'ਆਪ' ਵਰਕਰਾਂ ਤੇ ਅਕਾਲੀ ਦਲ ਦੇ ਸਾਬਕਾ ਸਰਪੰਚ ਵਿਚਾਲੇ ਝੜਪ, ਦੋ ਜ਼ਖ਼ਮੀ
Advertisement
Article Detail0/zeephh/zeephh1569508

'ਆਪ' ਵਰਕਰਾਂ ਤੇ ਅਕਾਲੀ ਦਲ ਦੇ ਸਾਬਕਾ ਸਰਪੰਚ ਵਿਚਾਲੇ ਝੜਪ, ਦੋ ਜ਼ਖ਼ਮੀ

Muktsar clash between AAP and akali workers News: ਮੁਕਤਸਰ 'ਚ 'ਆਪ' ਵਰਕਰਾਂ ਅਤੇ ਅਕਾਲੀ ਦਲ ਦੇ ਸਾਬਕਾ ਸਰਪੰਚ ਵਿਚਾਲੇ ਝੜਪ ਹੋ ਗਈ। ਝਗੜੇ ਵਿੱਚ ਦੋਵਾਂ ਦੇ ਸੱਟਾਂ ਲੱਗੀਆਂ ਹਨ।

'ਆਪ' ਵਰਕਰਾਂ ਤੇ ਅਕਾਲੀ ਦਲ ਦੇ ਸਾਬਕਾ ਸਰਪੰਚ ਵਿਚਾਲੇ ਝੜਪ, ਦੋ ਜ਼ਖ਼ਮੀ

Muktsar clash between AAP and akali workers News: ਮੁਕਤਸਰ 'ਚ ਥਾਣਾ ਸਦਰ ਦੇ ਗੇਟ 'ਤੇ 'ਆਪ' ਵਰਕਰਾਂ ਅਤੇ ਸਾਬਕਾ ਅਕਾਲੀ ਸਰਪੰਚ ਵਿਚਕਾਰ ਹੱਥੋਪਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਝਗੜੇ ਵਿੱਚ ਦੋਵਾਂ ਦੇ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 

ਅੰਮ੍ਰਿਤਧਾਰੀ ਅਕਾਲੀ ਦਲ ਦੇ ਸਾਬਕਾ ਸਰਪੰਚ ਨੇ ਆਰੋਪ ਲਾਇਆ ਕਿ ਸੱਤਾ ਦੇ ਨਸ਼ੇ 'ਚ ਧੁੱਤ 'ਆਪ' ਵਰਕਰਾਂ ਨੇ ਥਾਣਾ ਸਿਟੀ ਮੁਕਤਸਰ ਵਿਖੇ ਮਾਮਲਾ ਦਰਜ ਕਰਵਾਇਆ, ਜਿੱਥੇ 'ਆਪ' ਵਰਕਰ ਇਕਬਾਲ ਸਿੰਘ ਨੇ (clash between AAP and akali workers) ਥਾਣੇ ਦੇ ਗੇਟ ਨੇੜੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਹੈ।

ਇਹ ਵੀ ਪੜ੍ਹੋ: 35 ਸਾਲਾਂ ਬਾਅਦ ਸੈਨਿਕ ਸਕੂਲ ਕਪੂਰਥਲਾ ਨੂੰ ਮਿਲੀ ਰੱਖਿਆ ਮੰਤਰੀ ਟਰਾਫੀ

ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਹੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਆਪਣੇ ਵਰਕਰਾਂ ਸਮੇਤ ਸਿਵਲ ਹਸਪਤਾਲ ਪਹੁੰਚ ਕੇ ‘ਆਪ’ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਜਾਣੋ ਪੂਰਾ ਮਾਮਲਾ
ਸਾਬਕਾ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੇ ਸਾਬਕਾ ਸਰਪੰਚ ਪੂਰਨ ਸਿੰਘ ਵਾਸੀ ਲੰਡੇ ਰੋਡੇ ਕਿਸੇ ਮਾਮਲੇ ਸਬੰਧੀ ਥਾਣਾ ਸਿਟੀ ਆਏ ਸਨ। ਦੂਜੇ ਪਾਸੇ ਪਿੰਡ ਲੰਡੇ ਰੋਡੇ ਤੋਂ ਵੀ ‘ਆਪ’ ਦੇ ਕੁਝ ਵਰਕਰ ਇੱਥੇ ਆਏ ਹੋਏ ਸਨ।  ਇਸ ਦੌਰਾਨ ‘ਆਪ’ ਵਰਕਰਾਂ ਨੇ ਸਾਬਕਾ ਸਰਪੰਚ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਕਾਲੀ ਦਲ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

Trending news