Ferozepur News: ਪਿੰਡ ਚੱਕ ਸਾਧੂ ਵਾਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ
Advertisement
Article Detail0/zeephh/zeephh2465461

Ferozepur News: ਪਿੰਡ ਚੱਕ ਸਾਧੂ ਵਾਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ

Ferozepur News: ਫਿਰੋਜ਼ਪੁਰ ਦੇ ਪਿੰਡ ਚੱਕ ਸਾਧੂ ਵਾਲਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਦੀ ਜਾਣਕਾਰੀ ਮਿਲੀ ਹੈ।

Ferozepur News: ਪਿੰਡ ਚੱਕ ਸਾਧੂ ਵਾਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ

Ferozepur News(ਰਾਜੇਸ਼ ਕਟਾਰੀਆ): ਰੋਜ਼ੀ ਰੋਟੀ ਕਮਾਉਣ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਰਜ ਸਿੰਘ ਵਜੋਂ ਹੋਈ ਹੈ। ਉਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚੱਕ ਸਾਧੂ ਵਾਲਾ ਦੇ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਨੌਜਵਾਨ7 ਮਹੀਨੇ ਪਹਿਲਾ ਹੀ ਵਿਦੇਸ਼ ਗਿਆ ਸੀ। ਨੌਜਵਾਨ ਦੀ ਵਿਦੇਸ਼ ਵਿਚ ਮੌਤ ਹੋ ਜਾਣ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰਜ 7 ਮਹੀਨੇ ਪਹਿਲਾਂ ਰੋਜ਼ੀ ਰੋਟੀ ਲਈ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਜੋ ਕਨੇਡਾ ਦੇ ਸਰੀ ਵਿੱਚ ਰਹਿ ਰਿਹਾ ਸੀ। ਜਿਥੇ ਉਹ ਕੰਮ 'ਤੇ ਜਾਣ ਲਈ ਬੱਸ ਅੱਡੇ 'ਤੇ ਬੈਠਾ ਹੋਇਆ ਸੀ ਕਿ ਅਚਾਨਕ ਇੱਕ ਪਿਕਾਅੱਪ ਗੱਡੀ ਆਈ ਅਤੇ ਸਾਰਜ ਸਿੰਘ ਨੂੰ ਦਰੜ ਗਈ। ਇਸ ਦੌਰਾਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਸਾਰਜ ਇੱਕ ਭੈਣ ਦਾ ਇਕਲੌਤਾ ਭਰਾ ਸੀ। ਸਾਰਜ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਸਾਰਜ ਸਿੰਘ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਂ, ਪਤਨੀ ਅਤੇ 11 ਸਾਲ ਦੇ ਇਕ ਬੱਚਾ ਨੂੰ ਛੱਡ ਗਿਆ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ। ਕਿ ਸਾਰਜ ਸਿੰਘ ਦੀ ਮ੍ਰਿਤਕ ਦੇਹ ਨੂੰ ਉਸਦੇ ਪਿੰਡ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।

Trending news