ਗੁਰਸਿਮਰਨ ਮੰਡ ਨੂੰ ਘਰ ’ਚ ਕੀਤਾ ਗਿਆ ਨਜ਼ਰਬੰਦ, ਧਮਕੀਆਂ ਤੋਂ ਬਾਅਦ ਪੁਲਿਸ ਨੇ ਚੁੱਕਿਆ ਕਦਮ
Advertisement
Article Detail0/zeephh/zeephh1437726

ਗੁਰਸਿਮਰਨ ਮੰਡ ਨੂੰ ਘਰ ’ਚ ਕੀਤਾ ਗਿਆ ਨਜ਼ਰਬੰਦ, ਧਮਕੀਆਂ ਤੋਂ ਬਾਅਦ ਪੁਲਿਸ ਨੇ ਚੁੱਕਿਆ ਕਦਮ

ਮੰਡ ਨੇ ਧਮਕੀਆਂ ਮਿਲਣ ਸਬੰਧੀ ਜਾਣਕਾਰੀ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਰਤਦਿਆਂ ਉਸਨੂੰ ਘਰ ’ਚ ਹੀ ਨਜ਼ਰਬੰਦ ਕਰ ਦਿੱਤਾ ਹੈ। 

ਗੁਰਸਿਮਰਨ ਮੰਡ ਨੂੰ ਘਰ ’ਚ ਕੀਤਾ ਗਿਆ ਨਜ਼ਰਬੰਦ, ਧਮਕੀਆਂ ਤੋਂ ਬਾਅਦ ਪੁਲਿਸ ਨੇ ਚੁੱਕਿਆ ਕਦਮ

ਚੰਡੀਗੜ੍ਹ:  ਡੇਰਾ ਪ੍ਰੇਮੀ ਪਰਦੀਪ ਦੇ ਕਤਲ ਨੂੰ ਹਾਲੇ ਕੁਝ ਹੀ ਦਿਨ ਬੀਤੇ ਹਨ ਕਿ ਹੁਣ ਗੁਰਸਿਮਰਨ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। 

ਗੁਰਸਿਮਰਨ ਮੰਡ ਨੂੰ ਘਰ ’ਚ ਕੀਤਾ ਗਿਆ ਨਜ਼ਰਬੰਦ
ਕਾਂਗਰਸ ਆਗੂ ਮੰਡ ਨੂੰ ਗੈਂਗਸਟਰ ਗੋਲਡੀ ਬਰਾੜ ਦੇ ਨਾਮ ’ਤੇ ਫ਼ੋਨ ਕਾਲ ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਮੰਡ ਨੇ ਧਮਕੀਆਂ ਮਿਲਣ ਸਬੰਧੀ ਜਾਣਕਾਰੀ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਰਤਦਿਆਂ ਉਸਨੂੰ ਘਰ ’ਚ ਹੀ ਨਜ਼ਰਬੰਦ ਕਰ ਦਿੱਤਾ ਹੈ। 
ਪੁਲਿਸ ਨੇ ਘਰ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ, ਪੁਲਿਸ ਅਧਿਕਾਰੀ ਸਮੇਂ-ਸਮੇਂ ਬਾਅਦ ਅਚਨਚੇਤ ਚੈਕਿੰਗ ਕਰ ਰਹੇ ਹਨ। ਪੁਲਿਸ ਵਲੋਂ ਗੁਰਸਿਮਰਨ ਮੰਡ ਨੂੰ ਸੋਸ਼ਲ ਮੀਡੀਆ ਦੇ ਇਸਤੇਮਾਲ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ। 

