Deepika Padukone news: FIFA World Cup 2022 ‘ਚ ਭਾਰਤ ਦੀ ਸ਼ਾਨ ਵਧਾਏਗੀ ਦੀਪਿਕਾ ਪਾਦੂਕੋਨ, ਨਿਭਾਵੇਗੀ ਇਹ ਵੱਡੀ ਜ਼ਿੰਮੇਵਾਰੀ
Advertisement
Article Detail0/zeephh/zeephh1473091

Deepika Padukone news: FIFA World Cup 2022 ‘ਚ ਭਾਰਤ ਦੀ ਸ਼ਾਨ ਵਧਾਏਗੀ ਦੀਪਿਕਾ ਪਾਦੂਕੋਨ, ਨਿਭਾਵੇਗੀ ਇਹ ਵੱਡੀ ਜ਼ਿੰਮੇਵਾਰੀ

ਫੀਫਾ ਵਿਸ਼ਵ ਕੱਪ 2022 ਦੇ ਫਾਈਨਲ 'ਚ ਟਰਾਫੀ ਦਾ ਉਦਘਾਟਨ ਕਰਨਾ ਦੀਪਿਕਾ ਲਈ ਗਲੋਬਲ ਪ੍ਰਾਪਤੀਆਂ ਵਿੱਚੋਂ ਇੱਕ ਹੈ।

 

Deepika Padukone news: FIFA World Cup 2022 ‘ਚ ਭਾਰਤ ਦੀ ਸ਼ਾਨ ਵਧਾਏਗੀ ਦੀਪਿਕਾ ਪਾਦੂਕੋਨ, ਨਿਭਾਵੇਗੀ ਇਹ ਵੱਡੀ ਜ਼ਿੰਮੇਵਾਰੀ

Deepika Padukone at FIFA World Cup 2022 news: ਕਤਰ 'ਚ ਚੱਲ ਰਿਹਾ ਫੀਫਾ ਵਿਸ਼ਵ ਕੱਪ 2022 ਸੁਰਖੀਆਂ ਬਟੋਰ ਰਿਹਾ ਹੈ। ਇਸ ਦੌਰਾਨ ਹਰ ਭਾਰਤੀ ਸੋਚਦਾ ਹੈ ਕਿ ਭਾਰਤ ਫੀਫਾ ਦਾ ਹਿੱਸਾ ਕਿਉਂ ਨਹੀਂ ਬਣਦਾ ਪਰ ਇਸ ਵਾਰ ਹਰ ਭਾਰਤੀ ਲਈ ਇੱਕ ਮਾਨ ਦੀ ਗੱਲ ਹੈ ਕਿ ਇਸ ਸਾਲ ਦੀਪਿਕਾ ਪਾਦੂਕੋਨ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਦੀ ਸ਼ਾਨ ਵਧਾਏਗੀ।

FIFA World Cup 2022 ਦਾ ਫਾਈਨਲ ਮੈਚ 18 ਦਸੰਬਰ ਨੂੰ ਖੇਡਿਆ ਜਾਵੇਗਾ ਅਤੇ ਇਸ ਦੌਰਾਨ ਇੱਕ news ਸਾਹਮਣੇ ਆ ਰਹੀ ਹੈ ਫਾਈਨਲ ਮੁਕਾਬਲੇ 'ਚ Deepika Padukone ਨੂੰ ਇੱਕ ਖਾਸ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਸ ਸਾਲ ਫੀਫਾ ਵਿਸ਼ਵ ਕੱਪ 2022 ਵਿੱਚ ਦੀਪਿਕਾ ਪਾਦੂਕੋਨ ਫਾਈਨਲ ਮੈਚ ਦੀ ਟਰਾਫੀ ਦਾ ਉਦਘਾਟਨ ਕਰੇਗੀ ਅਤੇ ਉਹ ਅਜਿਹਾ ਕਰਨ ਲਈ ਚੁਣੀ ਜਾਣ ਵਾਲੀ ਪਹਿਲੀ ਗਲੋਬਲ ਸਟਾਰ ਹੈ।  

ਦੀਪਿਕਾ ਪਾਦੁਕੋਨ ਦੁਨੀਆਂ ਭਰ ਵਿੱਚ ਜਾਣੀ ਜਾਂਦੀ ਹੈ ਅਤੇ ਉਨ੍ਹਾਂ ਨੇ ਕਈ ਹਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਹੁਣ ਦੀਪਿਕਾ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਮੈਚ ਲਈ ਕਤਰ ਪਹੁੰਚੇਗੀ ਅਤੇ ਫੀਫਾ ਵਿਸ਼ਵ ਕੱਪ ਟਰਾਫੀ ਦਾ ਉਦਘਾਟਨ ਕਰੇਗੀ।

ਹਾਲਾਂਕਿ ਹੁਣ ਤੱਕ ਇਸ ਬਾਰੇ ਕੋਈ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਕੁਝ ਰਿਪੋਰਟਾਂ ਦੇ ਮੁਤਾਬਕ ਦੀਪਿਕਾ ਦਾ ਨਾਂ ਲਗਭਗ ਤੈਅ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਿਕਾ 18 ਦਸੰਬਰ ਤੋਂ ਪਹਿਲਾਂ ਕਤਰ ਲਈ ਰਵਾਨਾ ਹੋਵੇਗੀ। ਇਸ ਦੌਰਾਨ ਨੋਰਾ ਫਤੇਹੀ ਨੇ ਹਾਲ ਹੀ ਵਿੱਚ ਹੋਏ ਫੀਫਾ ਮੈਚ ਤੋਂ ਪਹਿਲਾਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿੱਤਾ ਸੀ।

ਹੋਰ ਪੜ੍ਹੋ: NRI ਨੌਜਵਾਨ ਨੇ ਲੱਖਾਂ ਰੁਪਏ ਕੋਲੋ ਲਗਾ ਕੇ ਬਦਲੀ ਪਿੰਡ ਦੀ ਨੁਹਾਰ, ਹਰ ਕੋਈ ਕਰ ਰਿਹਾ ਪ੍ਰਸ਼ੰਸ਼ਾ

ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਨ ਕਾਨ ਫੈਸਟੀਵਲ ਵਿੱਚ ਜਿਊਰੀ ਮੈਂਬਰ ਵੀ ਬਣੀ ਸੀ। ਇਸ ਤੋਂ ਇਲਾਵਾ ਦੀਪਿਕਾ ਪਾਦੁਕੋਨ ਦਾ ਨਾਂ ਗੋਲਡ ਬਿਊਟੀ ਰੇਸ਼ੋ 'ਚ ਦੁਨੀਆ ਦੀਆਂ ਸਭ ਤੋਂ ਖੂਬਸੂਰਤ 10 ਹੀਰੋਇਨਾਂ 'ਚ ਸ਼ਾਮਿਲ ਕੀਤਾ ਗਿਆ ਸੀ। ਹੁਣ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ 'ਚ ਟਰਾਫੀ ਦਾ ਉਦਘਾਟਨ ਕਰਨਾ ਦੀਪਿਕਾ ਲਈ ਗਲੋਬਲ ਪ੍ਰਾਪਤੀਆਂ ਵਿੱਚੋਂ ਇੱਕ ਹੈ।

ਹੋਰ ਪੜ੍ਹੋ: UK E-Visa news: ਭਾਰਤ ਵੱਲੋਂ ਬ੍ਰਿਟਿਸ਼ ਯਾਤਰੀਆਂ ਲਈ e-visa ਪ੍ਰਕਿਰਿਆ ਨੂੰ ਕੀਤਾ ਗਿਆ ਬਹਾਲ

Trending news