Bathinda News: ਹਰਦਰਸ਼ਨ ਸਿੰਘ ਪੇਸ਼ੇ ਤੋਂ ਰਿਟਾਇਰਡ ਅਧਿਆਪਕ ਹਨ ਅਤੇ ਨਾਲ ਨਾਲ ਪੇਂਟਿੰਗ ਦਾ ਸ਼ੌਂਕ ਰੱਖਦੇ ਹਨ । ਹਰਦਰਸ਼ਨ ਸਿੰਘ ਸੋਹਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਰਸੇ ਨਾਲ ਜੁੜੀਆਂ ਪੁਰਾਣੀਆਂ ਵਸਤੂਆਂ ਅਤੇ ਹੋਰ ਸਾਮਾਨ ਨੂੰ ਇਕੱਠਾ ਕਰ ਯਾਦਾਂ ਦੇ ਰੂਪ ਵਿੱਚ ਸਜਾਉਣਾ ਉਨ੍ਹਾਂ ਦਾ ਸ਼ੌਕ ਹੀ ਨਹੀਂ ਬਲਕਿ ਉਨ੍ਹਾਂ ਦੇ ਖੂਨ ਵਿੱਚ ਹੈ।
Trending Photos
Punjabi Heritage News(Kulbir Beera): ਆਧੁਨਿਕ ਜੁੱਗ ਵਿੱਚ ਪੰਜਾਬੀ ਵਿਰਸੇ ਦਾ ਪੁਰਾਣਾ ਸਮਾਨ ਕਿਤੇ ਨਾ ਕਿਤੇ ਗਾਇਬ ਹੁੰਦਾ ਜਾ ਰਿਹਾ ਹੈ ਪਰ ਇਸ ਦੇ ਦੂਸਰੇ ਪਾਸੇ ਅੱਜ ਵੀ ਕੁਝ ਅਜਿਹੇ ਲੋਕ ਨੇ ਜੋ ਇਸ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਬੈਠੇ ਹੋਏ ਹਨ। ਫਿਰ ਚਾਹੇ ਗੱਲ ਪੁਰਾਣੀਆਂ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਹੋਣ, ਪੁਰਾਣੇ ਖੇਤੀ ਸੰਦ, ਪੰਜਾਬੀ ਪਹਿਰਾਵਾ, ਪੁਰਾਤਨ ਬਰਤਨ , ਸੰਗੀਤ ਵਾਲੇ ਸਜਾ, ਕੈਮਰੇ, ਟੀਵੀ ਜਾਂ ਫਿਰ ਪੁਰਾਣੀਆਂ ਪੇਟੀਆਂ, ਸੰਦੂਕਾਂ ਅਤੇ ਮੰਜੇ ਬਿਸਤਰਿਆਂ ਦੀ।
ਰਿਟਾਇਰਡ ਅਧਿਆਪਕ ਨੇ ਆਪਣੇ ਘਰ ਵਿੱਚ ਬਣਾਇਆ ਮਿਊਜ਼ੀਅਮ
ਕਹਿੰਦੇ ਹਨ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਰਿਟਾਇਰਡ ਅਧਿਆਪਕ ਹਰਦਰਸ਼ਨ ਸਿੰਘ ਸੋਹਲ ਜੋ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਦਾ ਰਹਿਣ ਵਾਲੇ ਹਨ, ਜਿਨ੍ਹਾਂ ਨੇ ਆਪਣੇ ਘਰ ਵਿੱਚ ਸੁੰਦਰ ਮਿਊਜ਼ੀਅਮ ਬਣਾਇਆ ਹੈ । ਜ਼ੀ ਮੀਡੀਆ ਟੀਮ ਵੱਲੋਂ ਹਰਦਰਸ਼ਨ ਸਿੰਘ ਸੋਹਲ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਅਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖਿਰ ਉਨ੍ਹਾਂ ਨੇ ਕਿਉਂ ਆਪਣੇ ਘਰ ਵਿੱਚ ਇੱਕ ਮਿਊਜ਼ਿਮ ਦੀ ਤਰ੍ਹਾਂ ਪੁਰਾਣੇ ਸੱਭਿਆਚਾਰ ਨੂੰ ਦਰਸਾਉਂਦੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਗਿਆ ਹੈ। ਹਰਦਰਸ਼ਨ ਸਿੰਘ ਪੇਸ਼ੇ ਤੋਂ ਰਿਟਾਇਰਡ ਅਧਿਆਪਕ ਹਨ ਅਤੇ ਨਾਲ ਨਾਲ ਪੇਂਟਿੰਗ ਦਾ ਸ਼ੌਂਕ ਰੱਖਦੇ ਹਨ । ਹਰਦਰਸ਼ਨ ਸਿੰਘ ਸੋਹਲ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਰਸੇ ਨਾਲ ਜੁੜੀਆਂ ਪੁਰਾਣੀਆਂ ਵਸਤੂਆਂ ਅਤੇ ਹੋਰ ਸਾਮਾਨ ਨੂੰ ਇਕੱਠਾ ਕਰ ਯਾਦਾਂ ਦੇ ਰੂਪ ਵਿੱਚ ਸਜਾਉਣਾ ਦਾ ਉਨ੍ਹਾਂ ਨੂੰ ਬਹੁਚ ਸ਼ੌਕ ਹੈ।
