Iran Firing : ਹਿਜਾਬ ਦੇ ਵਿਰੋਧ 'ਚ ਪ੍ਰਦਰਸ਼ਨ ਦੌਰਾਨ ਅੰਨ੍ਹੇਵਾਹ ਹੋਈ ਫਾਇਰਿੰਗ, 5 ਲੋਕਾਂ ਦੀ ਮੌਤ
Advertisement
Article Detail0/zeephh/zeephh1444963

Iran Firing : ਹਿਜਾਬ ਦੇ ਵਿਰੋਧ 'ਚ ਪ੍ਰਦਰਸ਼ਨ ਦੌਰਾਨ ਅੰਨ੍ਹੇਵਾਹ ਹੋਈ ਫਾਇਰਿੰਗ, 5 ਲੋਕਾਂ ਦੀ ਮੌਤ

Iran Hijab Controversy: ਇਸ ਸਮੇਂ ਈਰਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਬਾਜ਼ਾਰ ਵਿੱਚ ਬੰਦੂਕਧਾਰੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ 'ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਜਦਕਿ 10 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਹ ਜਾਣਕਾਰੀ ਦਿੱਤੀ ਹੈ। 

 

Iran Firing : ਹਿਜਾਬ ਦੇ ਵਿਰੋਧ 'ਚ ਪ੍ਰਦਰਸ਼ਨ ਦੌਰਾਨ ਅੰਨ੍ਹੇਵਾਹ ਹੋਈ ਫਾਇਰਿੰਗ, 5 ਲੋਕਾਂ ਦੀ ਮੌਤ

Iran Firing: ਅਣਪਛਾਤੇ ਹਮਲਾਵਰਾਂ ਨੇ ਰਾਤ ਈਰਾਨ ਦੇ ਪੱਛਮੀ ਸ਼ਹਿਰ ਇਜਿਹ 'ਚ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਘਟਨਾ 'ਚ 5 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਘਟਨਾ 'ਚ 10 ਲੋਕ ਜ਼ਖਮੀ ਵੀ ਹੋਏ ਹਨ। ਜ਼ਖ਼ਮੀਆਂ ਵਿੱਚ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਹਮਲੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਹੁਣ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਸ ਦੇ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਦੱਖਣ-ਪੱਛਮੀ ਈਰਾਨ ਦੇ ਇਜੇਹ ਸ਼ਹਿਰ ਵਿੱਚ ਵਾਪਰੀ। ਹਮਲਾਵਰਾਂ ਨੇ ਇੱਥੋਂ ਦੇ ਬਾਜ਼ਾਰ ਵਿੱਚ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ ਪੰਜ ਵਿਅਕਤੀ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਹਮਲੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਅਣਪਛਾਤੇ ਹਮਲਾਵਰ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਸ਼ਹਿਰ ਦੇ ਕੇਂਦਰੀ ਬਾਜ਼ਾਰ 'ਚ ਪਹੁੰਚੇ ਸਨ। 

ਇਹ ਵੀ ਪੜ੍ਹੋ:  Gas Cylinder: LPG ਸਿਲੰਡਰ ਨੂੰ ਲੈ ਕੇ ਸਰਕਾਰ ਦਾ ਵੱਡਾ ਬਦਲਾਅ, ਹਰ ਗਾਹਕ ਨੂੰ ਮਿਲੇਗਾ ਇਹ ਫਾਇਦਾ...

ਹਮਲਾਵਰਾਂ ਨੇ ਪ੍ਰਦਰਸ਼ਨਕਾਰੀਆਂ ਅਤੇ ਉੱਥੇ ਮੌਜੂਦ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ 'ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 10 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਖੁਜ਼ੇਸਤਾਨ ਸੂਬੇ ਦੇ ਗਵਰਨਰ ਨੇ ਦੱਸਿਆ ਕਿ ਹਮਲੇ ਵਿੱਚ ਇੱਕ ਬੱਚੇ ਅਤੇ ਇੱਕ ਔਰਤ ਸਮੇਤ ਪੰਜ ਲੋਕ ਮਾਰੇ ਗਏ।

ਹਾਲ ਹੀ ਦੇ ਸਮੇਂ ਵਿੱਚ ਈਰਾਨ ਵਿੱਚ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਹੋਏ ਹਨ, ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਕੀਤੀ ਹੈ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕਈ ਥਾਵਾਂ 'ਤੇ ਹਿੰਸਕ ਝੜਪਾਂ ਵੀ ਹੋਈਆਂ ਹਨ। ਈਰਾਨ ਵਿੱਚ ਹਮਲਿਆਂ ਦੀਆਂ ਰਿਪੋਰਟਾਂ ਆਮ ਹਨ। ਇੱਥੇ ਨਿੱਤ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪਿਛਲੇ ਮਹੀਨੇ ਹੋਏ ਇੱਕ ਹਮਲੇ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ ਸਨ। ਸ਼ਿਰਾਜ਼ ਵਿੱਚ ਸ਼ਾਹ ਚਰਾਘ ਦੇ ਮਕਬਰੇ ਉੱਤੇ ਹਮਲਾ ਹੋਇਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਸਮੂਹ ਨੇ ਲਈ ਸੀ।

ਈਰਾਨੀ ਮੀਡੀਆ ਮੁਤਾਬਕ ਬੁੱਧਵਾਰ ਨੂੰ ਕੁਝ ਪ੍ਰਦਰਸ਼ਨਕਾਰੀ ਇੱਥੇ ਇਕੱਠੇ ਹੋਏ ਸਨ ਅਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸਨ। ਇਸ ਦੌਰਾਨ ਪੁਲਿਸ 'ਤੇ ਪਥਰਾਅ ਵੀ ਕੀਤਾ ਗਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਸਥਾਨਕ ਮੀਡੀਆ ਮੁਤਾਬਕ ਪ੍ਰਦਰਸ਼ਨ ਦੌਰਾਨ ਹਿੰਸਕ ਝੜਪਾਂ ਵੀ ਹੋਈਆਂ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਹੁਣ ਉਸੇ ਥਾਂ 'ਤੇ ਗੋਲੀਬਾਰੀ ਹੋਈ ਹੈ।

Trending news