Sri Muktsar Sahib Maghi Mela: 40 ਮੁਕਤਿਆਂ ਦੇ ਨਾਂ ਨਾਲ ਜਾਣੀ ਜਾਂਦੀ ਇਤਹਾਸਿਕ ਧਰਤੀ ਦੇ ਇਤਿਹਾਸ ਅਸਥਾਨ
Advertisement
Article Detail0/zeephh/zeephh2056633

Sri Muktsar Sahib Maghi Mela: 40 ਮੁਕਤਿਆਂ ਦੇ ਨਾਂ ਨਾਲ ਜਾਣੀ ਜਾਂਦੀ ਇਤਹਾਸਿਕ ਧਰਤੀ ਦੇ ਇਤਿਹਾਸ ਅਸਥਾਨ

Sri Muktsar Sahib Maghi Mela: ਮਾਘੀ ਦਾ ਇਹ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ| ਜਿਸ ਨੂੰ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਮਾਘ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਵਾਰ ਇਹ ਮੇਲਾ 14 ਜਨਵਰੀ ਨੂੰ ਹੋ ਰਿਹਾ ਹੈ।

Sri Muktsar Sahib Maghi Mela: 40 ਮੁਕਤਿਆਂ ਦੇ ਨਾਂ ਨਾਲ ਜਾਣੀ ਜਾਂਦੀ ਇਤਹਾਸਿਕ ਧਰਤੀ ਦੇ ਇਤਿਹਾਸ ਅਸਥਾਨ

Sri Muktsar Sahib Maghi Mela:(Anmol Singh Warring): 40 ਮੁਕਤਿਆਂ ਦੇ ਨਾਂ ਨਾਲ ਜਾਣੀ ਜਾਂਦੀ ਇਤਹਾਸਿਕ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਮਾਘੀ ਦਾ ਮੇਲਾ ਪੁਰਾਤਨ ਸਮੇਂ ਤੋ ਹੀ ਖਿੱਚ ਦਾ ਕੇਂਦਰ ਰਿਹਾ ਹੈ ਤੇ ਮਾਘੀ ਦਾ ਇਹ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ| ਜਿਸ ਨੂੰ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਮਾਘ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਵਾਰ ਇਹ ਮੇਲਾ 14 ਜਨਵਰੀ ਨੂੰ ਹੋ ਰਿਹਾ ਹੈ। ਇਸ ਦਿਨ ਲੋਕ ਵੰਨ-ਸੁਵੰਨੀ ਸੁੰਦਰ ਵੇਸ਼-ਭੂਸ਼ਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮੇਲੇ ਵਿੱਚ ਪਹੁੰਚਦੇ ਹਨ। ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੇ ਹੋਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਦੇ ਹਨ ।

ਇਤਿਹਾਸ 
ਸ੍ਰੀ ਮੁਕਤਸਰ ਸਾਹਿਬ ਦਾ ਵਚਿੱਤਰ ਇਤਿਹਾਸ ਹੋਣ ਕਾਰਨ ਇਹ ਸਿੱਖਾਂ ਦਾ ਬਹੁਤ ਹੀ ਪ੍ਰਸਿੱਧ ਪਵਿੱਤਰ ਅਸਥਾਨ ਹੈ। ਜਦੋਂ ਸੂਬਾ ਸਰਹੰਦ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਢਿਲਵਾਂ ਕਲਾਂ ਨਗਰ ਦੇ ਪਾਸ ਹਨ ਤਾਂ ਵਜ਼ੀਰ ਖ਼ਾਂ ਸੂਬਾ ਸਰਹੰਦ ਗੁਰੂ ਜੀ ਦਾ ਪਿੱਛਾ ਕਰਦਾ ਉਧਰ ਚੱਲ ਪਿਆ। ਗੁਰੂ ਜੀ ਨੇ ਖਿਦਰਾਣੇ ਦੇ ਰੇਤਲੇ ਟਿੱਬਿਆਂ ਵਿਚ ਇਕ ਪਾਣੀ ਦੀ ਢਾਬ ਦੇਖ ਅਪਣੇ ਮੋਰਚੇ ਬਣਾ ਲਏ। ਇਸ ਥਾਂ ਤੇ ਇਕ ਮਾਘ ਸੰਮਤ 1762 ਨੂੰ ਟੱਕਰ ਹੋਈ ਅਤੇ ਘਮਸਾਨ ਦਾ ਯੁੱਧ ਹੋਇਆ। ਇਸ ਤਰ੍ਹਾਂ ਇਸ ਅਸਥਾਨ ਘਰ ਗੁਰੂ ਜੀ ਨੇ ਮੁਗ਼ਲ ਸਾਮਰਾਜ ਨਾਲ ਆਖ਼ਰੀ ਅਤੇ ਫ਼ੈਸਲਾਕੁਨ ਯੁੱਧ ਕਰ ਕੇ ਭਾਰਤ ਵਿਚ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿਤੀਆਂ। ਇਸ ਮਹੱਤਵਪੂਰਣ ਯੁੱਧ ਦੀ ਜਿੱਤ ਅਤੇ ਗੁਰੂ ਜੀ ਨਾਲ ਸਬੰਧਤ ਇਥੇ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ । ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ।