ਪੁਲਿਸ ਲਾਈਨ ’ਚ ਤਾਇਨਾਤ ਮੁਨਸ਼ੀ ਨਾਲ ਪਿਆ ਮੰਡ ਦਾ ਪੰਗਾ
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਗੁਰਸਿਮਰਨ ਮੰਡ ਦਾ ਪੁਲਿਸ ਲਾਈਨ ’ਚ ਤਾਇਨਾਤ ਮੁਨਸ਼ੀ ਨਾਲ ਪੰਗਾ ਪੈ ਗਿਆ ਸੀ। ਮੰਡ ਨੇ ਮੁਨਸ਼ੀ ’ਤੇ ਦੋਸ਼ ਲਗਾਇਆ ਕਿ ਮੁਨਸ਼ੀ ਨੇ ਉਸਦੀ ਸਕਿਓਰਟੀ ’ਚ ਭਿੰਡਰਾਵਾਲੇ ਦਾ ਸਮਰਥਨ ਕਰਨ ਵਾਲਾ ਸੁਰੱਖਿਆ ਮੁਲਾਜ਼ਮ ਭੇਜ ਦਿੱਤਾ ਸੀ। ਉਸਨੂੰ ਇਸ ਗੱਲ ਦਾ ਅਹਿਸਾਸ ਉਸ ਸਮੇਂ ਹੋਇਆ ਜਦੋਂ ਉਸਨੇ ਸੁਰੱਖਿਆ ਮੁਲਾਜ਼ਮ ਦੇ ਮੋਟਰ ਸਾਈਕਲ ’ਤੇ ਭਿੰਡਰਾਵਾਲੇ ਦੀ ਫ਼ੋਟੋ ਲੱਗੀ ਵੇਖੀ। 

ਮੰਡ ਦੀ ਸੁਰੱਖਿਆ ’ਚ ਕੀਤਾ ਗਿਆ ਫੇਰ-ਬਦਲ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਮਿਸ਼ਨਰ ਕੋਸਤੁਬ ਸ਼ਰਮਾ ਨੇ ਫ਼ੌਰੀ ਐਕਸ਼ਨ ਲੈਂਦਿਆ ਮੰਡ ਦੀ ਸੁਰੱਖਿਆ ’ਚ ਫੇਰਬਦਲ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮੰਡ ਨੇ ਹਮੇਸ਼ਾ ਕੱਟੜਪੰਥੀਆਂ ਦੇ ਵਿਰੁੱਧ ਅਵਾਜ਼ ਚੁੱਕੀ ਹੈ, ਜਿਸ ਕਾਰਨ ਉਸਨੂੰ ਆਏ ਦਿਨ ਧਮਕੀਆਂ ਮਿਲ ਰਹੀਆਂ ਹਨ।  

ਧਮਕੀ ਵਾਲੀ ਈ-ਮੇਲ ’ਚ ਕੀ ਲਿਖਿਆ ਸੁਨੇਹਾ
ਗੁਰਸਿਮਰਨ ਮੰਡ ਨੂੰ ਈ-ਮੇਲ ਜ਼ਰੀਏ ਧਮਕੀ ਦਿੱਤੀ ਗਈ ਹੈ। ਉਸ ’ਚ ਲਿਖਿਆ, "ਮੰਡ ਤੂੰ ਗਲਤ ਬੋਲਣ ਤੋਂ ਬਾਜ ਨਹੀਂ ਆ ਰਿਹਾ, ਤੇਰਾ ਹਾਲ ਵੀ ਪਰਦੀਪ ਵਾਲਾ ਹੀ ਕਰਨਾ ਹੋਵੇਗਾ। ਤੂੰ ਸਾਡੇ ਸਿੱਖ ਧਰਮ ਦਾ ਦੋਸ਼ੀ ਹੈਂ। ਇੱਕ ਗੱਲ ਸਾਡੀ ਯਾਦ ਰੱਖੀ, ਤੈਨੂੰ ਜ਼ਰੂਰ ਮਾਰਾਂਗੇ। ਅਸੀਂ ਹਰ ਉਸ ਵਿਅਕਤੀ ਨੂੰ ਠੋਕਾਂਗੇ ਜੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਬੋਲਦਾ ਹੈ। ਮੰਡ ਹੁਣ ਤੂੰ ਵੀ ਤਿਆਰ ਰਹਿ, ਅਗਲਾ ਨੰਬਰ ਤੇਰਾ ਹੈ।  

 

Trending news