Cyber Crime: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਸਾਰ ਹੀ ਲੋਕ ਵੱਡੇ ਪੱਧਰ ਉਤੇ ਸ਼ਾਪਿੰਗ ਕਰਦੇ ਹਨ। ਪਿਛਲੇ ਇੱਕ ਦਹਾਕੇ ਤੋਂ ਆਨਲਾਈਨ ਖਰੀਦਦਾਰੀ ਦਾ ਰੁਝਾਨ ਦੇਸ਼ ਵਿੱਚ ਕਾਫੀ ਵਧਿਆ ਹੈ।
Trending Photos
Cyber Crime: ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਸਾਰ ਹੀ ਲੋਕ ਵੱਡੇ ਪੱਧਰ ਉਤੇ ਸ਼ਾਪਿੰਗ ਕਰਦੇ ਹਨ। ਪਿਛਲੇ ਇੱਕ ਦਹਾਕੇ ਤੋਂ ਆਨਲਾਈਨ ਖਰੀਦਦਾਰੀ ਦਾ ਰੁਝਾਨ ਦੇਸ਼ ਵਿੱਚ ਕਾਫੀ ਵਧਿਆ ਹੈ ਤੇ ਨਾਲ ਹੀ ਆਨਲਾਈਨ ਅਦਾਇਗੀ ਵੱਲ ਵੀ ਲੋਕਾਂ ਦਾ ਰੁਝਾਨ ਵਧਿਆ ਹੈ।
ਇਸ ਨਾਲ ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਵੀ ਇਜਾਫਾ ਹੋਇਆ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਅਕਸਰ ਆਨਲਾਈਨ ਸ਼ਾਪਿੰਗ ਸਾਈਟਸ ਲੋਕਾਂ ਨੂੰ ਵੱਡੇ-ਵੱਡੇ ਲੁਭਾਵਣੇ ਆਫਰ ਦਿੰਦੀਆਂ ਹਨ ਪਰ ਉਸ ਇਸ ਦੇ ਉਲਟ ਕਈ ਸਾਈਬਰ ਠੱਗ ਮੌਕੇ ਦਾ ਫਾਇਦਾ ਚੁੱਕ ਕੇ ਜਾਅਲੀ ਵੈਬਸਾਈਟਾਂ ਬਣਾ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ।
ਸਾਈਬਰ ਠੱਗੀ ਦੇ ਅਜਿਹੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਏਸੀਪੀ ਰਾਜਕੁਮਾਰ ਨੇ ਕਿਹਾ ਕਿ ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਓ ਦਾ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਅਕਸਰ ਹੀ ਸਾਨੂੰ ਕਈ ਨਾਮੀ ਕੰਪਨੀਆਂ ਤੇ ਬੈਂਕਾਂ ਦੇ ਨਾਂ ਉਤੇ ਫੋਨ ਆਉਂਦੇ ਹਨ ਪਰ ਤੁਸੀਂ ਕੋਈ ਵੀ ਆਫਰ ਲੈਣ ਤੋਂ ਪਹਿਲਾਂ ਸਬੰਧਤ ਬੈਂਕ ਦੀ ਅਸਲੀ ਵੈਬਸਾਈਟ ਉਤੇ ਜਾ ਕੇ ਜ਼ਰੂਰ ਵੇਖੋ।
ਨਾਲ ਹੀ ਆਪਣੇ ਬੈਂਕ ਅਧਿਕਾਰੀ ਨੂੰ ਫੋਨ ਕਰਕੇ ਜ਼ਰੂਰ ਜਾਣਕਾਰੀ ਲਵੋ ਕਿ ਇਸ ਤਰ੍ਹਾਂ ਦਾ ਕੋਈ ਆਫਰ ਬੈਂਕ ਵੱਲੋਂ ਦਿੱਤਾ ਜਾ ਰਿਹਾ ਹੈ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਫੋਨ ਦੀ ਸਹੀ ਢੰਗ ਨਾਲ ਵਰਤੋਂ ਕਰਨ ਦੀ ਸਖ਼ਤ ਲੋੜ ਹੈ। ਇਸ ਤੋਂ ਇਲਾਵਾ ਖਾਸ ਕਰਕੇ ਲੁਭਾਵਣੇ ਆਫਰਾਂ ਉਤੇ ਧਿਆਨ ਰੱਖੀਏ।
ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹੀ ਠੱਗੀ ਵੱਜ ਜਾਂਦੀ ਹੈ ਤਾਂ ਉਸ ਨੂੰ ਲੁਕਾਉਣ ਦੀ ਥਾਂ ਉਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਖਾਸ ਕਰਕੇ ਬੱਚਿਆਂ ਨੂੰ ਆਪਣੇ ਫੋਨ ਤੋਂ ਦੂਰ ਰੱਖਿਆ ਜਾਵੇ ਕਿਉਂਕਿ ਕਈ ਵਾਰ ਬੱਚੇ ਅਜਿਹੇ ਲਿੰਕ ਉਤੇ ਕਲਿੱਕ ਕਰ ਦਿੰਦੇ ਹਨ ਜਿਸ ਨਾਲ ਫੋਨ ਹੈਕ ਹੋਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ : Punjab News: ਗੁਰਦੁਆਰੇ ਤੇ ਮਸਜਿਦ ਸਬੰਧੀ ਵਿਵਾਦਤ ਬਿਆਨ ਦੇਣ ਵਾਲੇ ਭਾਜਪਾ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖ਼ਾਸਤ