ਅਜਾਇਬਘਰ ’ਚ ਨੇ ਕਿਹੜੀ ਪੁਰਾਣੀਆਂ ਖਾਸ ਵਸਤੂਆਂ
ਹਰਦਰਸ਼ਨ ਸਿੰਘ ਸੋਹਲ ਦੇ ਘਰ ਵਿੱਚ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਪੁਰਾਣੇ ਤੋਂ ਪੁਰਾਣਾ ਸਾਮਾਨ ਜਿਸ ਵਿੱਚ ਚਰਖੇ , ਪੁਰਾਣੇ ਚਕਲੇ ਵੇਲਣੇ, ਪੁਰਾਣੀਆਂ ਮਧਾਣੀਆਂ, ਪੁਰਾਣੀਆਂ ਤੱਕੜੀਆਂ, ਜਿੰਦਰੇ, ਦੀਵੇ, ਘੰਟੀ, ਪਿੱਤਲ ਅਤੇ ਕਾਂਸੀ ਦੇ ਘੜੇ ਸਮੇਤ ਹੋਰ ਬਰਤਨ ਮੌਜੂਦ ਹਨ। ਇਸ ਤੋਂ ਇਲਾਵਾ ਮੰਜੇ ,ਅਲਮਾਰੀਆਂ , ਪੁਰਾਣੇ ਰੇਡੀਓ, ਟੀਵੀ, ਜੰਗਾਂ ਵਿੱਚ ਪਹਿਨੇ ਜਾਣ ਵਾਲੇ ਵਸਤਰ, ਦੋ ਮੂੰਹਾਂ ਵਾਲੀ ਬੋਤਲ, ਹਲ, ਪੁਰਾਣੀਆਂ ਲੋਹੇ ਦੀਆਂ ਬਾਲਟੀਆਂ, ਚਰਖੇ, ਬਰਨਰ ਸਟੋਵ, ਬੱਤੀਆਂ ਵਾਲਾ ਸਟੋਵ, ਰੇਲਵੇ ਲਾਲਟੈਣਾਂ, ਵਸਤੂਆਂ ਵੀ ਮੌਜੂਦ ਹਨ।
ਫਿਲਮਾਂ 'ਚ ਵੀ ਵਰਤਿਆ ਸਮਾਨ
ਬਠਿੰਡਾ ਦੇ ਪਿੰਡ ਜੈ ਸਿੰਘ ਵਾਲਾ ਵਿਖੇ ਬਣਾਏ ਇਸ ਮਿਊਜ਼ੀਅਮ ਦਾ ਸਮਾਨ ਪੰਜਾਬ ਦੀਆਂ ਕਈ ਨਾਮਵਰ ਫਿਲਮਾਂ ਵਿੱਚ ਵੀ ਵਰਤਿਆ ਗਿਆ ਹੈ। ਰਿਟਾਇਰ ਅਧਿਆਪਕ ਹਰਦਰਸ਼ਨ ਸੋਹਲ ਦੇ ਇਸ ਸ਼ੌਂਕ ਵਿੱਚ ਉਹਨਾਂ ਦਾ ਪਰਿਵਾਰ ਵੀ ਪੂਰਾ ਮੋਢੇ ਨਾਲ ਮੋਢਾ ਲਗਾ ਕੇ ਮਦਦ ਕਰਦਾ ਹੈ, ਪੁਰਾਣੇ ਖੇਤੀ ਸੰਦ , ਪੰਜਾਬੀ ਪਹਿਰਾਵਾ, ਪੁਰਾਤਨ ਬਰਤਨ , ਕੈਮਰੇ, ਅੰਗਰੇਜ਼ਾਂ ਦੇ ਰਾਜ ਸਮੇਂ ਦੇ ਸਮਾਨ ਤੋਂ ਇਲਾਵਾ ਬਹੁਤ ਸਾਰਾ ਸਮਾਨ ਇਸ ਮਿਊਜ਼ੀਅਮ ਵਿੱਚ ਦੇਖਣ ਨੂੰ ਮਿਲਦਾ ਹੈ।
ਸਰਕਾਰ ਤੋਂ ਅਪੀਲ
ਹਰਦਰਸ਼ਨ ਸਿੰਘ ਸੋਹਲ ਰਿਟਾਇਰਮੈਂਟ ਤੋਂ ਬਾਅਦ ਹੁਣ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿੱਚ ਆਰਟ ਪ੍ਰੋਫੈਸਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਹੋ ਜਿਹੇ ਮਿਊਜ਼ੀਅਮ ਦੇ ਵਿੱਚ ਜਰੂਰ ਲੈ ਕੇ ਜਾਣਾ ਚਾਹੀਦਾ ਹੈ। ਜਿੱਥੇ ਸਾਡੇ ਪੁਰਾਤਨ ਵਿਰਸੇ ਨਾਲ ਜੁੜੀਆਂ ਹੋਈਆਂ ਵਸਤਾਂ ਦੇਖਣ ਨੂੰ ਮਿਲਣ ਅਤੇ ਵਿਦਿਆਰਥੀਆਂ ਆਪਣੇ ਸਭਿਆਚਾਰ ਨਾਲ ਜੁੜ ਸਕਣ।