ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਨੂੰ ਆਖ਼ਰੀ ਮੌਕਾ, ਬਾਅਦ ’ਚ ਸਰਕਾਰ ਕਰੇਗੀ ਸਖ਼ਤ ਕਾਰਵਾਈ
Advertisement
Article Detail0/zeephh/zeephh1551595

ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਨੂੰ ਆਖ਼ਰੀ ਮੌਕਾ, ਬਾਅਦ ’ਚ ਸਰਕਾਰ ਕਰੇਗੀ ਸਖ਼ਤ ਕਾਰਵਾਈ

ਡਾ. ਬਲਜੀਤ ਕੌਰ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਰਕਾਰ ਵਲੋਂ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਗਲਤ ਢੰਗ ਨਾਲ ਪੈਨਸ਼ਨ ਲੈਣਾ ਆਪਣੇ ਆਪ ਬੰਦ ਕਰ ਦੇਣ, ਨਹੀਂ ਤਾਂ ਇਸ ਮਾਮਲੇ ’ਚ ਕਾਰਵਾਈ ਕੀਤੀ ਜਾਵੇਗੀ। 

ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਨੂੰ ਆਖ਼ਰੀ ਮੌਕਾ, ਬਾਅਦ ’ਚ ਸਰਕਾਰ ਕਰੇਗੀ ਸਖ਼ਤ ਕਾਰਵਾਈ

Punjab pension scam: ਗ਼ਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ’ਤੇ ਹੁਣ ਪੰਜਾਬ ਸਰਕਾਰ ਸਿਕੰਜਾ ਕਸਣ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਲ ’ਚ ਹੀ ਸਰਵੇਖਣ ਕਰਵਾਇਆ ਗਿਆ ਜਿਸ ’ਚ ਸਾਹਮਣੇ ਆਇਆ ਕਿ ਕੁੱਲ 90 ਹਜ਼ਾਰ ਲੋਕਾਂ ਦੀ ਮੌਤ ਹੋ ਜਾਣ ਦੇ ਬਾਵਜੂਦ ਉਨ੍ਹਾਂ ਦੇ ਖਾਤਿਆਂ ’ਚ ਲਗਾਤਾਰ ਪੈਨਸ਼ਨ ਭੇਜੀ ਜਾ ਰਹੀ ਹੈ। 

ਇਸ ਬਾਰੇ ਜਾਣਕਾਰੀ ਦਿੰਦਿਆ ਕੈਬਨਿਟ ਮੰਤਰੀ ਡ. ਬਲਜੀਤ ਕੌਰ ਨੇ ਦੱਸਿਆ ਕਿ ਇਹ ਗਲਤ ਢੰਗ ਨਾਲ ਖਾਤਿਆਂ ’ਚ ਜਾਰੀ ਪੈਨਸ਼ਨ ਬੰਦ ਕਰਨ ਨਾਲ ਸਰਕਾਰ ਨੂੰ 13 ਤੋਂ 14 ਕਰੋੜ ਦੀ ਬੱਚਤ ਹੋਈ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਰਕਾਰ ਵਲੋਂ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਗਲਤ ਢੰਗ ਨਾਲ ਪੈਨਸ਼ਨ ਲੈਣਾ ਆਪਣੇ ਆਪ ਬੰਦ ਕਰ ਦੇਣ, ਨਹੀਂ ਤਾਂ ਇਸ ਮਾਮਲੇ ’ਚ ਕਾਰਵਾਈ ਕੀਤੀ ਜਾਵੇਗੀ। 

ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੀਆਂ ਸਰਕਾਰਾਂ ਦੌਰਾਨ ਬੁਢਾਪਾ ਪੈਨਸ਼ਨ ਧਾਰਕਾਂ ਨੂੰ ਰਾਹਤ ਪਹੁੰਚਾਉਣ ਲਈ ਸਲਾਨਾ ਆਮਦਨ ਨੂੰ 60 ਹਜ਼ਾਰ ਰੁਪਏ ਕਰ ਦਿੱਤਾ ਗਿਆ। ਇਸ ਤਰ੍ਹਾਂ ਬੱਚਿਆਂ ਦੀ ਆਮਦਨ ਨੂੰ ਮਾਪਿਆਂ ਦੀ ਆਮਦਨ ਤੋਂ ਅਲੱਗ ਕਰ ਦਿੱਤਾ ਗਿਆ, ਜਦਕਿ ਪਹਿਲਾਂ ਜੇਕਰ ਮਾਪਿਆਂ ਦਾ ਪੁੱਤ ਸਰਕਾਰੀ ਨੌਕਰੀ ਕਰਦਾ ਸੀ ਤਾਂ ਉਸ ਪਰਿਵਾਰ ਦਾ ਕੋਈ ਵੀ ਮੈਂਬਰ ਸਮਾਜਿਕ ਸੁਰੱਖਿਆ ਸਕੀਮ ਤਹਿਤ ਪੈਨਸ਼ਨ ਦਾ ਹੱਕਦਾਰ ਨਹੀਂ ਹੁੰਦਾ ਸੀ। 

