Who was Hardeep Singh Nijjar? ਖੁਫੀਆ ਏਜੰਸੀਆਂ ਦੇ ਹਵਾਲੇ ਤੋਂ ਮਿਲੀ ਖਬਰ ਦੇ ਮੁਤਾਬਕ ਕੈਨੇਡਾ 'ਚ ਮਾਰਿਆ ਗਿਆ ਹਰਦੀਪ ਨਿੱਝਰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸੀ।
Trending Photos
Hardeep Singh Nijjar Exposed News: ਜਿੱਥੇ ਖਾਲਿਸਤਾਨੀ ਆਤੰਕੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੇ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ 'ਚ ਖਟਾਸ ਪੈਦਾ ਕਰ ਦਿੱਤੀ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਕਤਲ ਦੇ ਪਿੱਛੇ ਭਾਰਤ ਦੇ ਹੋਣ ਦੇ ਦੋਸ਼ ਲਗਾਏ ਗਏ ਹਨ, ਉੱਥੇ ਹੁਣ ਖੁਫੀਆ ਏਜੰਸੀਆਂ ਨੇ ਮਾਰੇ ਗਏ 'ਆਤੰਕੀ' ਦਾ ਪਰਦਾਫਾਸ਼ ਕੀਤਾ ਹੈ।
ਖੁਫੀਆ ਏਜੰਸੀਆਂ ਦੇ ਹਵਾਲੇ ਤੋਂ ਮਿਲੀ ਖਬਰ ਦੇ ਮੁਤਾਬਕ ਕੈਨੇਡਾ 'ਚ ਮਾਰਿਆ ਗਿਆ ਹਰਦੀਪ ਨਿੱਝਰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਸੀ ਅਤੇ ਭਾਰਤ ਨੇ 2018 ਵਿੱਚ ਨਿੱਝਰ ਬਾਰੇ ਕੈਨੇਡੀਅਨ ਸਰਕਾਰ ਨੂੰ ਡੋਜ਼ੀਅਰ (ਇੱਕ ਕਿਸਮ ਦੀ ਫਾਈਲ ਜਿਸ ਵਿੱਚ ਇੱਕ ਵਿਅਕਤੀ, ਘਟਨਾ ਜਾਂ ਵਿਸ਼ੇ ਬਾਰੇ ਵਿਸਤ੍ਰਿਤ ਜਾਣਕਾਰੀ ਹੁੰਦੀ ਹੈ) ਸੌਂਪਿਆ ਸੀ। ਦੱਸ ਦਈਏ ਕਿ 1996 ਵਿੱਚ ਨਿੱਝਰ ਭਾਰਤ ਤੋਂ ਕੈਨੇਡਾ ਭੱਜ ਗਿਆ ਸੀ ਜਿੱਥੇ ਉਹ ਨਸ਼ਾ ਤਸਕਰੀ ਸਿੰਡੀਕੇਟ ਵਿੱਚ ਸ਼ਾਮਲ ਹੋ ਗਿਆ ਅਤੇ ਅੱਤਵਾਦੀ ਗਤੀਵਿਧੀਆਂ ਲਈ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਲ 2012 ਵਿੱਚ ਨਿੱਝਰ ਪਾਕਿਸਤਾਨ ਵੀ ਗਿਆ ਸੀ ਜਿੱਥੇ ਉਹ ਅੱਤਵਾਦੀ ਜਗਤਾਰ ਸਿੰਘ ਤਾਰਾ ਦੇ ਸੰਪਰਕ ਵਿੱਚ ਆਇਆ ਸੀ। ਪਾਕਿਸਤਾਨ ਵਿੱਚ ਉਸਨੇ ਜਗਤਾਰ ਸਿੰਘ ਦੀ ਮਦਦ ਨਾਲ ਹਥਿਆਰਾਂ ਅਤੇ ਆਈਈਡੀ ਧਮਾਕਿਆਂ ਦੀ ਸਿਖਲਾਈ ਲਈ ਅਤੇ ਉਹ ਗੁਰਦੀਪ ਸਿੰਘ ਦਾ ਵੀ ਸਾਥੀ ਸੀ ਜੋ ਪੰਜਾਬ ਵਿੱਚ 200 ਤੋਂ ਵੱਧ ਕਤਲਾਂ ਵਿੱਚ ਸ਼ਾਮਲ ਸੀ।
