Punjab Weather Update: ਪੰਜਾਬ ਸਮੇਤ ਕਈ ਸੂਬਿਆਂ 'ਚ ਮੁੜ ਬਦਲੇਗਾ ਮੌਸਮ, IMD ਨੇ ਜਾਰੀ ਕੀਤਾ ਅਲਰਟ
Advertisement
Article Detail0/zeephh/zeephh1536592

Punjab Weather Update: ਪੰਜਾਬ ਸਮੇਤ ਕਈ ਸੂਬਿਆਂ 'ਚ ਮੁੜ ਬਦਲੇਗਾ ਮੌਸਮ, IMD ਨੇ ਜਾਰੀ ਕੀਤਾ ਅਲਰਟ

Punjab Weather Update: ਮੌਸਮ ਵਿਭਾਗ ਨੇ ਦੱਸਿਆ ਕਿ ਦਿੱਲੀ, ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ 'ਚ ਮੌਸਮ ਬਦਲ ਜਾਵੇਗਾ। ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਮੁਤਾਬਿਕ ਉੱਤਰ ਪ੍ਰਦੇਸ਼, ਦਿੱਲੀ, ਪੰਜਾਬ 'ਚ ਬਾਰਿਸ਼ ਹੋਵੇਗੀ ਜਦਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ 'ਚ ਬਾਰਿਸ਼ ਅਤੇ ਬਰਫਬਾਰੀ ਹੋਵੇਗੀ।

Punjab Weather Update: ਪੰਜਾਬ ਸਮੇਤ ਕਈ ਸੂਬਿਆਂ 'ਚ ਮੁੜ ਬਦਲੇਗਾ ਮੌਸਮ, IMD ਨੇ ਜਾਰੀ ਕੀਤਾ ਅਲਰਟ

Punjab Weather Update: ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਸੀਤ ਲਹਿਰ ਦਾ ਪ੍ਰਕੋਪ ਹੁਣ ਥੋੜ੍ਹਾ ਘੱਟ ਹੋ ਗਿਆ ਹੈ। ਇਸ ਦੇ ਨਾਲ ਮੌਸਮ ਵਿਬ ਹਾਗ ਨੇ ਚੇਤਾਵਨੀ ਦਿੱਤੀ ਹੈ ਕਿ ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ (heavy rain) ਬਾਰਿਸ਼ ਹੋ ਸਕਦੀ ਹੈ।  ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਘੱਟੋ-ਘੱਟ ਤਾਪਮਾਨ 5 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਰਿਹਾ। ਇਸ ਦੇ ਨਾਲ ਹੀ ਅੱਜ ਦਿੱਲੀ  (IMD predicts rainfall) ਵਿੱਚ ਵੀ ਮੀਂਹ ਪੈ ਸਕਦਾ ਹੈ। 

ਮੌਸਮ ਵਿਭਾਗ ਦੇ ਮੁਤਾਬਕ 22 ਜਨਵਰੀ ਨੂੰ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। 23 ਜਨਵਰੀ ਨੂੰ ਜ਼ਿਆਦਾਤਰ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 24 ਜਨਵਰੀ ਨੂੰ ਮੀਂਹ (MD predicts rainfall)ਪੈਣ ਦੀ ਵੀ ਸੰਭਾਵਨਾ ਹੈ।  ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਸ਼ੁੱਕਰਵਾਰ ਨੂੰ ਕਈ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅਗਲੇ ਦੋ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। 

ਮੌਸਮ ਵਿਭਾਗ ਨੇ (Punjab Weather Update) ਚੇਤਾਵਨੀ ਦਿੱਤੀ ਹੈ ਕਿ ਇਸ ਦੌਰਾਨ ਸੂਬੇ ਵਿੱਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ (IMD predicts rainfall) ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਪਹਾੜਾਂ ਵਿੱਚ 25 ਜਨਵਰੀ ਤੱਕ ਮੌਸਮ ਖ਼ਰਾਬ ਰਹੇਗਾ।

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੇ ਘਰ ਜਸ਼ਨ ਦਾ ਮਾਹੌਲ; ਛੋਟੇ ਬੇਟੇ ਅਨੰਤ ਦੀ ਰਾਧਿਕਾ ਨਾਲ ਹੋਈ ਮੰਗਣੀ, ਵੇਖੋ ਤਸਵੀਰਾਂ

ਕੁਝ ਸੂਬਿਆਂ ਵਿੱਚ ਸੰਘਣੀ ਧੁੰਦ ਬਾਰੇ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਸਾਮ, ਓਡੀਸ਼ਾ, ਮੇਘਾਲਿਆ ਅਤੇ ਤ੍ਰਿਪੁਰਾ ਵਿੱਚ 20 ਅਤੇ 21 ਜਨਵਰੀ ਨੂੰ ਸਵੇਰ ਅਤੇ ਸ਼ਾਮ ਦੇ ਸਮੇਂ ਸੰਘਣੀ ਧੁੰਦ ਦੇਖੀ ਜਾ ਸਕਦੀ ਹੈ। ਪੂਰਬੀ ਸੂਬਿਆਂ (Punjab Weather Update) ਵਿੱਚ ਠੰਢ ਤੋਂ ਕੁਝ ਰਾਹਤ ਮਿਲ ਸਕਦੀ ਹੈ। ਕੁਝ ਸੂਬਿਆਂ ਵਿੱਚ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ।

ਜੇਕਰ ਧੁੰਦ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ (Himachal Pradesh Weather) ਦੇ ਦੂਰ-ਦੁਰਾਡੇ ਇਲਾਕਿਆਂ 'ਚ ਸਵੇਰੇ-ਸ਼ਾਮ ਸੰਘਣੀ ਧੁੰਦ ਦੇਖੀ ਜਾ ਸਕਦੀ ਹੈ। ਜਦੋਂ ਕਿ ਰਾਜਸਥਾਨ ਦੇ ਉੱਤਰੀ ਹਿੱਸਿਆਂ ਵਿੱਚ ਸੀਤ ਲਹਿਰ ਤੋਂ ਲੈ ਕੇ ਗੰਭੀਰ ਸੀਤ ਲਹਿਰ ਦੇ ਹਾਲਾਤ ਬਣ ਸਕਦੇ ਹਨ।

Trending news