Farmer News: ਅਬੋਹਰ ਦੇ ਬਾਗਵਾਨ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ, ਕੌਡੀਆਂ ਦੇ ਭਾਅ ਵਿਕ ਰਹੇ ਕਿੰਨੂ- ਕਿਸਾਨ ਯੂਨੀਅਨ
Advertisement

Farmer News: ਅਬੋਹਰ ਦੇ ਬਾਗਵਾਨ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ, ਕੌਡੀਆਂ ਦੇ ਭਾਅ ਵਿਕ ਰਹੇ ਕਿੰਨੂ- ਕਿਸਾਨ ਯੂਨੀਅਨ

Farmer News: ਜਥੇਬੰਦੀ ਨੇ ਕਿਹਾ ਕੇ ਪੰਜਾਬ ਸਰਕਾਰ ਦੀ ਖਰੀਦ ਏਜੰਸੀ ਪੰਜਾਬ ਐਗਰੋ ਨੇ ਵੀ ਇਸ ਵਾਰ ਨਾਮਾਤਰ ਹੀ ਖਰੀਦ ਕੀਤੀ ਹੈ। ਜਿਸ ਕਰਕੇ ਮੰਡੀ ਦੇ ਵਿੱਚ ਕਿਨੂੰ 6 ਤੋਂ 9 ਰੁਪਏ ਹੀ ਵਿਕ ਰਿਹਾ ਹੈ।ਜਦਕਿ ਕੇ ਰੱਦੀ ਦੀ ਕੀਮਤ ਵੀ 20 ਰੁਪਏ ਹੈ।  

Farmer News: ਅਬੋਹਰ ਦੇ ਬਾਗਵਾਨ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ, ਕੌਡੀਆਂ ਦੇ ਭਾਅ ਵਿਕ ਰਹੇ ਕਿੰਨੂ- ਕਿਸਾਨ ਯੂਨੀਅਨ

Farmer News: ਪੰਜਾਬ ਵਿੱਚ ਕਿੰਨੂਆਂ ਦੀ ਬਹੁਤੀ ਕਾਸ਼ਤ ਅਬੋਹਰ ਵਿੱਚ ਕੀਤੀ ਜਾਂਦੀ ਹੈ। ਪਰ ਹੁਣ ਇਸ ਖੇਤੀ ਨੂੰ ਲੈ ਕੇ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਨੇ ਕੌਡੀਆਂ ਦੇ ਕਿੰਨੂ ਵੇਚਣ ਲਈ ਮਜਬੂਰ ਹੋ ਰਹੇ ਕਿੰਨੂ ਓੁਤਪਾਦਕਾਂ ਦੀ ਮਦਦ ਕਰਨ ਦੀ ਮੰਗ ਕਰਦਿਆਂ ਕਿੰਨੂਆ ਦੀ ਖਰੀਦ ਯਕੀਨੀ ਬਨਾਉਣ ਤੇ ਤਬਾਹ ਹੋ ਰਹੀ ਬਾਗਬਾਨੀ ਨੂੰ ਬਚਾਉਣ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਕਿਹਾ ਕੇ ਪੰਜਾਬ ਸਰਕਾਰ ਦੀ ਖਰੀਦ ਏਜੰਸੀ ਪੰਜਾਬ ਐਗਰੋ ਨੇ ਵੀ ਇਸ ਵਾਰ ਨਾਮਾਤਰ ਹੀ ਖਰੀਦ ਕੀਤੀ ਹੈ। ਜਿਸ ਕਰਕੇ ਮੰਡੀ ਦੇ ਵਿੱਚ ਕਿਨੂੰ 6 ਤੋਂ 9 ਰੁਪਏ ਹੀ ਵਿਕ ਰਿਹਾ ਹੈ।ਜਦਕਿ ਕੇ ਰੱਦੀ ਦੀ ਕੀਮਤ ਵੀ 20 ਰੁਪਏ ਹੈ।      

