Amloh News: ਭੇਦਭਰੀ ਹਾਲਾਤ 'ਚ ਦੋ ਬੱਚਿਆਂ ਦੀ ਮਾਂ ਦੀ ਮੌਤ; ਮਾਪਿਆਂ ਨੇ ਸਹੁਰੇ ਪਰਿਵਾਰ 'ਤੇ ਲਗਾਏ ਦੋਸ਼
Advertisement
Article Detail0/zeephh/zeephh1958619

Amloh News: ਭੇਦਭਰੀ ਹਾਲਾਤ 'ਚ ਦੋ ਬੱਚਿਆਂ ਦੀ ਮਾਂ ਦੀ ਮੌਤ; ਮਾਪਿਆਂ ਨੇ ਸਹੁਰੇ ਪਰਿਵਾਰ 'ਤੇ ਲਗਾਏ ਦੋਸ਼

Amloh News: ਅਮਲੋਹ ਦੇ ਨੇੜਲੇ ਪਿੰਡ ਤੰਦਾ ਬੱਧਾ ਵਿੱਚ ਦੋ ਬੱਚਿਆਂ ਦੀ ਮਾਂ ਦੀ ਭੇਦਭਰੀ ਹਾਲਾਤ ਵਿੱਚ ਮੌਤ ਹੋ ਗਈ।

Amloh News: ਭੇਦਭਰੀ ਹਾਲਾਤ 'ਚ ਦੋ ਬੱਚਿਆਂ ਦੀ ਮਾਂ ਦੀ ਮੌਤ; ਮਾਪਿਆਂ ਨੇ ਸਹੁਰੇ ਪਰਿਵਾਰ 'ਤੇ ਲਗਾਏ ਦੋਸ਼

Amloh News: ਅਮਲੋਹ ਦੇ ਨੇੜਲੇ ਪਿੰਡ ਤੰਦਾ ਬੱਧਾ ਵਿੱਚ ਦੋ ਬੱਚਿਆਂ ਦੀ ਮਾਂ ਦੀ ਭੇਦਭਰੀ ਹਾਲਾਤ ਵਿੱਚ ਮੌਤ ਹੋ ਗਈ। ਔਰਤ ਦੇ ਗਲੇ ਉਤੇ ਨਿਸ਼ਾਨ ਤੋਂ ਬਾਅਦ ਮਹਿਲਾ ਦੇ ਪੇਕੇ ਪਰਿਵਾਰ ਨੇ ਮਹਿਲਾ ਦੇ ਪਤੀ, ਸੱਸ, ਸਹੁਰਾ ਤੇ ਦੋ ਹੋਰ ਉਤੇ ਔਰਤ ਨੂੰ ਜਾਨੋਂ ਮਾਰਨ ਦੇ ਦੋਸ਼ ਲਗਾਉਣ ਅਤੇ ਸਬੂਤ ਮਿਟਾਉਣ ਦੇ ਦੋਸ਼ ਲਗਾਏ ਤੇ ਇਨਸਾਫ ਦੀ ਮੰਗ ਕੀਤੀ।

ਔਰਤ ਹਰਜੋਤ ਕੌਰ ਜ਼ਿਲ੍ਹਾ ਲੁਧਿਆਣਾ ਦੇ ਦੀਪ ਨਗਰ ਦੀ ਰਹਿਣ ਵਾਲੀ ਸੀ ਜਿਸ ਦਾ ਕਰੀਬ 8 ਸਾਲ ਪਹਿਲਾ ਬਲਾਕ ਅਮਲੋਹ ਦੇ ਪਿੰਡ ਤੰਦਾ ਬੱਧਾ ਦੇ ਵਿੱਕੀ ਨਾਲ ਹੋਇਆ ਸੀ ਜਿਸਦੇ ਦੋ ਬੱਚੇ 7 ਸਾਲ ਦੀ ਬੇਟੀ ਅਤੇ 3 ਸਾਲ ਦਾ ਬੇਟਾ ਹੈ।

ਇਹ ਵੀ ਪੜ੍ਹੋ : Gurmeet Ram Rahim News: ਰਾਮ ਰਹੀਮ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ FIR ਰੱਦ

