Banwari Lal Purohit News: ਬਨਵਾਰੀ ਲਾਲ ਪੁਰੋਹਿਤ ਨੂੰ ਵਿਦਾਇਗੀ ਪਾਰਟੀ ਦਿੱਤੀ; ਕਿਹਾ ਕੋਈ ਵੈਰ-ਵਿਰੋਧ ਨਹੀਂ ਲੈ ਕੇ ਜਾ ਰਹੇ
Advertisement
Article Detail0/zeephh/zeephh2360493

Banwari Lal Purohit News: ਬਨਵਾਰੀ ਲਾਲ ਪੁਰੋਹਿਤ ਨੂੰ ਵਿਦਾਇਗੀ ਪਾਰਟੀ ਦਿੱਤੀ; ਕਿਹਾ ਕੋਈ ਵੈਰ-ਵਿਰੋਧ ਨਹੀਂ ਲੈ ਕੇ ਜਾ ਰਹੇ

Banwari Lal Purohit News: ਰਾਜ ਭਵਨ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।

Banwari Lal Purohit News: ਬਨਵਾਰੀ ਲਾਲ ਪੁਰੋਹਿਤ ਨੂੰ ਵਿਦਾਇਗੀ ਪਾਰਟੀ ਦਿੱਤੀ; ਕਿਹਾ ਕੋਈ ਵੈਰ-ਵਿਰੋਧ ਨਹੀਂ ਲੈ ਕੇ ਜਾ ਰਹੇ

Banwari Lal Purohit News: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਪੰਜਾਬ ਦੇ ਕਈ ਮੰਤਰੀ ਅਤੇ ਉੱਚ ਅਧਿਕਾਰੀ ਮੌਜੂਦ ਸਨ। ਰਾਜ ਭਵਨ ਵਿੱਚ ਵਿਦਾਇਗੀ ਸਮਾਰੋਹ ਰੱਖਿਆ ਗਿਆ ਸੀ। ਇਸ ਮੌਕੇ ਬਨਵਾਰੀ ਲਾਲ ਪੁਰੋਹਿਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸੇ ਨਾਲ ਵੈਰ-ਵਿਰੋਧ ਰੰਜ਼ਿਸ਼ ਲੈ ਕੇ ਨਹੀਂ ਜਾ ਰਹੇ।

ਉਨ੍ਹਾਂ ਨੂੰ ਪੰਜਾਬ ਵਿੱਚ ਬਹੁਤ ਪਿਆਰ ਤੇ ਮਾਣ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹਨ ਅਤੇ ਅੱਗੇ ਵਧਣ ਦੀ ਦ੍ਰਿੜ ਇੱਛਾ ਰੱਖਦੇ ਹਨ। ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਨੇ ਹੈਲੀਕਾਪਟਰ ਕਿਸੇ ਖਾਸ ਕਾਰਨ ਕਰਕੇ ਨਹੀਂ ਲਿਆ ਸੀ। ਉਨ੍ਹਾਂ ਨੂੰ ਸੜਕ ਮਾਰਗ ਰਾਹੀਂ ਸਫਰ ਕਰਕੇ ਪੰਜਾਬ ਦੀ ਖੇਤੀ ਤੇ ਵਿਰਾਸਤ ਨੂੰ ਸਮਝਣ ਦਾ ਮੌਕਾ ਮਿਲਿਆ ਹੈ।

ਪੁਰੋਹਿਤ ਨੇ ਪੰਜਾਬ ਤੇ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਕੰਮਕਾਰ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਤਰੀਆਂ ਨੂੰ ਸਹੀ ਜਾਣਕਾਰੀ ਦੇਣਾ ਅਧਿਕਾਰੀਆਂ ਦਾ ਕੰਮ ਹੈ। ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਹੋਣ ਕਾਰਨ ਇਸ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕੇ। 

ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਦੇਸ਼ ਦਿੱਤਾ ਕਿ ਉਹ ਇਸ ਲਈ ਛੱਡ ਰਹੇ ਹਨ ਕਿਉਂਕਿ ਉਹ 84 ਸਾਲ “ਮਿਹਨਤ ਅਤੇ ਲਗਨ ਨਾਲ” ਪੂਰੀ ਕਰਨ ਤੋਂ ਬਾਅਦ ਸੇਵਾਮੁਕਤੀ ਲੈਣਾ ਚਾਹੁੰਦੇ ਹਨ। “ਮੈਂ ਕਿਹਾ ਸੀ ਕਿ ਮੈਂ ਅਸਤੀਫਾ ਦਿੱਤਾ ਸੀ ਕਿਉਂਕਿ ਮੁੱਖ ਮੰਤਰੀ ਮੇਰੇ ਤੋਂ ਨਾਰਾਜ਼ ਸਨ ਪਰ ਮੈਂ ਮਜ਼ਾਕ ਵਿਚ ਕਿਹਾ ਸੀ।

ਇਹ ਵੀ ਪੜ੍ਹੋ : Bikram Majithia Peshi: ਅੱਜ ਵੀ SIT ਅੱਗੇ ਪੇਸ਼ ਨਹੀਂ ਹੋਣਗੇ ਬਿਕਰਮ ਸਿੰਘ ਮਜੀਠਿਆ, ਚਿੱਠੀ ਲਿਖ ਦਿੱਤੀ ਜਾਣਕਾਰੀ

ਕੋਈ ਗਲਤਫਹਿਮੀ ਨਹੀਂ ਹੋਣੀ ਚਾਹੀਦੀ। ਮੈਂ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਆਪਣਾ ਅਸਤੀਫਾ ਸੌਂਪਿਆ ਸੀ। ਹਿੰਦੂ ਧਰਮ ਵਿੱਚ, ਇਹ ਇੱਕ ਵਰਦਾਨ ਮੰਨਿਆ ਜਾਂਦਾ ਹੈ ਜੇਕਰ ਕਿਸੇ ਨੇ 1,000 ਪੂਰਨਮਾਸ਼ੀ ਦੇਖੀਆਂ ਹਨ ਅਤੇ ਉਸਨੂੰ ਸੰਨਿਆਸ ਲੈਣਾ ਚਾਹੀਦਾ ਹੈ। ਮੈਂ 84 ਸਾਲ ਦਾ ਹਾਂ ਅਤੇ ਮੈਂ 1,008 ਪੂਰਨਮਾਸ਼ੀ ਦੇਖੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਮੈਂ ਸੰਨਿਆਸ ਲੈਣਾ ਚਾਹੁੰਦਾ ਹਾਂ।”

ਇਹ ਵੀ ਪੜ੍ਹੋ : Tarn Taran News: ਨਿਹੰਗ ਸਿੰਘਾਂ ਨੇ ਤਲਵਾਰਾਂ ਨਾਲ ਹਮਲਾ ਕਰਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ; ਪਿਓ ਗੰਭੀਰ ਜ਼ਖ਼ਮੀ

Trending news