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕੇ ਪੰਜਾਬ ਵਿੱਚ ਮਹਿਜ 2.2 ਫੀਸਦੀ ਖੇਤੀ ਯੋਗ ਰਕਬਾ ਹੀ ਬਾਗਬਾਨੀ ਹੇਠ ਹੈ। ਜਿਸਦਾ ਵੀ 60 ਫੀਸਦੀ ਸਿਰਫ ਕਿੰਨੂ ਦੀ ਬਾਗਬਾਨੀ ਹੇਠ ਹੈ। ਜੋ ਕੇ ਬਹੁਤ ਮੰਦਹਾਲੀ ਵਿੱਚੋਂ ਗੁਜ਼ਰਣ ਲਈ ਮਜ਼ਬੂਰ ਹੈ। ਕਿਸਾਨ ਆਗੂਆਂ ਕਿਹਾ ਕੇ ਬੰਗਲਾਦੇਸ਼ ਵਿੱਚ ਪੰਜਾਬ ਦਾ ਕਿੰਨੂ ਵੱਡੀ ਮਾਤਰਾ ਵਿੱਚ ਜਾਂਦਾ ਸੀ। ਪਰ ਇਸ ਵਾਰ ਬੰਗਲਾਦੇਸ਼ ਸਰਕਾਰ ਵੱਲੋਂ ਆਯਾਤ ਡਿਓੂਟੀ ਵਧਾ ਦਿੱਤੀ ਗਈ ਅਤੇ ਕਿੰਨੂਆ ਦੇ ਰੇਟ ਡਿੱਗ ਪਏ। ਇਸ ਤੋਂ ਇਲਾਵਾ ਕਿੰਨੂ ਮੱਧ ਪੂਰਬ ਦੇ ਦੇਸ਼ਾਂ ਵਿੱਚ ਵੀ ਜਾਂਦਾ ਹੈ। ਪਰ ਇਸ ਸਥਿਤੀ ਵਿੱਚ ਪੰਜਾਬ ਸਰਕਾਰ ਕਿੰਨੂ ਕਿਸਾਨਾਂ ਵੱਲੋਂ ਕਈ ਧਿਆਨ ਨਹੀਂ ਦੇ ਰਹੀ। ਇਸ ਤੋਂ ਪਿਛਲੇ ਸਾਲ ਕਿਸਾਨ ਨਹਿਰੀ ਪਾਣੀ ਨਾ ਮਿਲਣ ਕਰਕੇ ਬਾਗ ਪੁੱਟਣ ਲਈ ਮਜ਼ਬੂਰ ਹੋਏ ਨੇ ਤੇ ਹੁਸ਼ਿਆਰਪੁਰ ਦੀ ਕਿੰਨੂ ਪੱਟੀ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ।

ਯੂਨੀਅਨ ਦੇ ਆਗੂਆਂ ਨੇ ਕਿਹਾ ਕੇ ਇੱਕ ਪਾਸੇ ਸਰਕਾਰ ਫਸਲੀ ਵਿੰਭਿਨਤਾ ਦੀ ਗਲ ਕਰਦੀ ਹੈ ਅਤੇ ਦੂਜੇ ਪਾਸੇ ਵਿਭਿੰਨਤਾ ਵਾਲੀ ਖੇਤੀ ਪ੍ਰਤੀ ਬੇਰੁਖੀ ਅਪਣਾਓੁਦੀ ਹੈ। ਜਦੋਂਕਿ ਬਾਗਬਾਨੀ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਵਾਤਾਵਰਣ ਪੱਖੋਂ ਬਿਹਤਰ ਬਦਲ ਹੈ ਅਤੇ ਪੰਜਾਬ ਵਿੱਚ 20 ਕਿਸਮਾਂ ਤੋਂ ਵੱਧ ਦੇ ਫਲ ਹੋ ਸਕਦੇ ਨੇ ਅਤੇ ਕਾਫੀ ਰਕਬਾ ਕਣਕ ਅਤੇ ਝੋਨੇ ਹੇਠੋ ਨਿਕਲ ਸਕਦਾ ਹੈ।ਆਗੂਆਂ ਕਿਹਾ ਨੇ ਬਾਗਬਾਨੀ ਦੇ ਕਿਸਾਨਾਂ ਦੀ ਫਸਲ ਵੀ ਸਾਲ ਬਾਅਦ ਆਉਦੀ ਹੈ ਅਤੇ ਮੰਡੀਕਰਨ ਨਾ ਹੋਣ ਕਰਕੇ ਬਾਗਬਾਨੀ ਨੂੰ ਛੱਡ ਕਿਸਾਨ ਕਣਕ ਅਤੇ ਝੋਨੇ ਵੱਲ ਮੁੜਨ ਲਈ ਮਜਬੂਰ ਹੋ ਰਹੇ ਨੇ। ਇਸਤੋਂ ਪਹਿਲਾਂ ਪੂਰੀ ਮਾਲਵਾ ਬੈਲਟ ਵਿੱਚ ਨਰਮੇ ਦੀ ਫਸਲ ਫੇਲ੍ਹ ਹੋ ਚੁੱਕੀ ਹੈ।

