'ਆਪ' ਦੇ ਵਿਧਾਇਕਾਂ ਨੂੰ ਅਧਿਕਾਰੀ ਦੇਣਗੇ ਮਾਨ-ਸਨਮਾਨ, ਸਰਕਾਰ ਵਲੋਂ ਹਦਾਇਤਾਂ ਹੋਈਆਂ ਜਾਰੀ
Advertisement

'ਆਪ' ਦੇ ਵਿਧਾਇਕਾਂ ਨੂੰ ਅਧਿਕਾਰੀ ਦੇਣਗੇ ਮਾਨ-ਸਨਮਾਨ, ਸਰਕਾਰ ਵਲੋਂ ਹਦਾਇਤਾਂ ਹੋਈਆਂ ਜਾਰੀ

ਪਿਛਲੇ ਸਾਲ 15 ਅਗਸਤ ਮੌਕੇ ਕਈ ਮੰਤਰੀਆਂ ਦੀਆਂ ਅਗਲੀਆਂ ਸੀਟਾਂ 'ਤੇ ਵਿਧਾਇਕਾਂ ਦੀ ਬਜਾਏ ਸੀਨੀਅਰ ਅਧਿਕਾਰੀਆਂ ਦੀਆਂ ਪਤਨੀਆਂ ਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਬਿਠਾਇਆ ਗਿਆ ਸੀ। 

'ਆਪ' ਦੇ ਵਿਧਾਇਕਾਂ ਨੂੰ ਅਧਿਕਾਰੀ ਦੇਣਗੇ ਮਾਨ-ਸਨਮਾਨ, ਸਰਕਾਰ ਵਲੋਂ ਹਦਾਇਤਾਂ ਹੋਈਆਂ ਜਾਰੀ

Punjab MLAs News: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸਰਕਾਰੀ ਦਫ਼ਤਰਾਂ ਅਤੇ ਸਮਾਗਮਾਂ ’ਚ ਪੂਰਾ ਸਤਿਕਾਰ ਮਿਲਿਆ ਕਰੇਗਾ, ਇਸ ਸਬੰਧੀ ਬਕਾਇਦਾ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀ. (SSPs) ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। 

ਸਰਕਾਰ ਵਲੋਂ ਜਾਰੀ ਹੋਈਆਂ ਹਦਾਇਤਾਂ ’ਚ ਕਿਹਾ ਗਿਆ ਹੈ ਕਿ ਆਪ' ਦੇ ਵਿਧਾਇਕਾਂ ਨੂੰ ਸਰਕਾਰੀ ਸਮਾਗਮਾਂ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਤੇ ਆਰਡਰ ਆਫ ਪ੍ਰੈਜੀਡੈਂਟ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। 

ਕਮੇਟੀ ਦੀ ਸਿਫ਼ਾਰਸ਼ਾਂ ਅਨੁਸਾਰ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੇ ਸਰਕਾਰੀ ਸਮਾਗਮਾਂ ਵਿੱਚ ਮੁੱਖ ਮਹਿਮਾਨ ਨੂੰ ਸਹਾਇਤਾ ਪ੍ਰਦਾਨ ਕਰਨੀ ਹੁੰਦੀ ਹੈ, ਇਸ ਲਈ ਇਨ੍ਹਾਂ ਅਧਿਕਾਰੀਆਂ ਨੂੰ ਮੁੱਖ ਮਹਿਮਾਨ ਦੇ ਇੱਕ ਪਾਸੇ ਬੈਠਾਉਣਾ ਚਾਹੀਦਾ ਹੈ ਨਾ ਕਿ ਦੋਵੇਂ ਪਾਸੇ।  

ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ 15 ਅਗਸਤ ਮੌਕੇ ਕਈ ਮੰਤਰੀਆਂ ਦੀਆਂ ਅਗਲੀਆਂ ਸੀਟਾਂ 'ਤੇ ਵਿਧਾਇਕਾਂ ਦੀ ਬਜਾਏ ਸੀਨੀਅਰ ਅਧਿਕਾਰੀਆਂ ਦੀਆਂ ਪਤਨੀਆਂ ਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਬਿਠਾਇਆ ਗਿਆ ਸੀ। ਕਹਿਣ ਦਾ ਭਾਵ ਪ੍ਰੋਟੋਕਾਲ ਅਨੁਸਾਰ ਵਿਧਾਇਕਾਂ ਨੂੰ ਸਮਾਗਮ ’ਚ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ ਗਿਆ। ਇਸ ਘਟਨਾ ਦੀ ਸਮੂਹ ਵਿਧਾਇਕਾਂ ਨੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਸ਼ਿਕਾਇਤ ਕੀਤੀ ਸੀ। 

ਇਸ ਤਰਾਂ ਪਿਛਲੇ ਸਾਲ ਸਿਤੰਬਰ ਮਹੀਨੇ ਦੌਰਾਨ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਮੈਂਬਰਾਂ ਨੇ ਨੰਗਲ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਸੀ, ਪਰ ਪ੍ਰੋਟੋਕੋਲ ਅਨੁਸਾਰ ਵਿਧਾਇਕਾਂ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਗਈ ਸੀ। ਇਸ ਤੋਂ ਬਾਅਦ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸਪੀਕਰ ਨੂੰ ਸ਼ਿਕਾਇਤ ਕੀਤੀ। 

ਇਸ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਸਪੀਕਰ ਦੁਆਰਾ ਗ੍ਰਹਿ ਸਕੱਤਰ ਨੂੰ ਨੋਟਿਸ ਭੇਜਕੇ ਜਵਾਬ ਮੰਗਿਆ ਗਿਆ। ਹਿ ਸਕੱਤਰ ਵੱਲੋਂ ਕੋਈ ਜਵਾਬ ਨਾ ਮਿਲਣ 'ਤੇ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕਾਰਵਾਈ ਕੀਤੀ ਅਤੇ ਰਾਜ ਦੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਨੂੰ 18 ਅਕਤੂਬਰ ਨੂੰ ਵਿਧਾਨ ਸਭਾ ਸਕਤਰੇਤ ਵਿਖੇ ਕਮੇਟੀ ਸਾਹਮਣੇ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਗਿਆ।  

ਜਿਸ ’ਤੇ ਕਾਰਵਾਈ ਕਰਦਿਆਂ ਕਮੇਟੀ ਵਲੋਂ ਕਈ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਸੀ। ਇਸ ਮੁਦੇ ’ਤੇ ਬੋਲਦਿਆਂ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਵਿਧਾਇਕਾਂ ਨੂੰ ਪ੍ਰੋਟੋਕਾਲ ਅਨੁਸਾਰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ। ਕਮੇਟੀ ਨੇ ਜਿਹੜੇ ਜਿਹੜੇ ਵਿਧਾਇਕਾਂ ਦੀਆਂ ਸ਼ਿਕਾਇਤਾਂ 'ਤੇ ਤੋਂ ਬਾਅਦ ਇਹ ਕਾਰਵਾਈ ਅਮਲ ’ਚ ਲਿਆਂਦੀ ਹੈ, ਉਨ੍ਹਾਂ ਦਾ ਨਾਮ ਜਨਤਕ ਕੀਤੇ ਬਿਨਾ, ਉਨ੍ਹਾਂ ਕਿਹਾ ਕਿ ਜੇਕਰ ਭਵਿੱਖ 'ਚ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਨੂੰ ਆਖ਼ਰੀ ਮੌਕਾ, ਬਾਅਦ ’ਚ ਸਰਕਾਰ ਕਰੇਗੀ ਸਖ਼ਤ ਕਾਰਵਾਈ

 

Trending news