ਸੀ.ਐਮ. ਚੰਨੀ ਦੇ ਚੁੱਪ 'ਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਸਵਾਲ
Advertisement

ਸੀ.ਐਮ. ਚੰਨੀ ਦੇ ਚੁੱਪ 'ਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਸਵਾਲ

ਉਨ੍ਹਾਂ ਕਿਹਾ ਕਿ ਅੱਜ ਸਾਡਾ ਪਾਣੀ, ਚੰਡੀਗੜ੍ਹ ਨਾ ਖੋਹਿਆ ਜਾਂਦਾ ਸਾਡੇ ਡੈਮ 'ਤੇ ਕਬਜ਼ਾ ਨਾ ਹੁੰਦਾ ਜੇਕਰ ਦਿੱਲੀ ਦੇ ਕੁਹਾਡੇਦਾਰ ਸਾਡੇ ਆਪਣੇ ਹੀ ਨਾ ਹੁੰਦੇ, ਜਰੂਰਤ ਹੈ ਪੰਜਾਬੀਆਂ ਨੂੰ ਏਕਾ ਵਿਖਾਉਣ ਦੀ ਤਾਂ ਜੋ ਕੇਂਦਰ ਦੇ ਇਹ ਫੈਸਲੇ ਬਦਲੇ ਜਾ ਸਕਣ। 

ਸੀ.ਐਮ. ਚੰਨੀ ਦੇ ਚੁੱਪ 'ਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਸਵਾਲ

ਜਗਮੀਤ ਸਿੰਘ/ਫਤਿਹਗੜ ਸਾਹਿਬ: ਪੰਜਾਬ ਦੇ ਹੱਕਾਂ ਤੇ ਡਾਕਾ ਮਾਰੇ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਦਾ ਚੁੱਪ ਰਹਿਣਾ ਇਕ ਭੇਦ ਭਰੀ ਦਾਸਤਾਨ ਲੱਗ ਰਹੀ ਹੈ। ਅੱਜ ਪੰਜਾਬੀਆਂ ਦਾ ਏਕਾ ਦਿਖਾਉਣ ਦੀ ਜਰੂਰਤ ਹੈ ਪਰ ਮੁੱਖ ਮੰਤਰੀ ਨੇ ਏਕਤਾ ਨਾ ਦਿਖਾਕੇ ਪੰਜਾਬੀਆਂ ਦੇ ਏਕੇ ਨੂੰ ਖੋਰਾ ਲਗਾਇਆ ਹੈ। ਇਹ ਕਹਿਣਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਾ ਉਹ ਅੱਜ ਗੁਰਦੁਆਰਾ ਸ਼੍ਰੀ  ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾਲ ਗੱਠਜੋੜ ਕਰਨ ਦੀ ਜ਼ਰੂਰਤ ਨਹੀਂ ਪੈਣੀ। ਜਿਸ ਤਰ੍ਹਾਂ ਦੇ ਉਨ੍ਹਾਂ ਨੂੰ ਫੀਡਬੈਕ ਮਿਲ ਰਹੇ ਹਨ ਉਸ ਨਾਲ ਲੱਗ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਸਰਕਾਰ ਬਣੇਗੀ। 

 

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ। ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਜਦੋ ਪੰਜਾਬ ਦੇ ਹਿੱਤਾਂ ਲਈ ਇਕਜੁੱਟਤਾ ਵਿਖਾ ਕੇਂਦਰ ਤੇ ਦਬਾਬ ਪਾਉਣਾ ਚਾਹੀਦਾ ਹੈ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਚੁੱਪ ਕਰੀ ਬੈਠੇ ਨੇ ਅਤੇ 10 ਦਿਨ ਬਾਅਦ ਚੰਨੀ ਸਾਹਿਬ ਚੁੱਪੀ ਤੋੜਦੇ ਨੇ,  ਜਦੋ ਕਿ ਉਹਨਾਂ ਦੀ ਹੀ ਪਾਰਟੀ ਦੇ ਲੀਡਰਾਂ ਨੇ ਵਾਰ ਵਾਰ ਜਗਾਉਣ ਦੀ ਕੋਸ਼ਿਸ ਕੀਤੀ ਪਰ ਫੇਰ ਵੀ ਕੋਈ ਅਸਰ ਨਹੀ।  ਜਦੋ ਅਕਲੀ ਦਲ ਵਲੋਂ ਕੇਦਰ ਦੇ ਮੰਤਰੀ ਨੂੰ ਮਿਲਣ ਦਾ ਸਮਾਂ ਲਿਆ ਗਿਆ ਹੈ ਤਾਂ ਹੁਣ ਮੁੱਖਮੰਤਰੀ ਨੇ ਸਮਾਂ ਮੰਗ ਕੇ ਪੰਜਾਬੀਆਂ ਦੇ ਏਕੇ ਨੂੰ ਖੋਰਾ ਲਗਾਇਆ ਹੈ।

 

ਉਨ੍ਹਾਂ ਕਿਹਾ ਕਿ ਅੱਜ ਸਾਡਾ ਪਾਣੀ, ਚੰਡੀਗੜ੍ਹ ਨਾ ਖੋਹਿਆ ਜਾਂਦਾ ਸਾਡੇ ਡੈਮ 'ਤੇ ਕਬਜ਼ਾ ਨਾ ਹੁੰਦਾ ਜੇਕਰ ਦਿੱਲੀ ਦੇ ਕੁਹਾਡੇਦਾਰ ਸਾਡੇ ਆਪਣੇ ਹੀ ਨਾ ਹੁੰਦੇ, ਜਰੂਰਤ ਹੈ ਪੰਜਾਬੀਆਂ ਨੂੰ ਏਕਾ ਵਿਖਾਉਣ ਦੀ ਤਾਂ ਜੋ ਕੇਂਦਰ ਦੇ ਇਹ ਫੈਸਲੇ ਬਦਲੇ ਜਾ ਸਕਣ। ਉਥੇ ਹੀ ਚੰਦੂਮਾਜਰਾ ਨੇ ਯੁਕਰੇਨ ਤੋ ਵਾਪਿਸ ਪਰਤ ਰਹੇ ਵਿਦਿਆਰਥੀਆਂ ਲਈ ਨਿਯਮਾਂ ਵਿਚ ਸ਼ੋਧ ਕਰਨ ਦੀ ਸਰਕਾਰ ਨੂੰ ਸਲਾਹ ਵੀ ਦਿੱਤੀ ਤਾਂਕਿ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਮੌਕੇ ਤੇ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾਲ ਗੱਠਜੋੜ ਕਰਨ ਦੀ ਜ਼ਰੂਰਤ ਨਹੀਂ ਹੈ। ਜਿਸ ਤਰ੍ਹਾਂ ਦੇ ਉਨ੍ਹਾਂ ਨੂੰ ਫੀਡਬੈਕ ਮਿਲ ਰਹੇ ਉਨ੍ਹਾਂ ਦੀ ਸਰਕਾਰ ਬਣੇਗੀ। 

 

WATCH LIVE TV 

Trending news