਜੇ ਦੀਆਂ ਪੱਗਾਂ ਤੱਕ ਲੱਥ ਗਈਆਂ ਤੇ ਕ੍ਰਿਪਾਨਾਂ ਨਾਲ ਇੱਕ ਦੂਜੇ 'ਤੇ ਹਮਲਾ ਕੀਤਾ ਗਿਆ। ਇਸ ਘਟਨਾ ਦੀ ਵੀਡਿਓ ਵਾਈਰਲ ਹੋਣ ਤੋ ਂ ਬਾਅਦ ਹਰ ਪਾਸੇ ਇਸ ਦੀ ਨਿੰਦਿਆ ਕੀਤੀ ਜਾ ਰਹੀ ਹੈ ਤੇ ਦੋਵਾ ਧਿਰਾਂ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

 

 

  

ਚੌਧਰ ਦੀ ਲੜਾਈ ਪੰਥ 'ਤੇ ਪੈ ਰਹੀ ਹੈ ਭਾਰੀ!, ਫਰੀਦਕੋਟ 'ਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਲੱਥੀਆ ਪੱਗਾਂ, ਚੱਲੀਆਂ ਤਲਵਾਰਾਂ

ਚੰਡੀਗੜ੍ਹ- ਫਰੀਦਕੋਟ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਜਿਸ ਨੂੰ ਦੇਖ ਕੇ ਹਰ ਕੋਈ ਲਾਹਨਤ ਪਾ ਰਿਹਾ ਹੈ। ਘਟਨਾ ਹੈ ਫਰੀਦਕੋਟ ਦੀ ਜਰਮਨ ਕਲੋਨੀ ਦੇ ਗੁਰਦੁਆਰਾ ਸਾਹਿਬ ਦੀ, ਜਿਥੇ ਪ੍ਰਧਾਨਗੀ ਨੂੰ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹੀ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। 

ਮਾਮਲਾ ਇੰਨਾ ਵੱਧ ਗਿਆ ਕਿ ਘਰ ਦੀ ਮਰਿਆਦਾ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਗੁਰਦੁਆਰਾ ਸਾਹਿਬ ਦੇ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਦੋਵੇ ਧਿਰਾਂ ਆਪਸ ਵਿੱਚ ਹੱਥੋ ਪਾਈ ਤੇ ਉਤਰ ਆਈਆਂ। ਇਸ ਦੌਰਾਨ ਪੱਗਾਂ ਵੀ ਲ਼ੱਥੀਆਂ ਤੇ ਦਾੜੀ ਵੀ ਪੁੱਟੀ ਗਈ। ਇਥੇ ਹੀ ਬਸ ਨਹੀਂ ਲੜ ਰਹੀਆਂ ਧਿਰਾਂ ਵੱਲੋਂ ਗੁਰੂ ਸਾਹਿਬ ਜੀ ਦੀ ਹਜੂਰੀ ਵੀ ਸਜਾਏ ਗਏ ਸ਼ਸ਼ਤਰਾਂ ਨੂੰ ਚੱਕ ਕੇ ਵੀ ਇੱਕ ਦੂਜੇ ਉੱਤੇ ਵਾਰ ਕੀਤੇ ਗਏ। 

ਸੋਸ਼ਲ ਮੀਡੀਆਂ ਅਤੇ ਹਰ ਪਾਸੇ ਵੀਡਿਓ ਵਾਈਰਲ ਹੋਣ ਤੋਂ ਬਾਅਦ ਇਸ ਘਟਨਾ ਦਾ ਵਿਰੋਧ ਹੋ ਰਿਹਾ ਤੇ ਦੋਵੇ ਧਿਰਾਂ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਜਰਮਨ ਕਲੋਨੀ ਫਰਦੀਕੋਟ ਦੀ  ਸੰਗਤ ਵੱਲੋਂ ਇਸ ਘਟਨਾ ਲਈ ਦੋਵੇ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸੰਗਤ ਨੇ ਪੁਲਿਸ ਪ੍ਰਸ਼ਾਸਨ ਨੂੰ ਦੋਵੇ ਧਿਰਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਉਧਰ ਜਿਵੇ ਹੀ ਘਟਨਾ ਦੀ ਵੀਡਿਓ ਵਾਈਰਲ ਹੁੰਦੀ ਹੈ ਸਿੱਖ ਆਗੂਆਂ ਵੱਲੋਂ ਵੀ ਇਸ ਘਟਨਾ ਦੀ ਨਿੰਦਿਆਂ ਕੀਤੀ ਜਾ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਇਸ ਘਟਨਾ 'ਤੇ ਸਖਤ ਨੋਟਿਸ ਲਿਆ ਗਿਆ। ਜਥੇਦਾਰ ਵੱਲੋਂ ਇਸ ਘਟਨਾ ਦੀ ਨਿੰਦਿਆ ਵੀ ਕੀਤੀ ਗਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਇਸ ਮਾਮਲੇ ਦੀ ਜਲਦ ਜਾਂਚ ਕਰਕੇ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ।

WATCH LIVE TV

 

Trending news