Chandigarh News: ਜੇਲ੍ਹਾਂ ਚੋਂ ਧਮਕੀ ਅਤੇ ਫਿਰੌਤੀਆਂ ਦੀਆਂ ਕਾਲ ਦਾ ਮਾਮਲਾ, HC ਨੇ ਪੰਜਾਬ,ਹਰਿਆਣਾ ਤੇ ਚੰਡੀਗੜ੍ਹ ਤੋਂ ਮੰਗਿਆ ਰਿਕਾਰਡ
Advertisement

Chandigarh News: ਜੇਲ੍ਹਾਂ ਚੋਂ ਧਮਕੀ ਅਤੇ ਫਿਰੌਤੀਆਂ ਦੀਆਂ ਕਾਲ ਦਾ ਮਾਮਲਾ, HC ਨੇ ਪੰਜਾਬ,ਹਰਿਆਣਾ ਤੇ ਚੰਡੀਗੜ੍ਹ ਤੋਂ ਮੰਗਿਆ ਰਿਕਾਰਡ

Chandigarh News: ਪੰਜਾਬ ਹਰਿਆਣਾ ਹਾਈਕੋਰਟ ਨੇ ਕਾਲਾਂ ਸਬੰਧੀ ਸਿਰਫ ਪੰਜਾਬ ਹੀ ਨਹੀਂ ਸਗੋਂ ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਪਿਛਲੇ 3 ਮਹੀਨਿਆਂ ਦੇ ਕਾਲ ਰਿਕਾਰਡ ਕੋਰਟ ਵਿੱਚ ਪੇਸ਼ ਕਰ ਲਈ ਕਿਹਾ ਹੈ।

Chandigarh News: ਜੇਲ੍ਹਾਂ ਚੋਂ ਧਮਕੀ ਅਤੇ ਫਿਰੌਤੀਆਂ ਦੀਆਂ ਕਾਲ ਦਾ ਮਾਮਲਾ, HC ਨੇ ਪੰਜਾਬ,ਹਰਿਆਣਾ ਤੇ ਚੰਡੀਗੜ੍ਹ ਤੋਂ ਮੰਗਿਆ ਰਿਕਾਰਡ

Mobile in Jail News(Rohit Bansal): ਜੇਲ੍ਹਾਂ ਚੋਂ ਮੋਬਾਈਲ ਫੋਨਾਂ ਦੀ ਵਰਤੋਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਹਾਈਕੋਰਟ ਨੇ ਪਿਛਲੇ 3 ਮਹੀਨਿਆਂ ਤੋਂ ਜੇਲ੍ਹਾਂ ਅੰਦਰੋਂ ਕਿੰਨੀਆਂ ਕਾਲ ਕੀਤੀਆਂ ਗਈਆਂ ਹਨ, ਉਸ ਸਬੰਧੀ 15 ਅਪ੍ਰੈਲ ਤੱਕ ਜਵਾਬ ਮੰਗਿਆ ਹੈ।

ਹਾਈਕੋਰਟ ਨੇ ਸਰਕਾਰ ਤੋਂ ਡਿਟੇਲ ਵਿੱਚ ਪੁੱਛਿਆ ਹੈ ਕਿ ਇਸ 'ਚ ਕਿੰਨੀ ਫਿਰੌਤੀ ਅਤੇ ਜੇਲ੍ਹ ਦੇ ਅੰਦਰ ਧਮਕੀ ਭਰੀਆਂ ਕਾਲਾਂ ਕੀਤੀਆਂ ਗਈਆਂ ਸਨ। ਧਮਕੀਆਂ ਸਬੰਧੀ ਪੁਲਿਸ ਨੇ ਹੁਣ ਤੱਕ ਕਿੰਨੇ ਕੇਸ ਦਰਜ ਹੋਏ ਹਨ, ਇਸ ਦਾ ਵੇਰਵਾ ਵੀ ਨਾਲ ਮੰਗਿਆਂ ਹੈ। ਹਾਈਕੋਰਟ ਨੇ ਇਸ ਵੀ ਵਿਸ਼ੇਸ਼ ਤੌਰ 'ਤੇ ਕਿਹਾ ਹੈ ਕਿ ਇਸ ਗੱਲ ਦਾ ਵੇਰਵਾ ਹਰ ਜੇਲ੍ਹ ਦੇ ਕੋਡ ਅਨੁਸਾਰ ਭੇਜਿਆ ਜਾਵੇ।

ਪੰਜਾਬ ਹਰਿਆਣਾ ਹਾਈਕੋਰਟ ਨੇ ਕਾਲਾਂ ਸਬੰਧੀ ਸਿਰਫ ਪੰਜਾਬ ਪ੍ਰਸ਼ਾਸਨ ਹੀ ਨਹੀਂ ਸਗੋਂ ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਪਿਛਲੇ 3 ਮਹੀਨਿਆਂ ਦੇ ਕਾਲ ਰਿਕਾਰਡ ਕੋਰਟ ਵਿੱਚ ਪੇਸ਼ ਕਰ ਲਈ ਕਿਹਾ ਹੈ।

Trending news