FIH Hockey World Cup 2023: ਵੇਲਜ਼ ਨੂੰ ਹਰਾਉਣ ਤੋਂ ਬਾਅਦ ਹੁਣ ਕੁਆਰਟਰ ਫਾਈਨਲ ਤੋਂ ਇੱਕ ਕਦਮ ਦੂਰ ਭਾਰਤ!
Advertisement

FIH Hockey World Cup 2023: ਵੇਲਜ਼ ਨੂੰ ਹਰਾਉਣ ਤੋਂ ਬਾਅਦ ਹੁਣ ਕੁਆਰਟਰ ਫਾਈਨਲ ਤੋਂ ਇੱਕ ਕਦਮ ਦੂਰ ਭਾਰਤ!

ਭਾਰਤ ਲਈ ਵੇਲਜ਼ ਖਿਲਾਫ ਇਹ ਮੈਚ ਕਰੋ ਜਾਂ ਮਰੋ ਵਾਲਾ ਮੈਚ ਸੀ। 

FIH Hockey World Cup 2023: ਵੇਲਜ਼ ਨੂੰ ਹਰਾਉਣ ਤੋਂ ਬਾਅਦ ਹੁਣ ਕੁਆਰਟਰ ਫਾਈਨਲ ਤੋਂ ਇੱਕ ਕਦਮ ਦੂਰ ਭਾਰਤ!

FIH Hockey World Cup 2023: ਹਾਕੀ ਵਰਲਡ ਕੱਪ 2023 ਦੇ ਗਰੁੱਪ ਸਟੇਜ ਦੇ ਆਖਰੀ ਮੈਚ ਵਿੱਚ ਭਾਰਤ ਨੇ ਵੀਰਵਾਰ ਨੂੰ ਵੇਲਜ਼ ਨੂੰ 4-2 ਨਾਲ ਹਰਾ ਕੇ ਪੂਲ ਡੀ ਵਿੱਚ ਦੂਜਾ ਸਥਾਨ ਹਾਸਲ ਕੀਤਾ ਅਤੇ ਹੁਣ ਭਾਰਤ ਨੂੰ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਇੱਕ cross over ਮੈਚ ਖੇਡੇਣਾ ਹੋਵੇਗਾ।

ਦੱਸ ਦਈਏ ਕਿ ਮੇਜ਼ਬਾਨ ਟੀਮ ਵੱਲੋਂ ਦੂਜੇ ਹਾਫ 'ਚ ਸ਼ਮਸ਼ੇਰ ਅਤੇ ਆਕਾਸ਼ਦੀਪ ਦੇ ਗੋਲਾਂ ਸਦਕਾ ਜਿੱਤ ਦਰਜ ਕੀਤੀ ਹਾਲਾਂਕਿ ਡਿਫੈਂਸ 'ਚ ਥੋੜੀ ਕਮੀ ਕਰਕੇ ਵੇਲਜ਼ ਟੀਮ ਵੱਲੋਂ ਇੱਕ ਸਮੇਂ 'ਤੇ ਬਰਾਬਰੀ ਕਰ ਲਈ ਗਈ ਸੀ।

ਇਸ ਦੌਰਾਨ ਆਕਾਸ਼ਦੀਪ ਨੇ ਵੇਲਜ਼ ਦੇ ਡਿਫੈਂਡਰਾਂ ਨੂੰ ਪਛਾੜ ਕੇ ਆਖਰੀ ਕੁਆਰਟਰ ਵਿੱਚ ਭਾਰਤ ਨੂੰ ਫਿਰ ਤੋਂ ਬੜ੍ਹਤ ਦਿਵਾਈ ਅਤੇ ਬਾਅਦ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਖਰੀ ਮਿੰਟ 'ਚ ਗੋਲ ਮਾਰਿਆ ਅਤੇ ਭਾਰਤ ਨੇ 4-2 ਨਾਲ ਜਿੱਤ ਦਰਜ ਕੀਤੀ।

ਭਾਰਤ ਲਈ ਵੇਲਜ਼ ਖਿਲਾਫ ਇਹ ਮੈਚ ਕਰੋ ਜਾਂ ਮਰੋ ਵਾਲਾ ਮੈਚ ਸੀ। ਜੇਕਰ ਭਾਰਤ 8 ਗੋਲ ਦੇ ਫਰਕ ਨਾਲ ਜਿੱਤ ਹਾਸਲ ਕਰਦਾ ਤਾਂ ਉਹ ਪੂਲ ਡੀ ਵਿੱਚ ਇੰਗਲੈਂਡ ਤੋਂ ਉਪਰ ਪਹਿਲੀ ਥਾਂ 'ਤੇ ਪਹੁੰਚ ਜਾਂਦਾ ਅਤੇ ਸਿੱਧੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲੈਂਦਾ। ਹੁਣ ਭਾਰਤ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਨਿਉਜ਼ੀਲੈਂਡ ਨਾਲ ਕ੍ਰਾਸਓਵਰ ਮੈਚ ਖੇਡਣਾ ਹੋਵੇਗਾ।  

ਦੱਸਣਯੋਗ ਹੈ ਕਿ ਖੇਡ ਦੇ ਆਖ਼ਰੀ ਪਲਾਂ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਜਿੱਤਣ ਤੋਂ ਬਾਅਦ ਟੂਰਨਾਮੈਂਟ ਦਾ ਆਪਣਾ ਪਹਿਲਾ ਗੋਲ ਕੀਤਾ। ਇਸ ਦੌਰਾਨ ਅਕਾਸ਼ਦੀਪ ਸਿੰਘ ਨੂੰ ਉਸ ਦੇ ਦੋ ਸ਼ਾਨਦਾਰ ਗੋਲਾਂ ਕਰਕੇ ਪਲੇਅਰ ਆਫ਼ ਦਾ ਮੈਚ ਦਿੱਤਾ ਗਿਆ।

ਇਹ ਵੀ ਪੜ੍ਹੋ: Punjab Weather Update: ਪੰਜਾਬ ਸਮੇਤ ਕਈ ਸੂਬਿਆਂ 'ਚ ਮੁੜ ਬਦਲੇਗਾ ਮੌਸਮ, IMD ਨੇ ਜਾਰੀ ਕੀਤਾ ਅਲਰਟ

ਇਸ ਦੇ ਨਾਲ ਹੀ ਅਕਾਸ਼ਦੀਪ ਸਿੰਘ ਨੇ ਕਿਹਾ, "ਅਸੀਂ ਪਹਿਲੇ ਹਾਫ ਵਿੱਚ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਬਹੁਤ ਵਧੀਆ ਨਹੀਂ ਸੀ, ਪਰ ਸਾਡੇ ਲਈ ਦੂਜਾ ਹਾਫ ਬਿਹਤਰ ਸੀ।" ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਇਸੇ ਤਰ੍ਹਾਂ ਸਾਡਾ ਸਮਰਥਨ ਕੀਤਾ।  

ਇਹ ਵੀ ਪੜ੍ਹੋ: ਕੀ ਅੱਜ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਡੇਰਾ ਮੁਖੀ ਰਾਮ ਰਹੀਮ? 40 ਦਿਨਾਂ ਦੀ ਮੰਗੀ ਪੈਰੋਲ

(For more news apart from FIH Hockey World Cup 2023, stay tuned to Zee PHH

Trending news