High security prison: ਪੰਜਾਬ 'ਚ ਬਣੇਗੀ ਹਾਈ ਸਿਕਿਓਰਟੀ ਜੇਲ੍ਹ, ਗੈਂਗਸਟਰ ਤੇ ਅੱਤਵਾਦੀ ਗਤੀਵਿਧੀਆਂ 'ਤੇ ਲੱਗੇਗੀ ਰੋਕ
Advertisement
Article Detail0/zeephh/zeephh1391471

High security prison: ਪੰਜਾਬ 'ਚ ਬਣੇਗੀ ਹਾਈ ਸਿਕਿਓਰਟੀ ਜੇਲ੍ਹ, ਗੈਂਗਸਟਰ ਤੇ ਅੱਤਵਾਦੀ ਗਤੀਵਿਧੀਆਂ 'ਤੇ ਲੱਗੇਗੀ ਰੋਕ

ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਆਦੇਸ਼ 'ਤੇ ਪੰਜਾਬ ਪੁਲਿਸ ਤੇ NIA ਵੱਲੋਂ ਸਾਂਝੀ ਮੀਟਿੰਗ ਕਰਕੇ ਪੰਜਾਬ 'ਚ ਹਾਈ ਸਿਕਿਓਰਟੀ ਜੇਲ੍ਹ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਜੇਲ੍ਹ 200 ਏਕੜ ਰਕਬੇ ਵਿੱਚ ਤਕਰੀਬਨ 100 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ।  ਇਸ ਨਾਲ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਤੇ ਅੱਤਵਾਦੀ ਜੋ ਆਪਣੇ ਗੁਰਗਿਆਂ ਰਾਹੀ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ ਉਨਾਂ 'ਤੇ ਰੋਕ ਲੱਗੇਗੀ। 

 High security prison: ਪੰਜਾਬ 'ਚ ਬਣੇਗੀ ਹਾਈ ਸਿਕਿਓਰਟੀ ਜੇਲ੍ਹ,  ਗੈਂਗਸਟਰ ਤੇ ਅੱਤਵਾਦੀ ਗਤੀਵਿਧੀਆਂ 'ਤੇ ਲੱਗੇਗੀ ਰੋਕ

ਚੰਡੀਗੜ੍ਹ- ਪੰਜਾਬ ਦੀਆਂ ਜੇਲ੍ਹਾਂ ਸੁਰੱਖਿਆ ਪੱਖੋ ਤੇ ਮੋਬਾਈਲ ਫੋਨ, ਨਸ਼ਾ ਮਿਲਣ ਕਰਕੇ ਅਕਸਰ ਸਵਾਲਾਂ ਦੇ ਘੇਰੇ ਵਿੱਚ ਰਹਿੰਦੀਆਂ ਹਨ। ਪਰ ਹੁਣ ਜੇਲ੍ਹਾਂ ਅੰਦਰ ਬੈਠੇ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਰੋਕ ਲੱਗੇਗੀ। ਕਿਉਂਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਮਦਦ ਨਾਲ ਪੰਜਾਬ ਵਿੱਚ ਹਾਈ ਸਿਕਿਓਰਟੀ ਜੇਲ੍ਹ ਬਣਾਉਣ ਜਾ ਰਹੀ ਹੈ। 

ਜਾਣਕਾਰੀ ਮੁਤਾਬਕ ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਵੱਲੋਂ ਪੰਜਾਬ ਵਿੱਚ ਅਜਿਹੀ ਜੇਲ੍ਹ ਦੀ ਜ਼ਰੂਰਤ ਪ੍ਰਗਟਾਈ ਗਈ ਸੀ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜੇਲ੍ਹਾਂ ਅੰਦਰ ਬੈਠੇ ਗੈਂਗਸਟਰ ਮੋਬਾਈਲ ਫੋਨ ਰਾਹੀ ਫਿਰੌਤੀਆਂ ਮੰਗਦੇ ਹਨ ਤੇ ਧਮਕੀਆਂ ਦਿੰਦੇ ਹਨ। ਏਜੰਸੀ ਨੇ ਕਿਹਾ ਕਿ ਗੈਂਗਸਟਰਾਂ ਵੱਲੋਂ ਜੇਲ੍ਹਾ ਅੰਦਰ ਬੈਠੇ ਕੇ ਹੀ ਫੋਨ ਰਾਹੀ ਆਪਣੇ ਗੁਰਗਿਆਂ ਦੁਆਰਾ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਦੇ ਚਲਦਿਆਂ ਅਜਿਹੀ ਜੇਲ੍ਹ ਦੀ ਪੰਜਾਬ ਵਿੱਚ ਜ਼ਰੂਰਤ ਹੈ ਤਾਂ ਜੋ ਕੋਈ ਵੀ ਗੈਂਗਸਟਰ ਜਾਂ ਅਪਰਾਧੀ ਜੇਲ੍ਹਾਂ ਅੰਦਰੋ ਆਪਣਾ ਗੈਂਗ ਨਾ ਚਲਾ ਸਕਣ। 

