ਜਸਵੀਰ ਸਿੰਘ, ਸੋਹੀ ਕੋਲਡ ਸਟੋਰ ’ਚ ਚੌਂਕੀਦਾਰ ਵਜੋਂ ਕੰਮ ਕਰਦਾ ਸੀ ਅਤੇ ਉੱਥੇ ਹੀ ਬਣੇ ਹੋਏ ਕਮਰੇ ’ਚ ਰਹਿੰਦਾ ਸੀ। ਨੇੜਲੇ ਪਿੰਡ ਨਾਨੋਵਾਲ ਦੀ ਰਹਿਣ ਵਾਲੀ ਬਲਵਿੰਦਰ ਕੌਰ ਵੀ ਕੋਲਡ ਸਟੋਰ ’ਚ ਕੰਮ ਕਰਦੀ ਸੀ, ਜਿਸਦੇ ਜਸਵੀਰ ਸਿੰਘ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਪ੍ਰੇਮ-ਸਬੰਧ ਸਨ।
Trending Photos
Machhiwara Crime News: ਪ੍ਰੇਮੀ ਜੋੜਿਆਂ ਵਲੋਂ ਆਤਮ-ਹੱਤਿਆ (Suicide) ਕਰਨ ਦੀਆਂ ਖ਼ਬਰਾਂ ਤਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ, ਪਰ ਮਾਛੀਵਾੜਾ ’ਚ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਪਿੰਡ ਝਾੜ ਸਾਹਿਬ ’ਚ ਚੌਂਕੀਦਾਰ ਵਜੋਂ ਕੰਮ ਕਰਦੇ ਜਸਵੀਰ ਸਿੰਘ (50) ਅਤੇ ਉਸਦੀ ਪ੍ਰੇਮਿਕਾ ਬਲਵਿੰਦਰ ਕੌਰ ਵਾਸੀ ਪਿੰਡ ਨਾਨੋਵਾਲ ਦੀਆਂ ਲਾਸ਼ਾਂ ਕਮਰੇ ’ਚ ਨਗਨ ਹਾਲਤ ਬਰਾਮਦ ਹੋਈਆਂ ਹਨ।
ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਦੋਹਾਂ ਦੀ ਮੌਤ ਕਮਰੇ ’ਚ ਬਲ਼ਦੀ ਅੰਗੀਠੀ ਤੋਂ ਗੈਸ ਚੜ੍ਹਨ ਕਾਰਨ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਸਵੀਰ ਸਿੰਘ ਸੋਹੀ ਕੋਲਡ ਸਟੋਰ ’ਚ ਚੌਂਕੀਦਾਰ ਵਜੋਂ ਕੰਮ ਕਰਦਾ ਸੀ ਅਤੇ ਉੱਥੇ ਹੀ ਬਣੇ ਹੋਏ ਕਮਰੇ ’ਚ ਰਹਿੰਦਾ ਸੀ। ਨੇੜਲੇ ਪਿੰਡ ਨਾਨੋਵਾਲ ਦੀ ਰਹਿਣ ਵਾਲੀ ਬਲਵਿੰਦਰ ਕੌਰ ਵੀ ਕੋਲਡ ਸਟੋਰ ’ਚ ਕੰਮ ਕਰਦੀ ਸੀ, ਜਿਸਦੇ ਜਸਵੀਰ ਸਿੰਘ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਪ੍ਰੇਮ-ਸਬੰਧ ਸਨ।