ਪਰਿਵਾਰ ਮੈਂਬਰਾਂ ਨੇ ਕਿਹਾ ਕਿ ਔਰਤ ਦੇ ਸਹੁਰਾ ਪਰਿਵਾਰ ਵੱਲੋਂ ਅਕਸਰ ਪ੍ਰਾਹੁਣੇ ਨੂੰ ਬਾਹਰ ਭੇਜਣ ਲਈ ਉਨ੍ਹਾਂ ਦੀ ਕੁੜੀ ਉਤੇ ਦਬਾਓ ਬਣਾਇਆ ਜਾ ਰਿਹਾ ਸੀ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਪੁਲਿਸ ਨੇ ਔਰਤ ਦੇ ਤਾਇਆ ਦੇ ਬਿਆਨ ਉਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਲਹਿਰਾਗਾਗਾ ਦੇ ਇੱਕ ਵਿਅਕਤੀ ਨੇ ਰੇਲਗੱਡੀ ਅੱਗੇ ਆ ਕੇ ਕੀਤੀ ਖੁਦਕੁਸ਼ੀ
ਰੇਲਵੇ ਪੁਲਿਸ ਦੇ ਸਬ ਇੰਸਪੈਕਟਰ ਜਗਵਿੰਦਰ ਸਿੰਘ ਨੇ ਦੱਸਿਆ ਕਿ ਸਟੇਸ਼ਨ ਤੋਂ ਇੱਕ ਕਿਲੋਮੀਟਰ ਦੂਰੀ ਬੁਰਜੀ ਨੰਬਰ 111 ਦੇ 14-15 ਉਤੇ ਉਨ੍ਹਾਂ ਨੂੰ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਜਦੋਂ ਅਸੀਂ ਗਏ ਤਾਂ ਉੱਥੇ ਮ੍ਰਿਤਕ ਦਾ ਪਰਿਵਾਰ ਵੀ ਪਹੁੰਚ ਚੁੱਕਿਆ ਸੀ। ਮ੍ਰਿਤਕ ਦੀ ਪਛਾਣ ਗਿਆਨ ਚੰਦ ਪੁੱਤਰ ਵੇਦ ਪ੍ਰਕਾਸ਼ ਚੋਟੀਆਂ ਵਾਲੇ, ਵਾਸੀ ਲਹਿਰਾਗਾਗਾ ਵਜੋਂ ਹੋਈ ਹੈ। ਜੋ ਸ਼ਹਿਰ ਦੀ ਕਲੋਨੀ ਰੋਡ ਉੱਤੇ ਕਰਿਆਨੇ ਦੀ ਦੁਕਾਨ ਕਰਦਾ ਸੀ। ਜਿਸ ਨੇ ਲੁਧਿਆਣਾ ਤੋਂ ਜਾਖਲ ਜਾਣ ਵਾਲੀ ਪੈਸਿੰਜਰ ਗੱਡੀ ਅੱਗੇ ਆ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਪੁੱਤਰ ਅੰਕੁਸ਼ ਗੋਇਲ ਨੇ ਦੱਸਿਆ ਕਿ ਉਸ ਪਿਤਾ ਪ੍ਰੇਸ਼ਾਨ ਰਹਿੰਦੇ ਸਨ। ਹੁਣ ਰੇਲਵੇ ਪੁਲਿਸ ਲਹਿਰਾ ਨੇ ਮ੍ਰਿਤਕ ਜੀਵਨ ਕੁਮਾਰ ਦੇ ਪੁੱਤਰ ਅੰਕੁਸ਼ ਗੋਇਲ ਦੇ ਬਿਆਨਾ ਮੁਤਾਬਕ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ : Happy Children Day 2023: ਹਰ ਸਾਲ ਕਿਉਂ ਮਨਾਇਆ ਜਾਂਦਾ ਹੈ ਬਾਲ ਦਿਵਸ, ਜਾਣੋ ਇਸ ਦਿਨ ਦਾ ਇਤਿਹਾਸ ਅਤੇ ਮਹੱਤਵ

Trending news