Fazilka Electricity: ਫਾਜ਼ਿਲਕਾ 'ਚ ਬੱਤੀ ਗੁੱਲ ਹੋਣ ਕਰਕੇ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਦਾ ਗਰਮੀ ’ਚ ਚੜਿਆ ਪਾਰਾ, ਬੱਚੇ ਪਏ ਬਿਮਾਰ
Advertisement
Article Detail0/zeephh/zeephh2261099

Fazilka Electricity: ਫਾਜ਼ਿਲਕਾ 'ਚ ਬੱਤੀ ਗੁੱਲ ਹੋਣ ਕਰਕੇ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਦਾ ਗਰਮੀ ’ਚ ਚੜਿਆ ਪਾਰਾ, ਬੱਚੇ ਪਏ ਬਿਮਾਰ

Fazilka Electricity:  48 ਘੰਟੇ ਤੋਂ ਬੱਤੀ ਗੁੱਲ ਹੋਣ ਕਰਕੇ ਲੋਕਾਂ ਦਾ ਗਰਮੀ ’ਚ ਪਾਰਾ ਚੜਿਆ,  ਬੱਚੇ ਬਿਮਾਰ ਹੋ ਰਹੀ ਹਨ। ਅੱਤ ਦੀ ਗਰਮੀ ਅਤੇ ਪਾਰਾ 45 ਡਿਗਰੀ ਦੇ ਪਾਰ ਹੋਣ ਕਾਰਨ ਨਾ ਤਾਂ ਬਿਜਲੀ ਸਪਲਾਈ ਹੈ ਅਤੇ ਨਾ ਹੀ ਪੀਣ ਵਾਲਾ ਪਾਣੀ।

 

 

Fazilka Electricity: ਫਾਜ਼ਿਲਕਾ 'ਚ ਬੱਤੀ ਗੁੱਲ ਹੋਣ ਕਰਕੇ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਦਾ ਗਰਮੀ ’ਚ ਚੜਿਆ ਪਾਰਾ, ਬੱਚੇ ਪਏ ਬਿਮਾਰ

Fazilka electricity blackout/ ਸੁਨੀਲ ਨਾਗਪਾਲਫਾਜ਼ਿਲਕਾ ਦੇ ਆਦਰਸ਼ ਨਗਰ 'ਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਬਿਜਲੀ ਨਾ ਆਉਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ, ਜਿਸ ਕਾਰਨ ਲੋਕ ਪੂਰੀ ਰਾਤ ਘਰਾਂ ਦੇ ਬਾਹਰ ਗਲੀਆਂ 'ਚ ਬੈਠ ਕੇ ਗੁਜ਼ਾਰ ਰਹੇ ਹਨ। ਲੋਕਾਂ ਦੇ ਇਨਵਰਟਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਦੂਜੇ ਪਾਸੇ ਬਿਜਲੀ ਵਿਭਾਗ ਦੇ ਲਾਈਨਮੈਨ ਦਾ ਕਹਿਣਾ ਹੈ ਕਿ ਉਹ ਬਿਜਲੀ ਦਾ ਨੁਕਸ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਮਾਮਲਾ ਆਦਰਸ਼ ਨਗਰ ਇਲਾਕੇ ਦਾ ਹੈ ਜਿੱਥੇ ਬੀਤੀ ਰਾਤ ਲੋਕਾਂ ਨੂੰ ਘਰਾਂ ਦੇ ਬਾਹਰ ਗਲੀਆਂ 'ਚ ਬੈਠੇ ਪੱਖਿਆਂ ਤੋਂ ਹਵਾ ਲੈਂਦੇ ਦੇਖਿਆ ਗਿਆ। ਉਸ਼ਾ ਰਾਣੀ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਤੋਂ ਲਾਈਟਾਂ ਬੰਦ ਹਨ ਅੱਜ ਸ਼ਾਮ 5:30 ਹੋ ਗਏ ਹਨ ਅਤੇ ਹੁਣ ਉਨ੍ਹਾਂ ਦੇ ਘਰ ਦੀਆਂ ਲਾਈਟ ਕਦੋਂ ਆਵੇਗੀ ਇਸ ਦਾ  ਕੋਈ ਪਤਾ ਨਹੀਂ ਹੈ। ਉਨ੍ਹਾਂ ਦੇ ਘਰ 'ਚ ਮੌਜੂਦ ਲੋਕਾਂਨੇ ਦੱਸਿਆ ਕਿ ਉਹਨਾਂ ਦਾ ਘਰ ਛੋਟਾ ਬੱਚਾ ਬਿਮਾਰ ਹੈ ਅਤੇ ਉਸ ਨੂੰ 101 ਬੁਖਾਰ ਹੈ ਅਤੇ ਰੋਸ਼ਨੀ ਨਾ ਹੋਣ ਕਾਰਨ ਉਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

ਇਸੇ ਮੁਹੱਲੇ ਦੇ ਰਾਕੇਸ਼ ਸਚਦੇਵਾ ਦਾ ਕਹਿਣਾ ਹੈ ਕਿ ਗਰਮੀ ਇੰਨੀ ਜ਼ਿਆਦਾ ਹੈ ਕਿ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਬਿਜਲੀ ਨਾ ਹੋਣ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਲਈ ਮਜਬੂਰ ਹਨ। ਪਿਛਲੇ ਦੋ ਦਿਨਾਂ ਤੋਂ ਇਹੀ ਹਾਲ ਹੈ ਗਲੀ ਦੇ ਬੱਚੇ ਵੀ ਘਰਾਂ ਦੇ ਬਾਹਰ ਘੁੰਮਦੇ ਦੇਖੇ ਗਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਘਰ ਵਿੱਚ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਬੈਠਣ ਲਈ ਨਹੀਂ ਕਿਹਾ ਜਾ ਰਿਹਾ।

ਮੌਕੇ 'ਤੇ ਮੌਜੂਦ ਲਾਈਨਮੈਨ ਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਬਿਜਲੀ ਦਾ ਨੁਕਸ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਨੁਕਸ ਨਹੀਂ ਲੱਭ ਸਕੇ ਤਾਂ 5 ਮਿੰਟ ਬਾਅਦ ਬਿਜਲੀ ਚਲੀ ਜਾਂਦੀ ਹੈ। ਕਈ ਥਾਵਾਂ 'ਤੇ ਨੁਕਸ ਦੂਰ ਕੀਤੇ ਜਾ ਰਹੇ ਹਨ ਪਰ ਗਰਮੀਆਂ 'ਚ ਅਜਿਹੀਆਂ ਘਟਨਾਵਾਂ ਜ਼ਿਆਦਾ ਹੁੰਦੀਆਂ ਹਨ, ਜਦੋਂ ਕਿ ਦਿਨ-ਰਾਤ ਇਹ ਗਿਣਤੀ ਦੁੱਗਣੀ ਹੋ ਜਾਂਦੀ ਹੈ। 

ਇਹ ਵੀ ਪੜ੍ਹੋ: Ambala Accident: ਅੰਬਾਲਾ 'ਚ ਵਾਪਰਿਆ ਦਰਦਨਾਕ ਹਾਦਸਾ, ਵੈਸ਼ਨੋ ਦੇਵੀ ਜਾ ਰਹੇ 6 ਸ਼ਰਧਾਲੂਆਂ ਦੀ ਮੌਤ, 15 ਜ਼ਖਮੀ
 

Trending news