ਬੀਤੀ ਰਾਤ ਜਸਵੀਰ ਸਿੰਘ ਰੋਟੀ ਖਾਣ ਤੋਂ ਬਾਅਦ ਕੋਲਡ ਸਟੋਰ ’ਚ ਆਪਣੇ ਕਮਰੇ ’ਚ ਆ ਗਿਆ ਅਤੇ ਬਲਵਿੰਦਰ ਕੌਰ ਵੀ ਆਪਣੇ ਘਰਦਿਆਂ ਨੂੰ ਕੰਮ ਕਰਨ ਬਾਰੇ ਕਹਿ ਕੇ ਉੱਥੇ ਪਹੁੰਚ ਗਈ। ਦੋਵੇਂ ਰਾਤ ਨੂੰ ਕਮਰੇ ’ਚ ਇਕੱਠੇ ਅੰਗੀਠੀ ਬਾਲ਼ ਕੇ ਸੌਂ ਗਏ। ਸਵੇਰੇ ਜਦੋਂ ਜਸਵੀਰ ਸਿੰਘ ਨੇ ਆਪਣੇ ਕਮਰੇ ਦਾ ਦਰਵਾਜ਼ਾ ਨਾ ਖੋਲ੍ਹਿਆ ਤਾਂ ਕੋਲਡ ਸਟੋਰ ਦੇ ਮਾਲਕ ਨਾਇਬ ਸਿੰਘ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਮਿਲਣ ਉਪਰੰਤ ਥਾਣਾ ਮੁਖੀ ਦਵਿੰਦਰਪਾਲ ਸਿੰਘ, ਚੌਂਕੀ ਇੰਚਾਰਜ ਪ੍ਰਮੋਦ ਕੁਮਾਰ ਮੌਕੇ ’ਤੇ ਪਹੁੰਚੇ। ਉਨ੍ਹਾਂ ਕਮਰੇ ਦੀ ਖਿੜਕੀ ਖੋਲ੍ਹਕੇ ਵੇਖਿਆ ਤਾਂ ਅੰਦਰ ਜਸਵੀਰ ਸਿੰਘ ਅਤੇ ਬਲਵਿੰਦਰ ਕੌਰ ਦੀਆਂ ਲਾਸ਼ਾਂ ਨਗਨ ਹਾਲਤ ’ਚ ਪਈਆਂ ਸਨ। ਮ੍ਰਿਤਕ ਜਸਵੀਰ ਸਿੰਘ ਦੀ ਲਾਸ਼ ਮੰਜੇ ’ਤੇ ਪਈ ਸੀ ਜਦੋਂਕਿ ਬਲਵਿੰਦਰ ਕੌਰ ਦੀ ਲਾਸ਼ ਹੇਠਾਂ ਡਿੱਗੀ ਹੋਈ ਸੀ। ਮੌਕੇ ’ਤੇ ਮ੍ਰਿਤਕ ਜਸਵੀਰ ਸਿੰਘ ਦੇ ਪੈਰ ਵੀ ਸੜੇ ਹੋਏ ਸਨ ਅਤੇ ਅੰਗੀਠੀ ਤੋਂ ਕੰਬਲ ਨੂੰ ਅੱਗ ਲੱਗੀ ਨਜ਼ਰ ਆਈ।
ਇਸ ਮੌਕੇ ਮ੍ਰਿਤਕ ਜਸਵੀਰ ਸਿੰਘ ਦੇ ਮੁੰਡੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਉਸਦੇ ਪਿਤਾ ਦਾ ਕਤਲ ਕੀਤਾ ਗਿਆ ਹੈ, ਕਿਉਂਕਿ ਕੋਲਡ ਸਟੋਰ ’ਚ ਗਲਤ ਕੰਮ ਹੁੰਦੇ ਇਸ ਲਈ ਪੁਲਿਸ ਨੂੰ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ।
ਉੱਧਰ ਕੋਲਡ ਸਟੋਰ ਦੇ ਮਾਲਕ ਨਾਇਬ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਚੌਂਕੀਦਾਰ ਜਸਵੀਰ ਸਿੰਘ ਦੀ ਮੌਤ ਦੀ ਜਾਂਚ ਪੁਲਿਸ ਨਿਰਪੱਖ ਢੰਗ ਨਾਲ ਕਰੇ ਅਤੇ ਪੋਸਟ-ਮਾਰਟਮ ਤੋਂ ਬਾਅਦ ਰਿਪੋਰਟ ’ਚ ਸਾਰੇ ਤੱਥ ਸਾਹਮਣੇ ਆ ਜਾਣਗੇ।
ਇਹ ਵੀ ਪੜ੍ਹੋ: 17 ਸਾਲਾਂ ਧੀ ਦਾ ਸ਼ਰਮਨਾਕ ਕਾਰਾ, ਝਿੜਕਣ ’ਤੇ ਮਾਂ ਨੂੰ ਦਿੱਤੀ ਲੂੰ-ਕੰਢੇ ਖੜ੍ਹੇ ਕਰਨ ਦੇਣ ਵਾਲੀ ਸਜ਼ਾ