ਦੱਸਦੇਈਏ ਕਿ ਨਵੀਂ ਹਾਈ ਸਿਕਿਓਰਟੀ ਜੇਲ੍ਹ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਆਦੇਸ਼ 'ਤੇ ਪੰਜਾਬ ਪੁਲਿਸ ਤੇ NIA ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜੇਲ੍ਹ ਦੇ ਲਈ ਜ਼ਮੀਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾ ਸਿਰਫ ਕੇਰਲਾ ਵਿੱਚ ਹੀ ਅਜਿਹੀ ਜੇਲ੍ਹ ਹੈ ਜਿਸ ਨੂੰ ਜਲਦ ਪੰਜਾਬ ਪੁਲਿਸ ਦੇ ਉਚ ਅਧਿਕਾਰੀ ਦੇਖਣ ਵੀ ਜਾਣਗੇ। ਇਸ ਦੇ ਨਾਲ ਹੀ ਭਾਵੇ ਇਹ ਜੇਲ੍ਹ ਵਿਭਾਗ ਦੇ ਅਧੀਨ ਹੋਵੇਗੀ ਪਰ ਇਸ ਦੀ ਦੇਖਰੇਖ ਪੰਜਾਬ ਸਰਕਾਰ ਤੇ ਸੁਰੱਖਿਆ ਏਜੰਸੀਆਂ ਕਰਨਗੀਆਂ। 

ਜ਼ਿਕਰਯੋਗ ਹੈ ਕਿ ਇਹ ਜੇਲ੍ਹ 200 ਏਕੜ ਤੋਂ ਵੱਧ ਰਕਬੇ ਵਿੱਚ ਬਣਾਈ ਜਾਵੇਗੀ ਤੇ ਇਸ ਦੇ ਲਈ ਤਕਰੀਬਨ 100 ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ ਤੋਂ ਇਲਾਵਾ ਜੇਲ੍ਹ ਵਿੱਚ ਡਿਊਟੀ ਮੁਲਾਜ਼ਮ ਅਫਸਰ ਸਭ ਨੂੰ ਮੋਬਾਈਲ ਫੋਨ ਲਿਜਾਣ ਦੀ ਮਨਾਹੀ ਹੋਵੇਗੀ ਹਾਲਾਂਕਿ ਸਟਾਫ ਲਈ ਲੈਂਡਲਾਈਨ ਫੋਨ ਮੌਜੂਦ ਹੋਵੇਗਾ। ਜੇਲ੍ਹ ਦੇ ਆਲੇ ਦੁਆਲੇ ਅੰਦਰ ਹਰ ਜਗ੍ਹਾ ਜੈਮਰ ਲੱਗੇ ਹੋਣਗੇ ਤਾਂ ਜੋ ਕੋਈ ਵੀ ਮੋਬਾਈਲ ਨੈਟਰਵਰ ਨਾ ਆ ਸਕੇ। 

 ਇਸ ਦੇ ਨਾਲ ਹੀ ਕੈਦੀਆਂ ਦੀਆਂ ਬੈਰਕਾਂ ਇਸ ਤਰੀਕੇ ਨਾਲ ਬਣਾਈਆਂ ਜਾਣਗੀਆਂ ਕਿ ਉਹ ਇੱਕ ਦੂਸਰੇ ਨੂੰ ਨਜ਼ਰ ਨਾ ਆਉਣ। ਜੇਲ੍ਹ ਅੰਦਰ ਐਂਟਰੀ 'ਤੇ ਸਟਾਫ ਤੇ ਕੈਂਦੀਆਂ ਹਰ ਇੱਕ ਲਈ ਬਾਇਓਮੀਟ੍ਰਿਕ ਫਿੰਗਰਪ੍ਰਿੰਟ ਲਾਕ ਸਿਸਟਮ ਲੱਗੇਗਾ ਤੇ ਬਾਡੀ ਸਕੈਨਰ ਵੀ ਲਗਾਏ ਜਾਣਗੇ। ਕੈਦੀਆਂ ਨੂੰ ਮੈਡੀਕਲ ਸਹੂਲਤ ਵੀ ਜੇਲ੍ਹ ਦੇ ਅੰਦਰ ਹੀ ਦਿੱਤੀ ਜਾਵੇਗੀ। 

WATCH LIVE TV

 

Trending news