ਇਹ ਵੀ ਪੜ੍ਹੋ: Education News: ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਨਿਖਾਰਨ ਵੱਲ ਹੋਰ ਧਿਆਨ ਦੇਣ ਅਧਿਆਪਕ: ਹਰਜੋਤ ਬੈਂਸ

ਕਿਸਾਨ ਆਗੂਆਂ ਮੰਗ ਕੀਤੀ ਹੈ ਕਿ ਸਰਕਾਰ ਫੌਰੀ ਪਹਿਲਕਦਮੀ ਕਰਕੇ ਕਿੰਨੂ ਨੂੰ ਵਾਜ਼ਿਬ ਰੇਟ ਉੱਤੇ ਖਰੀਦਣ ਦੀ ਗਰੰਟੀ ਕਰੇ ਅਤੇ ਵਾਜਿਬ ਘੱਟੋਂ-ਘੱਟ ਸਮਰਥਨ ਮੁੱਲ ਤਹਿ ਕਰਕੇ ਖਰੀਦ ਦੀ ਗਰੰਟੀ ਕਰੇ ਅਤੇ ਬਾਗਬਾਨੀ ਨੂੰ ਬਚਾਏ ਤਾਂ ਜੋ ਬਦਲਵੀ ਖੇਤੀ ਕਰਨ ਵਾਲੇ ਕਿਸਾਨ ਨਿਰਓੁਤਸ਼ਾਹਿਤ ਨਾ ਹੋਣ। ਆਗੂਆਂ ਕਿਹਾ ਕੇ ਆਮ ਲੋਕਾਂ ਨੂੰ ਅਜੇ ਵੀ ਕਿੰਨੂ 30 ਰੁਪਏ ਤੋਂ 40 ਰੁਪਏ ਮਿਲ ਰਹੇ ਨੇ ਦੂਜੇ ਪਾਸੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਜੇਕਰ ਸਰਕਾਰ ਖ਼ਰੀਦ ਕਰਕੇ ਵੇਚਣ ਦਾ ਪ੍ਰਬੰਧ ਕਰੇ ਅਤੇ ਖੇਤੀ ਆਧਾਰਿਤ ਸਨਅਤ ਲਗਾਵੇ ਅਤੇ ਭਾਰਤ-ਪਾਕਿ ਵਪਾਰ ਪੰਜਾਬ ਰਸਤੇ ਖੋਲਣ ਲਈ ਅੱਗੇ ਆਵੇ ਤਾਂ ਹੀ ਪੰਜਾਬ ਚੋਂ ਮਾਰੂ ਹਰੇ ਇਨਕਲਾਬ ਦਾ ਖੇਤੀ ਮਾਡਲ ਬਦਲਿਆ ਜਾ ਸਕਦਾ ਸਿਰਫ਼ ਦਾਅਵਿਆ ਨਾਲ ਨਹੀ ।

ਇਹ ਵੀ ਪੜ੍ਹੋ: Kisan Protest News: 19 ਜਨਵਰੀ ਨੂੰ ਕਿਸਾਨ ਚੰਡੀਗੜ੍ਹ ਵੱਲ ਕਰਨਗੇ ਕੂਚ

Trending news