ਕੈਪਟਨ ਅਤੇ ਸੁਖਬੀਰ ਨੂੰ CM ਮਾਨ ਨੇ ਖੜ੍ਹਾ ਕਰ ਲਿਆ ਕਟਹਿਰੇ ’ਚ, ਕਿਹਾ ਲੋਕਾਂ ਦੇ ਲੁੱਟੇ ਗਏ ਇੱਕ-ਇੱਕ ਪੈਸੇ ਦਾ ਲਵਾਂਗੇ ਹਿਸਾਬ
Advertisement
Article Detail0/zeephh/zeephh1487279

ਕੈਪਟਨ ਅਤੇ ਸੁਖਬੀਰ ਨੂੰ CM ਮਾਨ ਨੇ ਖੜ੍ਹਾ ਕਰ ਲਿਆ ਕਟਹਿਰੇ ’ਚ, ਕਿਹਾ ਲੋਕਾਂ ਦੇ ਲੁੱਟੇ ਗਏ ਇੱਕ-ਇੱਕ ਪੈਸੇ ਦਾ ਲਵਾਂਗੇ ਹਿਸਾਬ

ਉਨ੍ਹਾਂ ਦੱਸਿਆ ਕਿ ਸਾਲ 2007 ਤੋਂ 2017 ਤੱਕ ਅਕਾਲੀ ਸਰਕਾਰ ਸੀ, ਪਰ ਕਿਸੇ ਨੇ ਟੌਲ ਪਲਾਜ਼ਿਆਂ ਉਨ੍ਹਾਂ ਦੀਆਂ ਖਾਮੀਆਂ ਬਾਰੇ ਨਹੀਂ ਪੁੱਛਿਆ, ਜੇਕਰ ਸਰਕਾਰ ਚਾਹੁੰਦੀ ਤਾਂ ਸ਼ਰਤਾਂ ਪੂਰੀਆਂ ਨਾ ਕਰਨ ਦੀ ਸੂਰਤ ’ਚ ਇਕਰਾਰਨਾਮਾ ਰੱਦ ਕਰ ਸਕਦੀ ਸੀ। 

ਕੈਪਟਨ ਅਤੇ ਸੁਖਬੀਰ ਨੂੰ CM ਮਾਨ ਨੇ ਖੜ੍ਹਾ ਕਰ ਲਿਆ ਕਟਹਿਰੇ ’ਚ, ਕਿਹਾ ਲੋਕਾਂ ਦੇ ਲੁੱਟੇ ਗਏ ਇੱਕ-ਇੱਕ ਪੈਸੇ ਦਾ ਲਵਾਂਗੇ ਹਿਸਾਬ

Punjab News: ਭਗਵੰਤ ਮਾਨ ਨੇ ਅੱਜ ਟੌਲ ਪਲਾਜ਼ੇ ਵਾਲਿਆਂ ਦੇ ਲੁੱਟ-ਖਸੁੱਟ ਦਾ ਅਸਲ ਸੱਚ ਸਾਹਮਣੇ ਰੱਖਿਆ। ਇਸ ਮੌਕੇ ਉਨ੍ਹਾਂ ਕਾਂਗਰਸ ਅਤੇ ਅਕਾਲੀਆਂ ’ਤੇ ਤਿੱਖਾ ਹਮਲਾ ਬੋਲਿਆ। 

ਪਿਛਲੀਆਂ ਸਰਕਾਰਾਂ ਦੌਰਾਨ ਟੌਲ ਪਲਾਜ਼ੇ ਵਾਲਿਆਂ ਨੇ ਕੀਤੀ ਲੁੱਟ-ਖਸੁੱਟ: CM ਮਾਨ
ਮਾਨ ਨੇ ਕਿਹਾ ਕਿ ਜੇਕਰ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚਾਹੁੰਦੇ ਤਾਂ ਟੌਲ ਪਲਾਜ਼ਿਆਂ ਵਲੋਂ ਕੀਤੀ ਜਾ ਰਹੀ ਪੰਜਾਬ ਦੇ ਲੋਕਾਂ ਦੀ ਲੁੱਟ-ਖਸੁੱਟ ਬੰਦ ਕਰ ਸਕਦੇ ਸਨ। ਉਨ੍ਹਾਂ ਦੱਸਿਆ ਕਿ ਸਾਲ 2007 ਤੋਂ 2017 ਤੱਕ ਅਕਾਲੀ ਸਰਕਾਰ ਸੀ, ਪਰ ਕਿਸੇ ਨੇ ਟੌਲ ਪਲਾਜ਼ਿਆਂ ਉਨ੍ਹਾਂ ਦੀਆਂ ਖਾਮੀਆਂ ਬਾਰੇ ਨਹੀਂ ਪੁੱਛਿਆ, ਜੇਕਰ ਸਰਕਾਰ ਚਾਹੁੰਦੀ ਤਾਂ ਸ਼ਰਤਾਂ ਪੂਰੀਆਂ ਨਾ ਕਰਨ ਦੀ ਸੂਰਤ ’ਚ ਇਕਰਾਰਨਾਮਾ ਰੱਦ ਕਰ ਸਕਦੀ ਸੀ। 
ਮਾਨ ਨੇ ਕਿਹਾ ਕਿ ਸਾਨੂੰ ਵੀ ਟੌਲ ਪਲਾਜ਼ੇ ਵਾਲਿਆਂ ਨੇ ਸਾਨੂੰ ਮਿਆਦ ਵਧਾਉਣ ਲਈ ਕਿਹਾ ਪਰ ਅਸੀਂ ਅਜਿਹਾ ਨਹੀਂ ਕੀਤਾ। ਟੌਲ ਪਲਾਜ਼ਾ ਦੇ ਮਾਲਕਾਂ ਨੇ ਮਿਆਦ ਵਧਾਉਣ ਲਈ ਕਿਹਾ। ਜੇਕਰ ਅਸੀਂ ਚਾਹੁੰਦੇ ਤਾਂ ਉਨ੍ਹਾਂ ਨਾਲ ਅੰਦਰ-ਖਾਤੇ ਸਮਝੌਤਾ ਕਰ ਸਕਦੇ ਸੀ। 

