Gurdaspur School Bus accident News: ਖੇਤਾਂ 'ਚ ਪਲਟੀ ਸਕੂਲ ਬੱਸ, 25 ਬੱਚੇ ਵਾਲ-ਵਾਲ ਬਚੇ
Advertisement
Article Detail0/zeephh/zeephh1797249

Gurdaspur School Bus accident News: ਖੇਤਾਂ 'ਚ ਪਲਟੀ ਸਕੂਲ ਬੱਸ, 25 ਬੱਚੇ ਵਾਲ-ਵਾਲ ਬਚੇ

Gurdaspur School Bus accident News: ਸਕੂਲੀ ਬੱਸ ਖੇਤਾਂ ਕੋਲ ਬਣੀ ਸੜਕ ਦੇ ਕਿਨਾਰੇ ਪੁੱਜੀ ਤਾਂ ਅਚਾਨਕ ਬੱਸ ਖੇਤਾਂ ਵਿੱਚ ਪਲਟ ਗਈ। ਉਦੋਂ ਹੀ ਪਿੰਡ ਦੇ ਲੋਕ ਤੁਰੰਤ ਬੱਸ ਦੇ ਨੇੜੇ ਪਹੁੰਚੇ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

 

Gurdaspur School Bus accident News: ਖੇਤਾਂ 'ਚ ਪਲਟੀ ਸਕੂਲ ਬੱਸ, 25 ਬੱਚੇ ਵਾਲ-ਵਾਲ ਬਚੇ

Gurdaspur School Bus accident News: ਪੰਜਾਬ ਵਿਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿਥੇ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਖੇਤ ਵਿੱਚ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ 'ਚ ਕਰੀਬ 25 ਬੱਚੇ ਸਵਾਰ ਸਨ।

ਦਰਅਸਲ ਇਹ ਮਾਮਲਾ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਹਰਦਾਨ ਦਾ ਜਿੱਥੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਖੇਤ ਵਿੱਚ ਪਲਟ ਗਈ।

ਇਹ ਹਾਦਸਾ ਸੜਕ ਕਿਨਾਰੇ ਟੁੱਟੀ ਹੋਣ ਕਾਰਨ ਵਾਪਰਿਆ। ਉਦੋਂ ਹੀ ਆਸਪਾਸ ਦੇ ਲੋਕਾਂ ਅਤੇ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਇਹ ਮਾਣ ਵਾਲੀ ਗੱਲ ਹੈ ਕਿ ਇਸ ਹਾਦਸੇ ਵਿੱਚ ਕੋਈ ਵੀ ਬੱਚਾ ਜ਼ਖ਼ਮੀ ਨਹੀਂ ਹੋਇਆ।

ਪਿੰਡ ਵਾਸੀਆਂ ਨੇ ਟਰੈਕਟਰ ਦੀ ਮਦਦ ਨਾਲ ਬੱਸ ਨੂੰ ਖੇਤਾਂ ਵਿੱਚੋਂ ਬਾਹਰ ਕੱਢਿਆ। ਲੋਕਾਂ ਨੇ ਦੱਸਿਆ ਕਿ ਬਰਸਾਤ ਕਾਰਨ ਸੜਕ ਦੇ ਕਿਨਾਰੇ ਟੁੱਟ ਗਏ ਹਨ। ਜਦੋਂ ਸਕੂਲੀ ਬੱਸ ਖੇਤਾਂ ਕੋਲ ਬਣੀ ਸੜਕ ਦੇ ਕਿਨਾਰੇ ਪੁੱਜੀ ਤਾਂ ਅਚਾਨਕ ਬੱਸ ਖੇਤਾਂ ਵਿੱਚ ਪਲਟ ਗਈ। ਉਦੋਂ ਹੀ ਪਿੰਡ ਦੇ ਲੋਕ ਤੁਰੰਤ ਬੱਸ ਦੇ ਨੇੜੇ ਪਹੁੰਚੇ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਇਹ ਵੀ ਪੜ੍ਹੋ: Punjab News: ਚਿਪਸ ਖਾਣ ਵਾਲੇ ਹੋ ਜਾਓ ਸਾਵਧਾਨ! ਵਿਗੜੀ ਚਾਰ ਸਾਲਾਂ ਕੁੜੀ ਦੀ ਸਿਹਤ, ਹਸਪਤਾਲ 'ਚ ਦਾਖ਼ਲ

ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਸੀ ਕਿ ਬੱਸ ਡਰਾਈਵਰ ਬੱਸ ਨੂੰ ਸਹੀ ਢੰਗ ਨਾਲ ਨਹੀਂ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਸਕੂਲ ਪ੍ਰਬੰਧਕਾਂ ਵੱਲੋਂ ਮਾਪਿਆਂ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਇਹ ਹਾਦਸਾ ਬੱਸ ਨਾਲ ਵਾਪਰਿਆ ਹੈ। ਪਿੰਡ ਦੇ ਕੁਝ ਲੋਕਾਂ ਨੇ ਉਹਨਾਂ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਮਿਲਣ ਗਿਆ ਸੀ ਤਾਂ ਦੇਖਿਆ ਕਿ ਉਨ੍ਹਾਂ ਦੇ ਬੱਚੇ ਵੀ ਸਦਮੇ ਵਿੱਚ ਸਨ।

ਇਹ ਵੀ ਪੜ੍ਹੋ: Punjab Flood News: ਪੰਜਾਬ 'ਚ ਕੁਦਰਤੀ ਤਬਾਹੀ! ਹੜ੍ਹ ਪ੍ਰਭਾਵਿਤ ਪਿੰਡਾਂ ਦਾ ਅੰਕੜਾ ਕਰ ਦੇਵੇਗਾ ਹੈਰਾਨ, ਜਾਣੋ ਪੂਰਾ ਅੱਪਡੇਟ
 

Trending news