ਗੁਰਦੁਆਰਾ ਟੁੱਟੀ ਗੰਢੀ ਸਾਹਿਬ fallback
ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ਼ਹਿਰ ਵਿਚਕਾਰ ਸੁਸ਼ੋਭਿਤ ਹੈ । ਜਿਥੇ ਮਾਘੀ ਵਾਲੇ ਦਿਨ ਅਤੇ ਹਰ ਮੱਸਿਆ ਨੂੰ ਭਾਰੀ ਇਕੱਠ ਹੁੰਦਾ ਹੈ। ਇਸ ਸਥਾਨ ’ਤੇ ਹੀ ਗੁਰੂ ਜੀ ਨੇ 40 ਸਿੰਘਾਂ ਵਲੋਂ ਆਨੰਦਪੁਰ ਸਾਹਿਬ ਵਿਖੇ ਦਿਤੇ ਬੇਦਾਵੇ ਨੂੰ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਕੇ ਮੁਕਤੀ ਪ੍ਰਦਾਨ ਕੀਤੀ ਸੀ ਅਤੇ ਟੁੱਟੀ ਗੰਢੀ ਸੀ। ਅੱਜ ਕਲ ਇਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ।

 ਗੁਰਦੁਆਰਾ ਸ਼ਹੀਦ ਗੰਜ ਸਾਹਿਬ
ਇਸ ਪਵਿੱਤਰ ਅਸਥਾਨ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਹੱਥੀਂ ਚਿਖਾ ਤਿਆਰ ਕਰ ਕੇ 40 ਮੁਕਤਿਆਂ ਦਾ ਅੰਤਮ ਸਸਕਾਰ ਕੀਤਾ ਸੀ, ਜੋ ਮੁਗ਼ਲ ਫ਼ੌਜਾਂ ਵਿਰੁਧ ਲੜਦੇ ਹੋਏ ਇਥੇ ਸ਼ਹੀਦ ਹੋਏ ਸਨ। ਇਥੇ ਹਰ ਸਾਲ ਤਿੰਨ ਮਈ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।

 

ਗੁਰਦੁਆਰਾ ਤੰਬੂ ਸਾਹਿਬ fallback
ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਦੀਆਂ ਪ੍ਰਕਰਮਾ ਵਿਚ ਹੀ ਸਥਿਤ ਹੈ। ਇਸ ਅਸਥਾਨ ਤੇ 40 ਮੁਕਤਿਆਂ ਨੇ ਮੁਗ਼ਲਾਂ ਨਾਲ ਜੰਗ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਫ਼ੌਜ ਨੂੰ ਆਉਂਦੀ ਦੇਖ ਝਾੜਾਂ ਅਤੇ ਝੁੰਡਾਂ ਉਪਰ ਅਪਣੇ ਕਪੜੇ ਅਤੇ ਚਾਦਰੇ ਤਾਣ ਕੇ ਮੁਗ਼ਲ ਫ਼ੌਜਾਂ ਨੂੰ ਸਿੰਘਾਂ ਦੀ ਫ਼ੌਜ ਵੱਡੀ ਹੋਣ ਦਾ ਭੁਲੇਖਾ ਪਾਇਆ ਸੀ।

ਗੁਰਦੁਆਰਾ ਟਿੱਬੀ ਸਾਹਿਬ 
ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇਥੇ ਉੱਚਾ ਰੇਤਲਾ ਟਿੱਬਾ ਅਤੇ ਜੰਗਲ ਸੀ। ਇਥੋਂ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਜ਼ੀਰ ਖ਼ਾਨ ਦੀ ਫ਼ੌਜ ਤੇ ਗੁਰੂ ਜੀ ਦਾ ਪਿੱਛਾ ਕਰਦੀ 40 ਮੁਕਤਿਆਂ ਨਾਲ ਲੜ ਰਹੀ ਸੀ, ਤੀਰ ਚਲਾਉਂਦੇ ਰਹੇ ਸਨ।

fallback

ਗੁਰਦੁਆਰਾ ਦਾਤਣਸਰ ਸਾਹਿਬ 
ਟਿੱਬੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਗੁਰਦੁਆਰਾ ਦਾਤਣਸਰ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ਪਰ ਗੁਰੂ ਜੀ ਦਾਤਣ ਕੁਰਲਾ ਕਰਿਆ ਕਰਦੇ ਸਨ ਅਤੇ ਇਕ ਦਿਨ ਜਦੋਂ ਗ਼ਦਾਰ ਮੁਸਲਮਾਨ ਨੂਰਦੀਨ ਨੇ ਇਕ ਨਿਹੰਗ ਸਿੰਘ ਦੇ ਭੇਸ ਵਿਚ ਤਲਵਾਰ ਨਾਲ ਗੁਰੂ ਜੀ ਤੇ ਹਮਲਾ ਕੀਤਾ ਤਾਂ ਗੁਰੂ ਜੀ ਨੇ ਬੜੀ ਫੁਰਤੀ ਨਾਲ ਵਾਰ ਬਚਾਉਂਦੇ ਹੋਏ ਪਾਣੀ ਵਾਲਾ ਗੜਵਾ ਮਾਰ ਕੇ ਉਸ ਨੂੰ ਮਾਰ ਦਿਤਾ ਸੀ।

