Chandigarh Gas Cylinder Leakages News: ਜਾਣਕਾਰੀ ਅਨੁਸਾਰ ਸੈਕਟਰ 29 ਦੇ ਮਕਾਨ ਨੰਬਰ 1453/16 ਦੀ ਪਹਿਲੀ ਮੰਜ਼ਿਲ 'ਤੇ ਦੋ ਵਿਅਕਤੀ ਗੋਲਗੱਪੇ ਅਤੇ ਹੋਰ ਸਾਮਾਨ ਬਣਾਉਣ ਦਾ ਕੰਮ ਕਰ ਰਹੇ ਸਨ।
Trending Photos
Chandigarh Gas Cylinder Leakages News: ਚੰਡੀਗੜ੍ਹ ਦੇ ਸੈਕਟਰ 29 ਵਿੱਚ ਇੱਕ ਘਰ ਵਿੱਚ ਛੋਟੇ ਕਮਰਸ਼ੀਅਲ ਗੈਸ ਸਿਲੰਡਰ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ 'ਚ ਦੋ ਲੋਕ ਜ਼ਖ਼ਮੀ ਹੋਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਦੋਵੇਂ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ-32) ਵਿੱਚ ਇਲਾਜ ਅਧੀਨ ਹਨ।
ਜਾਣਕਾਰੀ ਅਨੁਸਾਰ ਸੈਕਟਰ 29 ਦੇ ਮਕਾਨ ਨੰਬਰ 1453/16 ਦੀ (Chandigarh Gas Cylinder Leakages)ਪਹਿਲੀ ਮੰਜ਼ਿਲ 'ਤੇ ਦੋ ਵਿਅਕਤੀ ਗੋਲਗੱਪੇ ਅਤੇ ਹੋਰ ਸਾਮਾਨ ਬਣਾਉਣ ਦਾ ਕੰਮ ਕਰ ਰਹੇ ਸਨ। ਇੱਥੇ ਅਚਾਨਕ 5 ਕਿੱਲੋ ਦੇ ਛੋਟੇ ਕਮਰਸ਼ੀਅਲ ਗੈਸ ਸਿਲੰਡਰ ਦੀ ਵਰਤੋਂ ਦੌਰਾਨ ਉਸ ਵਿੱਚੋਂ ਗੈਸ ਲੀਕ ਹੋ ਗਈ ਅਤੇ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ।
ਇਹ ਵੀ ਪੜ੍ਹੋ: Minor Gave Birth: ਯੂਟਿਊਬ ਵੀਡੀਓ ਦੇਖ ਨਬਾਲਿਗ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ! ਫਿਰ ਨਵਜੰਮੇ ਨਾਲ ਕੀਤਾ ਇਹ...
ਅੱਗ ਵਿੱਚ ਝੁਲਸਣ ਵਾਲੇ ਵਿਅਕਤੀ ਦੀ ਪਛਾਣ 25 ਸਾਲਾ ਸੁਨੀਲ (Chandigarh Gas Cylinder Leakages)ਵਜੋਂ ਹੋਈ ਹੈ। ਉਸ ਦੀ ਛਾਤੀ ਬੁਰੀ ਤਰ੍ਹਾਂ ਸੜ ਚੁੱਕੀ ਸੀ। ਇਸੇ ਕਮਰੇ ਵਿੱਚ ਅਮਰ ਨਾਂ ਦੇ ਵਿਅਕਤੀ ਨੇ ਬਚਣ ਲਈ ਖਿੜਕੀ ਤੋਂ ਛਾਲ ਮਾਰ ਦਿੱਤੀ। ਉਸ ਦੀ ਲੱਤ ਵਿੱਚ ਫਰੈਕਚਰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਿਸ ਪਹੁੰਚੀ। ਇਸ ਦੇ ਨਾਲ ਹੀ ਸੂਚਨਾ ਮਿਲਦੇ ਹੀ ਇੰਡਸਟਰੀਅਲ ਏਰੀਆ ਫਾਇਰ ਸਟੇਸ਼ਨ ਤੋਂ ਕਰਮਚਾਰੀ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ।
ਇਹ ਘਟਨਾ ਸਵੇਰੇ 10 ਵਜੇ ਦੀ ਹੈ। ਫਿਲਹਾਲ (Chandigarh Gas Cylinder Leakages) ਅੱਗ ਲੱਗਣ ਕਾਰਨ ਕਮਰੇ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਪਤਾ ਲੱਗਾ ਹੈ ਕਿ ਦੋਵੇਂ ਨੌਜਵਾਨ ਗੋਲਗੱਪੇ ਅਤੇ ਚਾਟ-ਪਾਪੜੀ ਦਾ ਹਲਵਾਈ ਕਰਦੇ ਸਨ।
ਇਹ ਵੀ ਪੜ੍ਹੋ: ਗੋਇੰਦਵਾਲ ਜੇਲ੍ਹ ਵੀਡੀਓ ਮਾਮਲੇ 'ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ, 7 ਜੇਲ੍ਹ ਅਧਿਕਾਰੀ ਸਸਪੈਂਡ ਤੇ 5 ਗ੍ਰਿਫ਼ਤਾਰ