Ravana Daha In Amritsar: ਦੱਸਿਆ ਜਾਂਦਾ ਹੈ ਕਿ ਜਿਵੇਂ ਹੀ ਸੀਐਮ ਮਾਨ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ ਤਾਂ ਲੋਕ ਅਚਾਨਕ ਪਿੱਛੇ ਹਟਣ ਲੱਗੇ। ਇਸ ਦੌਰਾਨ ਭੀੜ ਦੇ ਦਬਾਅ ਕਾਰਨ ਬੈਰੀਕੇਡਿੰਗ ਟੁੱਟ ਗਈ ਅਤੇ ਲੋਕ ਅਚਾਨਕ ਭੱਜਣ ਲੱਗੇ।
Trending Photos
Ravana Daha In Amritsar/ਪਰਮਬੀਰ ਔਲਖ: ਅੰਮ੍ਰਿਤਸਰ 'ਚ ਸੀ.ਐਮ ਭਗਵੰਤ ਮਾਨ ਦੇ ਸਮਾਗਮ 'ਚ ਜਿਵੇਂ ਹੀ ਰਾਵਣ ਸਾੜਿਆ ਗਿਆ ਤਾਂ ਹਫੜਾ-ਦਫੜੀ ਮਚ ਗਈ ਅਤੇ ਭਾਜੜ ਵਰਗੀ ਸਥਿਤੀ ਪੈਦਾ ਹੋ ਗਈ। ਦਰਅਸਲ ਰਾਵਣ ਦਹਨ ਮਗਰੋਂ ਰਾਵਣ ਦੀ ਅੱਗ ਲੋਕਾਂ ਵੱਲ ਵਧੀ ਅਤੇ ਇਸ ਤੋਂ ਬਾਅਦ ਲੋਕਾਂ ਦੇ ਉੱਪਰ ਰਾਵਣ ਦਹਿਨ ਦੇ ਪਟਾਕੇ ਤਾਂ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਗਰੀਲਾਂ ਦੇ ਮਗਰ ਖਲੋਤੇ ਲੋਕਾਂ ਨੇ ਗਰਿਲਾਂ ਟੱਪ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਸਪੀਕਰ ਲਾਈਟਾਂ ਦਾ ਨੁਕਸਾਨ ਹੋਇਆ ਹੈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਪ੍ਰਸ਼ਾਸਨ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਉਹ ਵੀ ਸੀਐਮ ਮਾਨ ਦੀ ਸਟੇਜ ਤੱਕ ਪਹੁੰਚੇ ਲੋਕ ਤੇ ਆਪਣੀ ਜਾਨ ਬਚਾਈ।
ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦੁਸਹਿਰਾ ਗਰਾਊਂਡ ਵਿਖੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਾਵਨ ਮੌਕੇ ਰਾਵਣ ਦਹਿਣ ਸਮਾਗਮ 'ਚ ਸ਼ਿਰਕਤ ਕੀਤੀ...
ਦੁਸਹਿਰੇ ਦਾ ਤਿਉਹਾਰ ਬੁਰਾਈ ਨੂੰ ਸਮਾਜ ਤੇ ਜੀਵਨ 'ਚੋਂ ਖ਼ਤਮ ਕਰਕੇ ਨੇਕੀ ਤੇ ਸੱਚਾਈ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ... ਅਸੀਂ ਪਰਮਾਤਮਾ ਅੱਗੇ ਸਮਾਜ 'ਚੋਂ… pic.twitter.com/1A9Ghb3K4c
— Bhagwant Mann (@BhagwantMann) October 12, 2024
ਜਿਵੇਂ ਹੀ ਰਾਵਣ ਦਹਨ ਹੋਇਆ, ਲੋਕ ਪਿੱਛੇ ਹਟਣ ਲੱਗੇ ਤੇ ਬੈਰੀਕੇਡਿੰਗ ਤੋੜ ਦਿੱਤੀ ਜਿਸ ਕਾਰਨ ਦੋ-ਤਿੰਨ ਵਿਅਕਤੀਆਂ ਦੀਆਂ ਪੱਗਾਂ ਲੱਥ ਗਈਆਂ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋ ਲੋਕ ਜ਼ਖਮੀ ਹੋਏ ਹਨ। ਭਾਰੀ ਭੀੜ ਕਾਰਨ ਬਹੁਤ ਸਾਰੇ ਲੋਕ ਰਾਵਣ ਦਹਿਨ ਦੇਖਣ ਲਈ ਅੰਦਰ ਵੀ ਨਹੀਂ ਜਾ ਸਕੇ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਉਹ ਇੱਕ ਦਰਸ਼ਕ ਬਣ ਕੇ ਆਏ ਹਨ ਤੇ ਲੋਕਾਂ ਨੂੰ ਆਪਣੀ ਹਉਮੈ ਤਿਆਗ ਕੇ ਤਰੱਕੀ ਦੇ ਰਾਹ 'ਤੇ ਅੱਗੇ ਵਧਣ ਲਈ ਕਿਹਾ ਹੈ।
ਇਹ ਵੀ ਪੜ੍ਹੋ: Phagwara Blast: ਦੁਸਹਿਰੇ ਵਾਲੇ ਦਿਨ ਫਗਵਾੜਾ ਦੇ ਸ਼ਾਮ ਨਗਰ ਸ਼ਿਵਪੁਰੀ 'ਚ ਵੱਡਾ ਧਮਾਕਾ, ਦੋ ਬੱਚੇ ਗੰਭੀਰ ਜ਼ਖ਼ਮੀ
ਇਸ ਹਫੜਾ-ਦਫੜੀ ਵਿੱਚ ਮੀਡੀਆ ਕਰਮੀਆਂ ਦੀ ਸਟੇਜ ਟੁੱਟ ਗਈ। ਮੀਡੀਆ ਕਰਮੀਆਂ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ। ਕਈਆਂ ਦੇ ਕੈਮਰੇ ਟੁੱਟੇ ਹਨ। ਸੀਐਮ ਭਗਵੰਤ ਮਾਨ ਦੀ ਕੈਮਰਾ ਟੀਮ ਦਾ ਵੀ ਕੈਮਰਾ ਥੱਲੇ ਡਿੱਗਾ ਕੈਮਰਾਮੈਨ ਨੇ ਭੱਜ ਕੇ ਆਪਣੀ ਜਾਨ ਬਚਾਈ ।
ਇਹ ਵੀ ਪੜ੍ਹੋ: Ludhiana Accident: ਲੁਧਿਆਣਾ 'ਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਦੀ ਮੌਤ