Fazilka Road Accident: ਮੋਟਰਸਾਈਕਲ 'ਤੇ ਚੜ੍ਹਿਆ ਟਰੈਕਟਰ, ਤਿੰਨ ਜਣਿਆ ਨੂੰ 30 ਫੁੱਟ ਤੱਕ ਘਸੀਟਦਾ ਲੈ ਗਿਆ ਚਾਲਕ
Advertisement
Article Detail0/zeephh/zeephh2546485

Fazilka Road Accident: ਮੋਟਰਸਾਈਕਲ 'ਤੇ ਚੜ੍ਹਿਆ ਟਰੈਕਟਰ, ਤਿੰਨ ਜਣਿਆ ਨੂੰ 30 ਫੁੱਟ ਤੱਕ ਘਸੀਟਦਾ ਲੈ ਗਿਆ ਚਾਲਕ

Fazilka Road Accident: ਟਰੈਕਟਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਡਰਾਈਵਰ ਉਸ ਨੂੰ ਕਰੀਬ 30 ਫੁੱਟ ਤੱਕ ਘਸੀਟਦਾ ਰਿਹਾ। ਇਸ ਹਾਦਸੇ 'ਚ ਇਕ ਔਰਤ ਸਮੇਤ 3 ਲੋਕ ਗੰਭੀਰ ਜ਼ਖਮੀ ਹੋ ਗਏ।

 

Fazilka Road Accident: ਮੋਟਰਸਾਈਕਲ 'ਤੇ ਚੜ੍ਹਿਆ ਟਰੈਕਟਰ, ਤਿੰਨ ਜਣਿਆ ਨੂੰ 30 ਫੁੱਟ ਤੱਕ ਘਸੀਟਦਾ ਲੈ ਗਿਆ ਚਾਲਕ

Fazilka Road Accident: ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦੌਰਾਨ ਟਰੈਕਟਰ ਟਰਾਲੀ ਚਾਲਕ ਨੇ ਬਾਈਕ ਸਵਾਰ ਸਵਾਰਾਂ ਉੱਤੇ ਟਰੈਕਟਰ ਚੜ੍ਹਾ ਦਿੱਤਾ, ਜਿਸ ਦੌਰਾਨ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਥਾਨਕ ਲੋਕਾਂ ਨੇ ਟਰੈਕਟਰ ਚਾਲਕ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।

ਜਿਨ੍ਹਾਂ ਨੂੰ ਖਾਣਾ ਦੇਣ ਤੋਂ ਬਾਅਦ ਉਸ ਦਾ ਭਰਾ, ਉਸ ਦੀ ਮਾਤਾ ਅਤੇ ਭਤੀਜਾ ਮੋਟਰਸਾਈਕਲ ਉਤੇ ਸਵਾਰ ਕੇ ਪਰਤ ਰਹੇ ਸਨ ਕਿ ਉਦੋਂ ਟਰੈਕਟਰ-ਟਰਾਲੀ ਚਾਲਕ ਵਿਅਕਤੀ ਨੇ ਉਨ੍ਹਾਂ ਦੇ ਉਪਰ ਟਰੈਕਟਰ-ਟਰਾਲੀ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : Kisan Protest Live Updates: ਅੱਜ ਦਾ ਦਿੱਲੀ ਕੂਚ ਕਰਨ ਫੈਸਲਾ ਮੁਲਤਵੀ; ਜਾਣੋ ਪੰਜਾਬ ਦੇ ਵੱਡੇ ਅਪਡੇਟਸ

ਪੀੜਤ ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਮੌਕੇ ਉਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟਰੈਕਟਰ ਟਰਾਲੀ ਚਾਲਕ ਨਸ਼ੇ ਦੀ ਹਾਲਤ ਵਿੱਚ ਸੀ। ਜਿਸ ਨੇ ਨਾ ਸਿਰਫ਼ ਬਾਈਕ ਨੂੰ ਟੱਕਰ ਮਾਰ ਦਿੱਤੀ ਸਗੋਂ ਮੋਟਰਸਾਈਕਲ ਸਵਾਰਾਂ ਨੂੰ ਵੀ ਕਈ ਫੁੱਟ ਤੱਕ ਆਪਣੇ ਨਾਲ ਘਸੀਟਦਾ ਹੋਇਆ ਲੈ ਗਿਆ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਮੌਕੇ 'ਤੇ ਕਾਬੂ ਕਰਕੇ ਥਾਣੇ ਲਿਜਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਪਾਸੇ ਸੰਗਰੂਰ ਜ਼ਿਲ੍ਹੇ ਵਿੱਚ ਬੀਤੀ ਰਾਤ ਜ਼ੀਰਕਪੁਰ-ਬਠਿੰਡਾ ਕੌਮੀ ਸ਼ਾਹਰਾਹ ’ਤੇ ਪਿੰਡ ਚੰਨੋਂ ਨੇੜੇ ਇੱਕ ਸਵਿਫ਼ਟ ਕਾਰ ਦਾ ਟਾਇਰ ਅਚਾਨਕ ਫਟ ਗਿਆ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਈ। ਇਸ ਹਾਦਸੇ 'ਚ ਕਾਰ 'ਚ ਸਵਾਰ ਦੋ ਦੋਸਤਾਂ 'ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ।

ਦੋਵੇਂ ਦੋਸਤ ਭਵਾਨੀਗੜ੍ਹ ਨੇੜੇ ਪਿੰਡ ਭੱਟੀਵਾਲ ਖੁਰਦ ਦੇ ਰਹਿਣ ਵਾਲੇ ਸਨ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ ਸਾਢੇ ਗਿਆਰਾਂ ਵਜੇ ਹਾਈਵੇਅ 'ਤੇ ਨਿਆਰਾ ਪੈਟਰੋਲ ਪੰਪ ਨੇੜੇ ਵਾਪਰਿਆ। ਜਾਂਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਨੌਜਵਾਨ ਸੰਜਮਪ੍ਰੀਤ ਸਿੰਘ (24) ਅਤੇ ਉਸਦਾ ਦੋਸਤ ਗੁਰਪ੍ਰੀਤ ਸਿੰਘ ਭੱਟੀਵਾਲ ਖੁਰਦ, ਪਟਿਆਲਾ ਦੇ ਰਹਿਣ ਵਾਲੇ ਹਨ। ਜੋ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਸਵਿਫਟ ਕਾਰ ਵਿੱਚ ਆਪਣੇ ਪਿੰਡ ਪਰਤ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਚੰਨੋਂ ਕੋਲ ਪੁੱਜਾ ਤਾਂ ਅਚਾਨਕ ਟਾਇਰ ਫਟਣ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਖੇਤਾਂ ਵਿੱਚ ਜਾ ਡਿੱਗੀ।

ਇਹ ਵੀ ਪੜ੍ਹੋ : Brampton Firing News: ਤਰਨਤਾਰਨ ਦੇ ਦੋ ਸਕੇ ਭਰਾਵਾਂ 'ਤੇ ਕੈਨੇਡਾ 'ਚ ਫਾਇਰਿੰਗ; ਇੱਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

Trending news