Cyber ​​Fraud News: ਤ੍ਰਿਸ਼ਲਾ ਸਿਟੀ ਦੇ ਮਾਲਕ ਨਾਲ 50 ਲੱਖ ਰੁਪਏ ਦੀ ਸਾਈਬਰ ਠੱਗੀ
Advertisement
Article Detail0/zeephh/zeephh2415836

Cyber ​​Fraud News: ਤ੍ਰਿਸ਼ਲਾ ਸਿਟੀ ਦੇ ਮਾਲਕ ਨਾਲ 50 ਲੱਖ ਰੁਪਏ ਦੀ ਸਾਈਬਰ ਠੱਗੀ

Cyber ​​Fraud News: ਜ਼ੀਰਕਪੁਰ ਦੇ ਤ੍ਰਿਸ਼ਲਾ ਸਿਟੀ ਦੇ ਮਾਲਕ ਹਰੀਸ਼ ਗੁਪਤਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਤੋਂ ਲੁਧਿਆਣਾ ਜੀਐਸਟੀ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ।

 Cyber ​​Fraud News: ਤ੍ਰਿਸ਼ਲਾ ਸਿਟੀ ਦੇ ਮਾਲਕ ਨਾਲ 50 ਲੱਖ ਰੁਪਏ ਦੀ ਸਾਈਬਰ ਠੱਗੀ

Cyber ​​Fraud News: ਜ਼ੀਰਕਪੁਰ ਦੇ ਤ੍ਰਿਸ਼ਲਾ ਸਿਟੀ ਦੇ ਮਾਲਕ ਨਾਲ ਲਗਭਗ 50 ਲੱਖ ਰੁਪਏ ਦੀ ਸਾਈਬਰ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤ੍ਰਿਸ਼ਲਾ ਸਿਟੀ ਦੇ ਮਾਲਕ ਹਰੀਸ਼ ਗੁਪਤਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਤੋਂ ਲੁਧਿਆਣਾ ਜੀਐਸਟੀ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦਰਮਿਆਨ ਉਨ੍ਹਾਂ ਦੀ ਅਕਾਊਂਟੈਂਟ ਨੂੰ ਇੱਕ ਵਟਸਐਪ ਰਾਹੀਂ ਮੈਸੇਜ ਕੀਤਾ ਗਿਆ ਕਿ ਜਲਦੀ 49,60401 ਰੁਪਏ ਇੰਡਸ ਇੰਡ ਬੈਂਕ ਦੇ ਖਾਤੇ ਵਿੱਚ ਪਾ ਦਿੱਤੇ ਜਾਣ।

ਇਹ ਵੀ ਪੜ੍ਹੋ : PU Elections 2024 Live Voting Updates: ਪੀਯੂ ਵਿਦਿਆਰਥੀ ਕੌਂਸਲ ਦੀ ਚੋਣ ਲਈ ਵੋਟਿੰਗ ਸ਼ੁਰੂ; 56 ਹਜ਼ਾਰ ਵਿਦਿਆਰਥੀ ਕਰਨਗੇ ਮਤਦਾਨ

ਉਸ ਵਟਸਐਪ ਨੰਬਰ ਉੱਪਰ ਡੀਪੀ ਹਰੀਸ਼ ਗੁਪਤਾ ਦੀ ਲੱਗੀ ਹੋਈ ਸੀ ਜਿਸ ਕਾਰਨ ਹਰੀਸ਼ ਗੁਪਤਾ ਦੀ ਅਕਾਊਂਟੈਂਟ ਵੱਲੋਂ ਰਕਮ ਦਿੱਤੇ ਗਏ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਦਿੱਤੇ ਗਏ। ਪੁਲਿਸ ਵੱਲੋਂ ਘੋਖ ਕਰਨ ਉਤੇ ਪਤਾ ਲੱਗਿਆ ਕਿ ਇਹ ਅਕਾਊਂਟ ਬਾਬੂ ਸ਼ੇਖ ਨਾਮ ਦੇ ਸਖ਼ਸ਼ ਦਾ ਹੈ। ਪੰਜਾਬ ਸਟੇਟ ਸਾਈਬਰ ਕ੍ਰਾਈਮ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਦੂਜੇ ਮਾਮਲੇ 'ਚ ਮਨੋਜ ਵਾਸੀ ਬਲਟਾਣਾ (ਜ਼ੀਰਕਪੁਰ) ਦੀ ਸ਼ਿਕਾਇਤ 'ਤੇ ਥਾਣਾ-31 'ਚ ਫੇਜ਼-1 ਰਾਮਦਰਬਾਰ ਦੇ ਰਹਿਣ ਵਾਲੇ ਸ਼ੇਸ਼ੰਤ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੇ ਉਸ ਨੂੰ ਵਰਕ ਵੀਜ਼ੇ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਕਰੀਬ 10 ਲੱਖ ਰੁਪਏ ਲੈ ਲਏ ਪਰ ਨਾ ਤਾਂ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਤੀਜੇ ਮਾਮਲੇ ਵਿੱਚ ਸ੍ਰੀ ਰਾਮ ਵਾਸੀ ਪਿੰਡ ਸ਼ੇਖਪੁਰਾ ਜ਼ਿਲ੍ਹਾ ਕਰਨਾਲ ਦੀ ਸ਼ਿਕਾਇਤ ’ਤੇ ਸੈਕਟਰ-34 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸ੍ਰੀ ਰਾਮ ਨੇ ਸ਼ਿਕਾਇਤ ਕੀਤੀ ਹੈ ਕਿ ਮਾਈਗ੍ਰੇਸ਼ਨ ਬਿਊਰੋ ਟਰੈਵਲ ਏਜੰਸੀ ਸੈਕਟਰ-44 ਦੇ ਸੰਚਾਲਕ ਜੋਬਨ ਸੰਧੂ ਅਤੇ ਨਵਨੀਤ ਕੌਰ ਨੇ ਉਸ ਦੀ ਲੜਕੀ  ਨੂੰ ਵਿਦੇਸ਼ ਭੇਜਣ ਅਤੇ ਸਟੱਡੀ ਵੀਜ਼ਾ ਲਗਵਾਉਣ ਲਈ 11.35 ਲੱਖ ਰੁਪਏ ਲਏ। ਨਾ ਵੀਜ਼ਾ ਦਿੱਤਾ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। 

 

ਇਹ ਵੀ ਪੜ੍ਹੋ : Punjab Cabinet meeting Live Updates: ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਅਧਿਆਪਕ ਦਿਵਸ ਦੀਆਂ ਮੁਬਾਰਕਾਂ, ਇੱਥੇ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Trending news