Farmers Protest News: ਲਾਡੋਵਾਲ ਟੋਲ ਪਲਾਜ਼ਾ ਉਤੇ ਕਿਸਾਨਾਂ ਦਾ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ ਹੈ।
Trending Photos
Farmers Protest News: ਕਿਸਾਨਾਂ ਨੇ ਦੂਜੇ ਦਿਨ ਵੀ ਲਾਡੋਵਾਲ ਟੋਲ ਪਲਾਜ਼ਾ ਉਤੇ ਧਰਨਾ ਜਾਰੀ ਰੱਖਿਆ। ਕਿਸਾਨਾਂ ਨੇ ਟੋਲ ਦੇ ਰੇਟ ਵਧਾਏ ਜਾਣ ਉਤੇ ਦੂਜੇ ਦਿਨ ਵੀ ਟੋਲ ਫਰੀ ਰੱਖਿਆ। ਇਸ ਕਾਰਨ ਟੋਲ ਪਲਾਜ਼ਾ ਵਾਲਿਆਂ ਨੂੰ ਲਗਭਗ 1 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ। ਦੱਸਣਯੋਗ ਹੈ ਕਿ ਰੋਜ਼ਾਨਾ ਲੁਧਿਆਣਾ ਟੋਲ ਪਲਾਜ਼ਾ ਤੋਂ ਲੁਧਿਆਣਾ-ਜਲੰਧਰ, ਜਲੰਧਰ-ਲੁਧਿਆਣਾ ਜਾਣ ਲਈ 38000 ਤੋਂ 40000 ਹਜ਼ਾਰ ਚਾਰ ਪਹੀਆ ਵਾਹਨ ਨਿਕਲਦੇ ਹਨ ਇਨ੍ਹਾਂ ਤੋਂ ਤਕਰੀਬਨ 1 ਕਰੋੜ ਰੁਪਏ ਦੀ ਟੋਲ ਕੁਲੈਕਸ਼ਨ ਹੁੰਦੀ ਹੈ ਪਰ ਹੁਣ ਟੋਲ ਫਰੀ ਹੋਣ ਕਾਰਨ ਰੋਜ਼ਾਨਾ ਟੋਲ ਪਲਾਜ਼ੇ ਦਾ ਇੱਕ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ।
ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿੱਥੇ ਕਿ ਕਿਸਾਨਾਂ ਵੱਲੋਂ ਅਲਟੀਮੇਟ ਦਿੱਤਾ ਗਿਆ ਸੀ ਜੇਕਰ ਇਸਦੀ ਰੇਟ ਨਾ ਘਟਾਏ ਗਏ ਤਦ ਉਨ੍ਹਾਂ ਵੱਲੋਂ ਇਸ ਨੂੰ ਮੁਫਤ ਕਰ ਦਿੱਤਾ ਜਾਵੇਗਾ। ਕਿਸਾਨਾਂ ਵੱਲੋਂ ਐਤਵਾਰ ਨੂੰ ਇਹ ਟੋਲ ਪਲਾਜ਼ਾ ਬਿਲਕੁਲ ਮੁਫਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੂਸਰੇ ਦਿਨ ਸੋਮਵਾਰ ਦੀ ਗੱਲ ਕਰੀਏ ਤਾਂ ਅੱਜ ਵੀ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਵੀ ਉਪਰ ਧਰਨਾ ਲਗਾ ਕੇ ਆਪਣਾ ਪ੍ਰਦਰਸ਼ਨ ਜਾਰੀ ਹੈ।
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕੋ ਮੰਗ ਰੱਖੀ ਗਈ ਹੈ ਕਿ ਟੋਲ ਪਲਾਜ਼ਾ ਦੇ ਰੇਟ ਪੁਰਾਣੇ ਕੀਤੇ ਜਾਣ ਤੇ ਟੋਲ ਪਲਾਜ਼ਿਆਂ ਦੇ ਉੱਪਰ ਪੰਜਾਬ ਦੇ ਰਹਿਣ ਵਾਲੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ। ਕਿਸਾਨਾਂ ਨੇ ਕਿਹਾ ਕਿ ਹਾਲੇ ਤੱਕ ਟੋਲ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ ਗਈ। ਉਨ੍ਹਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਧਰਨਾ ਇਸੇ ਤਰ੍ਹਾਂ ਜਾਰੀ ਰੱਖਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ਼ਾਮ ਨੂੰ ਮੀਡੀਆ ਨੂੰ ਅਗਲੇ ਦਿਨ ਵੀ ਰਣਨੀਤੀ ਬਾਰੇ ਜ਼ਰੂਰ ਜਾਣਕਾਰੀ ਦੇਵਾਂਗੇ।
ਦੂਸਰੇ ਪਾਸੇ ਟੋਲ ਮੈਨੇਜਰ ਦੀਪਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਟੋਲ ਉਤੇ ਰੋਜ਼ਾਨਾ 38 ਤੋਂ 40 ਹਜ਼ਾਰ ਗੱਡੀਆਂ ਨਿਕਲਦੀਆਂ ਹਨ। ਇਨ੍ਹਾਂ ਦੇ ਫਰੀ ਹੋਣ ਕਰਕੇ ਟੋਲ ਨੂੰ ਰੋਜ਼ਾਨਾ ਇਕ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਾਰੇ ਮਾਮਲੇ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਜਲਦੀ ਇਸ ਸਬੰਧੀ ਕੋਈ ਨਾ ਕੋਈ ਗੱਲਬਾਤ ਕੀਤੀ ਜਾਵੇਗੀ।