Ladowal Toll plaza News: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ 18 ਅਗਸਤ ਤੋਂ ਕਿਸਾਨਾਂ ਵੱਲੋਂ ਮੁੜ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
Trending Photos
Ladowal Toll plaza News (ਤਰਸੇਮ ਲਾਲ ਭਾਰਦਵਾਜ): ਕਿਸਾਨਾਂ ਵੱਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ 18 ਅਗਸਤ ਤੋਂ ਮੁੜ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਕਿਸਾਨਾਂ ਨੇ NHAI ਨੂੰ ਵਾਹਨਾਂ ਉਤੇ ਟੈਕਸ ਘਟਾਉਣ ਦਾ ਅਲਟੀਮੇਟਮ ਦਿੱਤਾ ਹੈ। ਜੇਕਰ NHAI ਨੇ ਰੇਟ ਨਾ ਘਟਾਏ ਤਾਂ ਕਿਸਾਨ ਇੱਕ ਵਾਰ ਫਿਰ ਲਾਡੋਵਾਲ ਟੋਲ ਪਲਾਜ਼ਾ ਉਤੇ ਧਰਨਾ ਦੇ ਕੇ ਇਸ ਨੂੰ ਮੁਫ਼ਤ ਕਰਵਾਉਣਗੇ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ 46 ਦਿਨਾਂ ਤੱਕ ਕਿਸਾਨਾਂ ਨੇ ਟੋਲ ਪਲਾਜ਼ਾ ਉਤੇ ਪੱਕਾ ਮੋਰਚਾ ਲਗਾ ਕੇ ਟੋਲ ਫਰੀ ਕਰ ਦਿੱਤਾ ਸੀ।
ਹਾਈ ਕੋਰਟ ਵਿੱਚ ਕੇਸ ਚੱਲਿਆ ਪਰ ਉਥੇ ਕਿਸਾਨ ਸਿੱਧੇ ਤੌਰ ਉਤੇ ਧਿਰ ਨਹੀਂ ਬਣ ਸਕੇ। ਪੰਜਾਬ ਸਰਕਾਰ ਦੇ ਵਕੀਲ ਨੇ ਕਾਫੀ ਬਹਿਸ ਕੀਤੀ ਪਰ ਹਾਈ ਕੋਰਟ ਨੇ ਭਾਰਤੀ ਨੈਸ਼ਨਲ ਹਾਈਵੇ ਅਥਾਰਟੀ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ। ਅਦਾਲਤ ਨੇ ਪ੍ਰਸ਼ਾਸਨ ਨੂੰ ਟੋਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਸਨ।
ਟੋਲ ਸ਼ੁਰੂ ਹੋਣ ਵਾਲੇ ਦਿਨ ਹੀ ਕਿਸਾਨ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਲਿਆ ਸੀ। ਹੁਣ ਕਿਸਾਨਾਂ ਨੇ ਖੁਦ ਹੀ ਟੋਲ ਪਲਾਜ਼ਾ ਮਾਮਲੇ ਵਿੱਚ ਰਿੱਟ ਦਾਇਰ ਕੀਤੀ ਹੈ। ਕਿਸਾਨਾਂ ਵੱਲੋਂ ਇੱਕ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਆਉਣ ਵਾਲੀ 15 ਅਗਸਤ ਨੂੰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ।
ਪ੍ਰਧਾਨ ਦਿਲਬਾਗ ਸਿੰਘ ਗਿੱਲ ਕਿਹਾ ਕਿ ਹੁਣ ਕਿਸਾਨਾਂ ਨੂੰ ਟੋਲ ਪਲਾਜ਼ਿਆਂ ਉਤੇ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਵਾਹਨ 'ਤੇ ਕਿਸਾਨ ਝੰਡਾ ਲੱਗਾ ਹੋਇਆ ਹੈ, ਉਸ ਨੂੰ ਰੋਕਿਆ ਜਾ ਰਿਹਾ ਹੈ। ਬਾਕੀ ਭਾਰਤ ਵਿੱਚ ਝੰਡੇ ਦੇਖ ਕੇ ਕਿਸਾਨਾਂ ਨੂੰ ਟੋਲ ਉਤੇ ਨਹੀਂ ਰੋਕਿਆ ਜਾਂਦਾ।
ਇਹ ਵੀ ਪੜ੍ਹੋ : Chandigarh News: ਪੀਜੀਆਈ ਵਿਚ ਅੱਜ ਡਾਕਟਰ ਹੜਤਾਲ 'ਤੇ ਸਿਰਫ਼ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ
ਭਾਰਤੀ ਕਿਸਾਨ ਯੂਨੀਅਨ ਦੁਆਬਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ 18 ਅਗਸਤ ਨੂੰ ਲਾਡੋਵਾਲ ਟੋਲ ਪਲਾਜ਼ਾ ਉਪਰ ਮੀਟਿੰਗ ਰੱਖੀ ਗਈ ਹੈ। ਜੇਕਰ ਮੀਟਿੰਗ ਤੋ ਪਹਿਲਾ ਕੋਈ ਮੀਟਿੰਗ ਨਾ ਕੀਤੀ ਤਾਂ ਉਨ੍ਹਾਂ ਵੱਲੋਂ ਪਹਿਲਾਂ ਵਾਂਗ ਟੋਲ ਫਰੀ ਕਰਵਾਉਣਗੇ।
ਇਹ ਵੀ ਪੜ੍ਹੋ : Bihar Temple Accident: ਬਿਹਾਰ ਦੇ ਜਹਾਨਾਬਾਦ ਸਿੱਧੇਸ਼ਵਰ ਮੰਦਰ 'ਚ ਮਚੀ ਭਗਦੜ, 7 ਲੋਕਾਂ ਦੀ ਮੌਤ ਕਈ ਜਖ਼ਮੀ