ਕੈਪਟਨ ਸਰਕਾਰ ਦੌਰਾਨ ਵੱਡੀ ਗਿਣਤੀ ’ਚ ਬਜ਼ੁਰਗਾਂ ਵਲੋਂ ਗਲਤ ਢੰਗ ਨਾਲ ਪੈਨਸ਼ਨ ਲਗਵਾ ਲੈਣ ਦੀਆਂ ਰਿਪੋਰਟਾ ਪ੍ਰਾਪਤ ਹੋਈਆਂ, ਇਸ ਤੋਂ ਬਾਅਦ ਜਦੋਂ ਸਰਕਾਰ ਦੁਆਰਾ ਸਰਵੇ ਕਰਵਾਇਆ ਗਿਆ ਤਾਂ ਵੱਡੀ ਗਿਣਤੀ ’ਚ ਗਲਤ ਪੈਨਸ਼ਨ ਧਾਰਕ ਪਾਏ ਗਏ। ਪਰ ਉਸ ਸਮੇਂ ਵੋਟਾਂ ਸਿਰ ’ਤੇ ਹੋਣ ਕਾਰਨ ਸਰਕਾਰ ਕੋਈ ਸਖ਼ਤ ਐਕਸ਼ਨ ਨਹੀਂ ਕਰ ਪਾਈ। 

ਇੱਥੇ ਦੱਸਣਾ ਬਣਦਾ ਹੈ ਕਿ ਆਪ ਸਰਕਾਰ ਦੁਆਰਾ ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਦੀ ਪੜਤਾਲ ਕੀਤੀ ਗਈ ਤਾਂ ਕੁੱਲ 90,248 ਮ੍ਰਿਤਕਾਂ ਦੇ ਵਾਰਸਾਂ ਵਲੋਂ ਪੈਨਸ਼ਨ ਵਸੂਲਣ ਦਾ ਮਾਮਲਾ ਸਾਹਮਣੇ ਆਇਆ। ਸਰਕਾਰੀ ਖਜ਼ਾਨੇ ਨੂੰ ਲੱਗ ਰਹੇ ਚੂਨੇ ਨੂੰ ਗੰਭੀਰਤਾ ਨਾਲ ਲੈਂਦਿਆਂ  ਸਰਕਾਰ ਨੇ 55,082 ਪੈਨਸ਼ਨ ਲੈ ਰਹੇ ਮ੍ਰਿਤਕਾਂ ਦੇ ਵਾਰਸਾਂ ਤੋਂ ਕਰੀਬ 15 ਕਰੋੜ ਰੁਪਏ ਵਸੂਲ ਕੀਤੇ। 

ਹੁਣ ਇੱਕ ਵਾਰ ਫੇਰ ਡਾ. ਬਲਜੀਤ ਕੌਰ ਵਲੋਂ ਕਿਹਾ ਗਿਆ ਹੈ ਕਿ ਅਜਿਹੇ ਲੋਕਾਂ ਨੂੰ ਇਕ ਮੌਕਾ ਹੋਰ ਦਿੱਤਾ ਜਾ ਰਿਹਾ ਹੈ ਜੋ ਗਲਤ ਢੰਗ ਨਾਲ ਪੈਨਸ਼ਨ ਹਾਸਲ ਕਰ ਰਹੇ ਹਨ, ਉਹ ਪੈਨਸ਼ਨ ਲੈਣਾ ਬੰਦ ਕਰ ਦੇਣ। 

ਇਹ ਵੀ ਪੜ੍ਹੋ: ਪੰਜਾਬ ਦੀ ਤਸਵੀਰ ਬਦਲਣਗੇ 'ਸਕੂਲ ਆਫ਼ ਐਮੀਨੈਂਸ': CM ਭਗਵੰਤ ਮਾਨ

 

Trending news