ਕੈਨੇਡਾ ਵਿੱਚ ਰਹਿੰਦਿਆਂ ਉਸ ਨੇ ਇੱਕ ਹੋਰ ਅੱਤਵਾਦੀ ਨੂੰ ਹਥਿਆਰਾਂ ਅਤੇ ਜੀਪੀਐਸ ਡਿਵਾਈਸ ਦੀ ਸਿਖਲਾਈ ਲਈ ਪਾਕਿਸਤਾਨ ਭੇਜਿਆ ਸੀ ਅਤੇ ਉਸ ਨੇ ਅੱਤਵਾਦੀ ਗਤੀਵਿਧੀਆਂ ਲਈ ਸਾਲ 2014 ਵਿੱਚ ਜਗਤਾਰ ਤਾਰਾ ਨੂੰ 10 ਲੱਖ ਰੁਪਏ ਵੀ ਭੇਜੇ ਸਨ।
ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ ਹਰਦੀਪ ਸਿੰਘ ਨਿੱਝਰ ਨੇ 2014 'ਚ ਸਿਰਸਾ 'ਚ ਡੇਰਾ ਸੱਚਾ ਸੌਦਾ 'ਤੇ ਅੱਤਵਾਦੀ ਹਮਲੇ ਦੀ ਯੋਜਨਾ ਵੀ ਬਣਾਈ ਸੀ ਹਾਲਾਂਕਿ ਭਾਰਤੀ ਵੀਜ਼ਾ ਨਾ ਮਿਲਣ 'ਤੇ ਉਸਦੀ ਯੋਜਨਾ ਅਸਫਲ ਰਹੀ। ਸਾਲ 2021 ਵਿੱਚ ਨਿੱਝਰ ਕੈਨੇਡਾ ਦੇ ਸਰੀ ਸਥਿਤ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣ ਗਿਆ।
ਜਗਤਾਰ ਸਿੰਘ ਤਾਰਾ ਦੇ ਭਾਰਤ ਵਿੱਚ ਟਰਾਂਸਪਲਾਂਟ ਹੋਣ ਤੋਂ ਬਾਅਦ, ਹਰਦੀਪ ਸਿੰਘ ਨਿੱਝਰ ਖਾਲਿਸਤਾਨ ਟਾਈਗਰ ਫੋਰਸ ਦੇ ਸੰਚਾਲਨ ਮੁਖੀ ਵਜੋਂ ਨਿਯੁਕਤ ਕੀਤਾ ਗਿਆ। ਐਨਆਈਏ ਵੱਲੋਂ ਹਰਦੀਪ ਨਿੱਝਰ ਦੇ ਖ਼ਿਲਾਫ਼ ਕਈ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਉਸ 'ਤੇ ਮਨਦੀਪ ਸਿੰਘ ਧਾਲੀਵਾਲ ਨਾਲ ਜੁੜੇ ਕੈਨੇਡਾ ਵਿੱਚ ਮਾਡਿਊਲ ਸਥਾਪਤ ਕਰਨ ਦੇ ਦੋਸ਼ ਵੀ ਲਗਾਏ ਗਏ ਹਨ।
ਇਸਦੇ ਨਾਲ ਹੀ ਇਹ ਵੀ ਖ਼ਬਰ ਮਿਲੀ ਹੈ ਕਿ ਨਿੱਝਰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਨਾਲ ਜੁੜਿਆ ਹੋਇਆ ਸੀ ਅਤੇ ਉਸਨੇ ਕੈਨੇਡਾ ਵਿੱਚ ਭਾਰਤ ਦੇ ਖਿਲਾਫ ਹਿੰਸਕ ਪ੍ਰਦਰਸ਼ਨ ਵੀ ਕੀਤੇ ਸਨ ਅਤੇ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਵੀ ਦਿੱਤੀਆਂ ਸਨ। ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਕੈਨੇਡਾ ਵਿੱਚ ਸਥਾਨਕ ਗੁਰਦੁਆਰਿਆਂ ਵੱਲੋਂ ਆਯੋਜਿਤ ਵੱਖ-ਵੱਖ ਸਮਾਗਮਾਂ ਵਿੱਚ ਸ਼ਾਮਲ ਹੋਣ 'ਤੇ ਪਾਬੰਦੀ ਲਗਾਉਣ ਦੀ ਮੰਗ ਮੰਗਣ ਵਾਲਿਆਂ ਦੇ ਪਿੱਛੇ ਵੀ ਹਰਦੀਪ ਨਿੱਝਰ ਦਾ ਹੀ ਹੱਥ ਸੀ।