Punjab News: ਬਜੀਦਪੁਰ ਵਿੱਚ ਚਾਰ ਬੱਚਿਆਂ ਦਾ ਬਾਪ ਚਿੱਟੇ ਦੀ ਭੇਂਟ ਚੜ੍ਹ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ਾ ਕਰਨ ਦਾ ਆਦੀ ਸੀ ਅਤੇ ਨਸ਼ੇ ਕਾਰਨ ਹੀ ਉਸਦੀ ਮੌਤ ਹੋ ਗਈ ਸੀ।
Trending Photos
Punjab News: ਪੰਜਾਬ ਵਿੱਚ ਨਸ਼ਿਆਂ ਦਾ ਦੈਂਤ ਰੋਜ਼ਾਨਾ ਹੀ ਕੀਮਤੀ ਜਾਨਾਂ ਨਿਗਲ ਰਿਹਾ ਹੈ। ਹੱਸਦੇ-ਵੱਸਦੇ ਘਰਾਂ ਵਿੱਚ ਸੱਥਰ ਵਿਛ ਰਹੇ ਹਨ। ਬਜੀਦਪੁਰ ਵਿੱਚ ਚਾਰ ਬੱਚਿਆਂ ਦਾ ਬਾਪ ਚਿੱਟੇ ਦੀ ਭੇਂਟ ਚੜ੍ਹ ਗਿਆ ਹੈ। ਬਜੀਦਪੁਰ ਵਿੱਚ ਕੁੱਝ ਸਮਾਂ ਪਹਿਲਾਂ ਇੱਕ 33 ਸਾਲਾਂ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ਾ ਕਰਨ ਦਾ ਆਦੀ ਸੀ ਅਤੇ ਨਸ਼ੇ ਕਾਰਨ ਹੀ ਉਸਦੀ ਮੌਤ ਹੋ ਗਈ ਸੀ। ਜਿਸਦੇ ਚਾਰ ਛੋਟੇ-ਛੋਟੇ ਮਾਸੂਮ ਬੱਚੇ ਹਨ ਪਰ ਮੌਤ ਦੇ ਕੁੱਝ ਟਾਇਮ ਬਾਅਦ ਹੀ ਇਨ੍ਹਾਂ ਬੱਚਿਆਂ ਦੀ ਮਾਂ ਵੀ ਛੱਡ ਪੇਕੇ ਤੁਰ ਗਈ ਜੋ ਮੁੜਕੇ ਵਾਪਸ ਨਹੀਂ ਆਈ। ਹੁਣ ਉਹ ਬੁੱਢੀ ਉਮਰੇ ਮਿਹਨਤ ਮਜ਼ਦੂਰੀ ਕਰ ਆਪਣੇ ਪੋਤੇ-ਪੋਤੀਆਂ ਨੂੰ ਪਾਲ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਬਹੁਤ ਕੋਸ਼ਿਸ਼ ਕੀਤੀ ਆਪਣੀ ਨੂੰਹ ਨੂੰ ਵਾਪਿਸ ਲਿਆਉਣ ਲਈ ਪਰ ਉਹ ਵਾਪਿਸ ਨਹੀਂ ਆਈ। ਸਗੋਂ ਉਸ ਨੇ ਕਿਹਾ ਕਿ ਇਹ ਬੱਚੇ ਉਸ ਦੇ ਕੁੱਝ ਨਹੀਂ ਲੱਗਦੇ। ਪਰਿਵਾਰ ਨੇ ਦੱਸਿਆ ਕਿ ਨਸ਼ੇ ਨੇ ਉਨ੍ਹਾਂ ਦਾ ਘਰ ਬਰਬਾਦ ਕਰਕੇ ਰੱਖ ਦਿੱਤਾ ਹੈ। ਹੁਣ ਉਨ੍ਹਾਂ ਨੂੰ ਇਨ੍ਹਾਂ ਮਾਸੂਮ ਬੱਚਿਆਂ ਦਾ ਹੀ ਫਿਕਰ ਵੱਢ-ਵੱਢ ਖਾ ਰਹੀ ਹੈ।
ਇਹ ਵੀ ਪੜ੍ਹੋ : Ludhiana News: ਵਿਦੇਸ਼ ਤੋਂ ਆਏ ਪੰਜਾਬੀ 'ਤੇ ਕਿਰਪਾਨਾਂ ਨਾਲ ਹੋਇਆ ਹਮਲਾ, ਮਾਮੂਲੀ ਗੱਲ ਨੂੰ ਲੈ ਕੇ ਹੋਇਆ ਸੀ ਵਿਵਾਦ
ਉਨ੍ਹਾਂ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਕੌਣ ਸੰਭਾਲਣਗੇ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਤੇ ਸਰਕਾਰਾਂ ਕੋਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਨ੍ਹਾਂ ਮਾਸੂਮ ਬੱਚਿਆਂ ਦਾ ਅੱਗੇ ਜਾਕੇ ਪਾਲਣ ਪੋਸ਼ਣ ਹੋ ਸਕੇ। ਅਸੀਂ ਵੀ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਜ਼ਰੂਰ ਕੀਤੀ ਜਾਵੇ। ਕਾਬਿਲੇਗੌਰ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਾਰਨ ਰੋਜ਼ਾਨਾ ਹੀ ਨੌਜਵਾਨ ਮੌਤ ਦੀ ਭੇਂਟ ਚੜ੍ਹ ਰਹੇ ਹਨ।