fallback

ਗੁਰਦੁਆਰਾ ਖੂਹ ਪਾਤਸ਼ਾਹੀ ਦਸਵੀਂ 
ਕਿਉਂਕਿ ਇਸ ਇਲਾਕੇ ਵਿਚ ਪਾਣੀ ਦੀ ਬਹੁਤ ਘਾਟ ਸੀ ਅਤੇ ਖਿਦਰਾਣੇ ਦੀ ਜੰਗ ਸਮੇਂ ਗੁਰੂ ਜੀ ਨੇ ਸੰਗਤਾਂ ਦੀ ਮੰਗ ਤੇ ਤੀਰ ਮਾਰ ਕੇ ਮਿੱਠਾ ਪਾਣੀ ਕਢਿਆ ਸੀ। ਇਸ ਸਥਾਨ ਪਰ ਅੱਜਕਲ ਗੁਰਦੁਆਰਾ ਗੁਰੂ ਦਾ ਖੂਹ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹੈ।

fallback

ਗੁਰਦੁਆਰਾ ਰਕਾਬਸਰ ਸਾਹਿਬ 
ਇਹ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਦੇ ਨੇੜੇ ਹੀ ਹੈ ਜਦੋਂ ਗੁਰੂ ਜੀ ਇਥੇ ਖਿਦਰਾਣੇ ਦੀ ਰਣਭੂਮੀ ਵਲ ਚਾਲੇ ਪਾਉਣ ਲੱਗੇ ਤਾਂ ਜਦੋਂ ਉਹ ਘੋੜੇ ਤੇ ਚੜ੍ਹੇ ਤਾਂ ਰਕਾਬ ਟੁੱਟ ਗਈ। ਇਹ ਰਕਾਬ ਅੱਜ ਵੀ ਇਥੇ ਮੌਜੂਦ ਹੈ। ਇਸ ਸਥਾਨ ਪਰ ਹੀ ਗੁਰਦੁਆਰਾ ਰਕਾਬ ਸਾਹਿਬ ਸਥਾਪਤ ਹੈ।

fallback

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ
ਇਹ ਗੁਰਦੁਆਰਾ ਬਠਿੰਡਾ ਰੋਡ ’ਤੇ ਸਥਿਤ ਹੈ ਤੇ ਇਸ ਨੂੰ ਗੁਰਦੁਆਰਾ ਤਰਨਤਾਰਨ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਇਥੇ ਹਰ ਐਤਵਾਰ ਵਾਲੇ ਦਿਨ ਵੱਡਾ ਇਕੱਠ ਹੁੰਦਾ ਹੈ ਤੇ ਲੋਕ ਸ਼ਰਧਾ ਨਾਲ ਆਉਂਦੇ ਹਨ ।

ਹੋਰ ਯਾਦਗਾਰਾਂ 
ਡਿਪਟੀ ਕਮਿਸ਼ਨਰ ਦਫ਼ਤਰ ਦੇ ਨਜ਼ਦੀਕ 80 ਫੁੱਟ ਉੱਚਾ 40 ਮੁਕਤਿਆਂ ਦੀ ਯਾਦ ਨੂੰ ਸਮਰਪਤ ਇਕ ਮੀਨਾਰ ਬਣਾਇਆ ਗਿਆ ਹੈ। ਜਿਸ ਦੇ 40 ਗੋਲ ਚੱਕਰ ਹਨ ਅਤੇ 40 ਮੁਕਤਿਆਂ ਦੇ ਨਾਂ ਅੰਕਿਤ ਹਨ। ਇਸ ਇਤਿਹਾਸਕ ਸ਼ਹਿਰ ਨੂੰ ਆਉਣ ਵਾਲੀਆਂ ਮੁੱਖ ਸੜਕਾਂ ਮਲੋਟ ਰੋਡ , ਕੋਟਕਪੂਰਾ ਰੋਡ , ਸਾਦਿਕ ਫਿਰੋਜ਼ਪੁਰ ਰੋਡ , ਬਠਿੰਡਾ ਰੋਡ , ਜਲਾਲਾਬਾਦ ਰੋਡ , ਗੁਰੂ ਹਰਸਹਾਏ ਰੋਡ ਤੇ ਯਾਦਗਾਰੀ ਗੇਟ ਉਸਾਰੇ ਗਏ ਹਨ।fallback

ਮੁਕਤੀ ਦਾ ਸਰ ਖਿਤਾਬ ਦਿੱਤਾ 
ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਇਸ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਖਿਦਰਾਣੇ ਦੀ ਢਾਬ ਨੂੰ ‘ਮੁਕਤੀ ਦਾ ਸਰ’ ਦਾ ਖ਼ਿਤਾਬ ਦਿਤਾ ਸੀ ਜੋ ਅੱਜਕਲ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

Trending news