ਇਟਾਵਾ ਦੀ ਫਰੇਂਡਜ਼ ਕਲੋਨੀ ’ਚ ਕਿਰਾਏ ’ਤੇ ਰਹਿੰਦੇ ਸਿਪਾਹੀ ਦੇ ਢਾਈ ਸਾਲ ਦੇ ਮਾਸੂਮ ਬੇਟੇ ਦੀ ਘਰ ਦੇ ਬਾਹਰ ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ ਮੌਤ ਹੋ ਗਈ ਸੀ।
Trending Photos
Uttar Pradesh Police News: ਉੱਤਰਪ੍ਰਦੇਸ਼ ਦੇ ਇਟਾਵਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ 2 ਸਾਲ ਦੇ ਮਾਸੂਮ ਬੇਟੇ ਦੀ ਮੌਤ ’ਤੇ ਵੀ ਛੁੱਟੀ ਨਾਲ ਮਿਲਣ ਕਾਰਨ ਸੋਨੂੰ ਚੌਧਰੀ ਵਾਸੀ ਮਥੁਰਾ ਆਪਣੇ ਬੇਟੇ ਦਾ ਲਾਸ਼ ਚੁੱਕ ਹੀ ਡਿਊਟੀ ’ਤੇ ਪਹੁੰਚ ਗਿਆ।
ਕਾਂਸਟੇਬਲ ਸੋਨੂੰ (Constable Sonu Chodhary) ਨੇ ਘਰ ’ਚ ਦਿਕੱਤ ਹੋਣ ਦੇ ਬਾਵਜੂਦ ਛੁੱਟੀ ਨਾ ਦਿੱਤੇ ਜਾਣ ਅਤੇ ਸੀਨੀਅਰ ਅਧਿਕਾਰੀ ਵਲੋਂ ਮਾਨਸਿਕ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਗਾਇਆ। ਇਟਾਵਾ ਦੀ ਫਰੇਂਡਜ਼ ਕਲੋਨੀ ’ਚ ਕਿਰਾਏ ’ਤੇ ਰਹਿੰਦੇ ਸਿਪਾਹੀ ਦੇ ਢਾਈ ਸਾਲ ਦੇ ਮਾਸੂਮ ਬੇਟੇ ਦੀ ਘਰ ਦੇ ਬਾਹਰ ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰ ਬੱਚੇ ਦੀ ਭਾਲ ਕਰ ਰਹੇ ਸਨ ਕਿ ਇਸ ਦੌਰਾਨ ਉਸਦੀ ਮ੍ਰਿਤਕ ਦੇਹ ਟੋਏ ’ਚ ਤੈਰਦੀ ਮਿਲੀ। ਬੱਚੇ ਨੂੰ ਟੋਏ ’ਚੋਂ ਬਾਹਰ ਕੱਢ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਕਾਂਸਟੇਬਲ ਆਪਣੇ ਢਾਈ ਸਾਲਾਂ ਦੇ ਪੁੱਤ ਦੀ ਮ੍ਰਿਤਕ ਦੇਹ (Son's Dead body) ਲੈਕੇ ਆਪਣੇ ਜੱਦੀ ਪਿੰਡ ਮਥੁਰਾ ਚਲੇ ਗਿਆ। ਪਰ ਇਸ ਦੌਰਾਨ ਸੀਨੀਅਰ ਅਧਿਕਾਰੀ ਕਾਂਸਟੇਬਲ ਨੂੰ ਡਿਊਟੀ ’ਤੇ ਹਾਜ਼ਰ ਹੋਣ ਲਈ ਕਹਿਣ ਲੱਗਿਆ ਤਾਂ ਉਹ ਆਪਣੇ ਬੇਟੇ ਦੀ ਲਾਸ਼ ਸਣੇ ਸੀਨੀਅਰ ਪੁਲਿਸ ਕਪਤਾਨ, ਦਫ਼ਤਰ (SSP Office) ਪਹੁੰਚ ਗਿਆ। ਕਾਂਸਟੇਬਲ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਉਸਨੂੰ ਛੁੱਟੀ ਨਹੀਂ ਦਿੱਤੀ ਗਈ।
ਦਰਅਸਲ ਕਾਂਸਟੇਬਲ ਆਪਣੇ ਬੇਟੇ ਦੀ ਲਾਸ਼ ਇਸ ਲਈ ਐੱਸ. ਐੱਸ. ਪੀ. ਦਫ਼ਤਰ ਲੈ ਗਿਆ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਉਹ ਝੂਠ ਬੋਲ ਕੇ ਛੁੱਟੀ ਨਹੀਂ ਸੀ ਮੰਗ ਰਿਹਾ। ਉਸਨੇ ਵਿਭਾਗ ਦੇ ਅਧਿਕਾਰੀਆਂ ’ਤੇ ਦੋਸ਼ ਲਗਾਇਆ ਕਿ ਬੀਮਾਰ ਪਤਨੀ ਅਤੇ ਬੱਚਿਆਂ ਦੀ ਦੇਖਭਾਲ ਲਈ ਛੁੱਟੀ ਨਹੀਂ ਦਿੱਤੀ ਗਈ, ਇਸ ਮਗਰੋਂ ਵਿਭਾਗ ’ਚ ਹੜਕੰਪ ਮੱਚ ਗਿਆ।
ਉੱਧਰ ਇਸ ਮਾਮਲੇ ’ਚ ਬੋਲਦਿਆਂ ਐੱਸ. ਐੱਸ. ਪੀ. ਸਿਟੀ ਕਪਿਲ ਦੇਵ ਨੇ ਕਿਹਾ ਕਿ ਘਟਨਾ ਦੀ ਜਾਂਚ ਫ਼ਰੇਂਡਜ਼ ਕਲੋਨੀ ਦੇ ਚੌਂਕੀ ਇੰਚਾਰਜ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਛੁੱਟੀ ਨਾ ਦਿੱਤੇ ਜਾਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ: