ਹੁਣ ਰਾਮ ਰਹੀਮ ਦਾ ਕਿਸਾਨ 'ਅਵਤਾਰ', ਟਰੈਕਟਰ ਚਲਾਉਂਦੇ ਹੋਏ ਖੇਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ
Advertisement
Article Detail0/zeephh/zeephh1442174

ਹੁਣ ਰਾਮ ਰਹੀਮ ਦਾ ਕਿਸਾਨ 'ਅਵਤਾਰ', ਟਰੈਕਟਰ ਚਲਾਉਂਦੇ ਹੋਏ ਖੇਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ

Ram Rahim Barnawa Ashram Video: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਕਰੀਬ 40 ਦਿਨਾਂ ਦੀ ਪੈਰੋਲ 'ਤੇ ਬਾਹਰ ਹਨ ਅਤੇ ਹੁਣ ਉਨ੍ਹਾਂ ਦਾ ਕਿਸਾਨ 'ਅਵਤਾਰ' ਸਾਹਮਣੇ ਆਇਆ ਹੈ। ਉਨ੍ਹਾਂ ਦੇ ਅਕਸਰ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ਪਰ ਹੁਣ ਅਨੋਖਾ ਹੀ ਵੀਡੀਓ ਸਾਹਮਣੇ ਆਇਆ ਹੈ ਜਿਸ ਨਾਲ ਲੋਕਾਂ ਦੇ ਹੋਸ਼ ਉੱਡ ਗਏ ਹਨ। 

ਹੁਣ ਰਾਮ ਰਹੀਮ ਦਾ ਕਿਸਾਨ 'ਅਵਤਾਰ', ਟਰੈਕਟਰ ਚਲਾਉਂਦੇ ਹੋਏ ਖੇਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ

Ram Rahim Video: 40 ਦਿਨਾਂ ਦੀ ਪੈਰੋਲ 'ਤੇ ਬਾਹਰ ਆਇਆ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਹੁਣ ਕਿਸਾਨ ਬਣ ਕੇ ਸਾਹਮਣੇ ਆਏ ਹਨ। ਰਾਮ ਰਹੀਮ ਹੁਣ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਵਿੱਚ ਖੇਤੀ ਕਰਦਾ ਨਜ਼ਰ ਆ ਰਿਹਾ ਹੈ। ਰਾਮ ਰਹੀਮ ਦਾ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਬਹੁਤ ਤਰ੍ਹਾਂ ਦੀਆ ਪ੍ਰਤੀਕਿਰਿਆਵਾਂ ਦੇ ਰਹੇ ਹਨ।  ਰਾਮ ਰਹੀਮ ਦੀ ਇਸ ਵੀਡੀਓ ਵਿਚ ਉਹ ਟਰੈਕਟਰ ਚਲਾ ਕੇ ਖੇਤ ਵਾਹੁੰਦਾ ਦਿਖਾਈ ਦੇ ਰਿਹਾ ਹੈ । ਹਾਲਾਂਕਿ, ਇਹ ਖੇਤੀ ਨਾਲੋਂ ਰਾਮ ਰਹੀਮ ਦਾ ਵੀਡੀਓ ਸ਼ੂਟ ਜ਼ਿਆਦਾ ਸੀ। 5 ਤੋਂ ਵੱਧ ਕੈਮਰਾਮੈਨ ਇਸ ਦੀ ਵੀਡੀਓ ਬਣਾਉਂਦੇ ਨਜ਼ਰ ਆਏ। ਇਸ ਦੇ ਨਾਲ ਹੀ ਕਈ ਡੇਰਾ ਪ੍ਰੇਮੀ ਖੇਤਾਂ ਦੇ ਕੰਢੇ ਖੜ੍ਹੇ ਨਜ਼ਰ ਆਏ।

ਇਸ ਤੋਂ ਪਹਿਲਾਂ ਰਾਮ ਰਹੀਮ ਆਨਲਾਈਨ ਸਤਿਸੰਗ ਕਰ ਰਹੇ ਹਨ। ਇਸ ਦੇ ਨਾਲ ਹੀ ਪੈਰੋਲ ਦੌਰਾਨ 2 ਗੀਤ ਵੀ ਰਿਲੀਜ਼ ਹੋ ਚੁੱਕੇ ਹਨ। ਕੁੱਲ ਮਿਲਾ ਕੇ ਰਾਮ ਰਹੀਮ ਪੈਰੋਲ ਦੌਰਾਨ ਕਾਫੀ ਮਜ਼ਾ ਲੈ ਰਿਹਾ ਹੈ। ਜਿਸ ਦੀਆਂ ਵੀਡੀਓਜ਼ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਡੇਰਾ ਮੁਖੀ ਰਾਮ ਰਹੀਮ ਟਰੈਕਟਰ ਚਲਾਉਂਦੇ ਹੋਏ ਭਜਨ ਗਾ ਰਹੇ ਹਨ। ਇਹ ਵੀ ਕਿਹਾ ਕਿ 7 ਸਾਲ ਦੀ ਉਮਰ ਵਿੱਚ ਟਰੈਕਟਰ ਚਲਾਉਣਾ ਸਿੱਖ ਲਿਆ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ 9 ਸਾਲ ਦੀ ਉਮਰ ਵਿੱਚ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਰੀਬ 7-8 ਸਾਲ ਬਾਅਦ ਉਸ ਨੂੰ ਟਰੈਕਟਰ ਚਲਾਉਣ ਦਾ ਮੌਕਾ ਮਿਲਿਆ। ਰਾਮ ਰਹੀਮ ਦਾ ਕਹਿਣਾ ਹੈ ਕਿ ਉਹ ਊਠ ਨਾਲ ਵੀ ਹਲ ਵਾਹੁੰਦੇ ਰਹੇ ਹਨ। ਕਿਸਾਨਾਂ ਨੂੰ ਅੰਨਦਾਤਾ ਦਾ ਦਰਜਾ ਦਿੰਦੇ ਹੋਏ ਉਨ੍ਹਾਂ ਨੂੰ ਜੈਵਿਕ ਖੇਤੀ ਕਰਨ ਦਾ ਸੰਦੇਸ਼ ਦੇ ਰਹੇ ਹਨ, ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਵੱਧ ਕਮਾਈ ਹੁੰਦੀ ਹੈ। ਰਾਮ ਰਹੀਮ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਖੇਤੀ ਕਰਨ ਲਈ ਪ੍ਰੇਰਿਤ ਕਰ ਰਹੇ ਹਨ।

ਇਹ ਵੀ ਪੜ੍ਹੋਆਲੀਆ ਭੱਟ ਦੀ ਧੀ ਨਾਲ ਪਹਿਲੀ ਤਸਵੀਰ ਆਈ ਸਾਹਮਣੇ! CUTE ਫੋਟੋ ਨੇ ਪ੍ਰਸ਼ੰਸਕਾਂ ਦਾ ਜਿੱਤਿਆ ਦਿਲ 

ਰਾਮ ਰਹੀਮ ਨੇ ਪੈਰੋਲ 'ਤੇ ਆਉਂਦੇ ਹੀ ਆਨਲਾਈਨ ਸਤਿਸੰਗ ਸ਼ੁਰੂ ਕਰ ਦਿੱਤਾ ਸੀ। ਜਿਸ ਵਿੱਚ ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ, ਹਿਸਾਰ ਦੇ ਮੇਅਰ ਗੌਤਮ ਸਰਦਾਨਾ ਦੀ ਪਤਨੀ ਕਰਨਾਲ ਦੀ ਮੇਅਰ ਰੇਣੂ ਬਾਲਾ ਨੇ ਸ਼ਿਰਕਤ ਕੀਤੀ। ਇਸ ਤੋਂ ਬਾਅਦ ਹਿਮਾਚਲ ਦੇ ਟਰਾਂਸਪੋਰਟ ਮੰਤਰੀ ਬਿਕਰਮ ਠਾਕੁਰ ਵੀ ਸਤਿਸੰਗ 'ਚ ਪਹੁੰਚੇ। ਜਿਸ ਤੋਂ ਬਾਅਦ ਵਿਰੋਧੀਆਂ ਨੇ ਸਵਾਲ ਉਠਾਏ ਕਿ ਰਾਮ ਰਹੀਮ ਨੂੰ ਹਰਿਆਣਾ ਦੀਆਂ ਪੰਚਾਇਤੀ ਚੋਣਾਂ, ਆਦਮਪੁਰ ਉਪ ਚੋਣ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਲਈ ਪੈਰੋਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੈਰੋਲ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਰਾਮ ਰਹੀਮ ਨੂੰ ਨਿਯਮਾਂ ਮੁਤਾਬਕ ਛੋਟ ਦਿੱਤੀ ਗਈ ਹੈ।

Trending news