ਸਰਕਾਰ ਨੇ ਟੌਲ ਪਲਾਜ਼ਿਆਂ ਦੀ ਮਿਆਦ ਨਹੀਂ ਵਧਾਈ: CM ਮਾਨ 
ਟੌਲ ਪਲਾਜ਼ਾ ਮਾਲਕਾਂ ਦੀ ਪੋਲ ਖੋਲ੍ਹਦਿਆਂ ਦੱਸਿਆ ਕਿ ਸਰਕਾਰ ਅੱਗੇ ਕਿਹਾ ਕਿ ਗਿਆ ਕਿ 522 ਦਿਨਾਂ ਲਈ ਮਿਆਦ ਹੋਰ ਵਧਾ ਦਿੱਤੀ ਜਾਵੇ। ਕਿਉਂਕਿ ਕੋਰੋਨਾ ਮਹਾਂਮਾਰੀ ਅਤੇ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੂੰ ਕਾਫ਼ੀ ਨੁਕਸਾਲ ਝੱਲਣਾ ਪਿਆ ਹੈ। ਮਾਨ ਨੇ ਦੱਸਿਆ ਕਿ ਸਿਰਫ਼ ਪੈਸੇ ਇਕੱਠੇ ਕਰਨ ’ਚ ਹੀ ਟੌਲ ਪਲਾਜ਼ਾ ਵਾਲਿਆਂ ਨੂੰ ਘਾਟਾ ਪੈ ਗਿਆ। 

ਟੌਲ ਪਲਾਜ਼ਾ ਮਾਲਕਾਂ ’ਤੇ ਮਾਮਲੇ ਦਰਜ ਕੀਤੇ: CM ਮਾਨ
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਟੌਲ ਪਲਾਜ਼ਾ ਮਾਲਕਾਂ ਨਾਲ ਇਕਰਾਰਨਾਮੇਂ ਹੀ ਰੱਦ ਨਹੀਂ ਕੀਤੇ ਬਲਕਿ ਸ਼ਰਤਾਂ ਪੂਰੀਆਂ ਨਾ ਕਰਨ ’ਤੇ ਥਾਣਿਆਂ ’ਚ ਮਾਮਲੇ ਵੀ ਦਰਜ ਕੀਤੇ ਗਏ ਹਨ। ਮਾਨ ਨੇ ਕਿਹਾ ਟੌਲ ਪਲਾਜ਼ਾ ਨੇ ਸਰਕਾਰ ਨਾਲ ਧੋਖਾ ਕੀਤਾ ਹੈ ਅਤੇ ਲੋਕਾਂ ਦੇ ਪੈਸੇ ਦੀ ਦੁਰਵਰਤੋ ਕੀਤੀ ਹੈ। 

ਅਸੀਂ ਆਮ ਲੋਕਾਂ ਨੂੰ ਪਹੁੰਚਾਇਆ ਫ਼ਾਇਦਾ : CM ਮਾਨ
ਉਨ੍ਹਾਂ ਬਾਕੀ ਚੱਲ ਰਹੇ ਟੌਲ ਪਲਾਜ਼ਿਆਂ ਦੇ ਮਾਲਕਾਂ ਨੂੰ ਹਦਾਇਤ ਜਾਰੀ ਕੀਤੀ ਕਿ ਜਦੋਂ ਟੌਲ ਪਲਾਜ਼ੇ ਦੀ ਮਿਆਦ ਜਿਸ ਤਰੀਕ ਨੂੰ ਸਮਾਪਤ ਹੋ ਰਹੀ ਹੈ, ਉਸ ਸਬੰਧੀ ਸੂਚਨਾ ਨੋਟਿਸ ਬੋਰਡ ’ਤੇ ਲਿਖਤੀ ਤੌਰ ’ਤੇ ਲਗਾਈ ਜਾਵੇ। ਟੌਲ ਚੁੱਕਣ ਤੋਂ ਬਾਅਦ CM ਮਾਨ ਨੇ ਕਿਹਾ ਕਿ ਹੁਣ ਜਿਹੜੇ ਵੀ ਵਾਹਨ ਚਾਲਕ ਉਥੋਂ ਲੰਘਣਗੇ, ਉਨ੍ਹਾਂ ਨੂੰ ਪ੍ਰਤੀ ਦਿਨ 1 ਕਰੋੜ 94 ਲੱਖ ਰੁਪਏ ਦਾ ਫ਼ਾਇਦਾ ਪਹੁੰਚੇਗਾ। 

 

Trending news